ਜੇ 6 ਗੇਂਦਾਂ ਖਾਲੀ ਗਈਆਂ ਤਾਂ ਬੱਲੇਬਾਜ਼ OUT – ਕ੍ਰਿਕਟ ਚ ਨਵਾਂ ਨਿਯਮ

ਕ੍ਰਿਕਟ ਦੁਨੀਆ ਭਰ ਵਿੱਚ ਮਸ਼ਹੂਰ ਖੇਡ ਹੈ । ਜਦੋਂ ਕ੍ਰਿਕਟ ਦਾ ਮੈਚ ਹੁੰਦਾ ਹੈ ਤਾਂ ਹਰੇਕ ਦੇਸ਼ ਦੇ ਖਿਡਾਰੀ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਜਿੱਤ ਆਪਣੀ ਦੇਸ਼ ਦੀ ਝੋਲੀ ਪਾਵੇ । ਕ੍ਰਿਕਟ ਨੂੰ ਚਾਹੁਣ ਵਾਲਿਆਂ ਦੀ ਵੀ ਘਾਟ ਨਹੀਂ ਹੈ । ਕਈ ਵਾਰ ਕ੍ਰਿਕਟ ਨੂੰ ਦਿਲਚਸਪ ਬਣਾਉਣ ਵਾਸਤੇ ਸਮੇਂ ਸਮੇਂ ਤੇ ਇਸ ਦੇ ਨਿਯਮਾਂ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ । ਇਸੇ ਵਿਚਾਲੇ ਹੁਣ ਕ੍ਰਿਕਟ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ , ਕਿ ਹੁਣ ਕ੍ਰਿਕਟ ਦੇ ਨਵੇਂ ਨਿਯਮ ਲਾਗੂ ਕੀਤੇ ਜਾਣ ਦੀਆਂ ਚਰਚਾਵਾਂ ਛਿੜ ਚੁੱਕੀਆਂ ਹਨ । ਜਿਸ ਤਹਿਤ ਜੇਕਰ ਮੈਚ ਦੌਰਾਨ ਛੇ ਗੇਂਦਾ ਖਾਲੀ ਗਈਆਂ ਤਾਂ, ਬੱਲੇਬਾਜ ਆਊਟ ਹੋ ਜਾਵੇਗਾ। ਦੱਸ ਦਈਏ ਕਿ ਆਸਟ੍ਰੇਲੀਆ ਵਿਚ ਖੇਡੀ ਜਾਣ ਵਾਲੀ ਬਿਗ ਬੈਸ਼ ਲੀਗ ‘ਚ ਅਗਲੇ ਸੀਜ਼ਨ ਲਈ ਕੁਝ ਨਿਯਮ ਬਦਲੇ ਜਾ ਸਕਦੇ ਹਨ , ਜਿਸ ‘ਤੇ ਚਰਚਾ ਕੀਤੀ ਜਾ ਰਹੀ ਹੈ। ਜੇਕਰ ਇਨ੍ਹਾਂ ਨੂੰ ਲਾਗੂ ਕੀਤਾ ਜਾਵੇ ਤਾਂ, ਕ੍ਰਿਕਟ ਦਿਲਚਸਪ ਬਣ ਸਕਦਾ ਹੈ। ਇਸ ਦੇ ਮੁਤਾਬਕ ਬਿਗ ਬੈਸ਼ ਲੀਗ ਦੇ ਅਗਲੇ ਸੀਜ਼ਨ ਲਈ ਇਕ ਹੋਰ ਦਿਲਚਸਪ ਬਦਲਾਅ ‘ਤੇ ਚਰਚਾ ਕੀਤੀ ਜਾ ਰਹੀ ਹੈ । ਇਸ ਦੇ ਤਹਿਤ, ਜੇਕਰ ਕੋਈ ਗੇਂਦਬਾਜ਼ ਲਗਾਤਾਰ 6 ਡਾਟ ਗੇਂਦਾਂ ਸੁੱਟਣ ਵਿਚ ਸਫਲ ਹੁੰਦਾ ਹੈ ਤਾਂ, ਬੱਲੇਬਾਜ਼ ਨੂੰ ਆਊਟ ਐਲਾਨਿਆ ਜਾ ਸਕਦਾ ਹੈ। ਨਹੀਂ ਤਾਂ, ਥੋੜ੍ਹੇ ਬਦਲਾਅ ਨਾਲ, ਉਨ੍ਹਾਂ ਨੂੰ ਆਪਣੇ ਕੋਟੇ ਤੋਂ ਇਕ ਓਵਰ ਵੱਧ ਸੁੱਟਣ ਦੀ ਇਜਾਜ਼ਤ ਹੋਵੇਗੀ, ਭਾਵ 5ਵਾਂ ਓਵਰ। ਹਾਲਾਂਕਿ ਇਹਨਾਂ ਨਿਯਮਾਂ ਨੂੰ ਹਾਲੇ ਪੂਰੇ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਸ ਉੱਪਰ ਸਹਿਮਤੀ ਬਣਦੀ ਹੈ ਤਾਂ ਇਸ ਨਾਲ ਗੇਮ ਕਾਫੀ ਦਿਲਚਸਪ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਕ੍ਰਿਕਟ ਕੌਮਾਂਤਰੀ ਪੱਧਰ, ਰਾਸ਼ਟਰੀ ਪੱਧਰ ਤੇ ਲੀਗ ਪੱਧਰ ‘ਤੇ ਖੇਡੀ ਜਾਂਦੀ ਹੈ। ਕ੍ਰਿਕਟ ਦੁਨੀਆਂ ਦੀਆਂ ਮਸ਼ਹੂਰ ਖੇਡਾਂ ਵਿੱਚੋਂ ਇੱਕ ਹੈ । ਕ੍ਰਿਕਟ ਦੇ ਨਿਯਮ ਆਮ ਤੌਰ ‘ਤੇ ਖੇਡ ਦੀ ਪ੍ਰਬੰਧਕ ਸੰਸਥਾ, ਆਈਸੀਸੀ ਵਲੋਂ ਬਣਾਏ ਜਾਂਦੇ ਹਨ। ਪਰ ਕਈ ਵਾਰ ਦੁਨੀਆ ਭਰ ਵਿਚ ਖੇਡੀਆਂ ਜਾ ਰਹੀਆਂ ਟੀ20 ਲੀਗਾਂ ਖੇਡ ਨੂੰ ਨੂੰ ਹੋਰ ਜ਼ਿਆਦਾ ਦਿਲਚਸਪ ਬਣਾਉਣ ਲਈ ਕੁਝ ਦਿਲਚਸਪ ਨਿਯਮ ਲੈ ਕੇ ਆਉਂਦੀਆਂ ਹਨ। ਹਾਲਾਂਕਿ ਇਹ ਸਿਰਫ ਲੀਗਾਂ ‘ਚ ਵਰਤੇ ਜਾਂਦੇ ਹਨ ਤੇ ਇਨ੍ਹਾਂ ਦਾ ਕੌਮਾਂਤਰੀ ਕ੍ਰਿਕਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਰ ਹੁਣ ਆਸਟ੍ਰੇਲੀਆ ਵਿਚ ਖੇਡੀ ਜਾਣ ਵਾਲੀ ਬਿਗ ਬੈਸ਼ ਲੀਗ ਚ ਅਗਲੇ ਸੀਜ਼ਨ ਦੌਰਾਨ ਕੁਝ ਤਬਦੀਲੀਆਂ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਹਨ, ਜੇਕਰ ਇਹ ਸੱਚਮੁੱਚ ਨਿਯਮ ਲਾਗੂ ਹੋ ਜਾਂਦੇ ਹਨ ਤਾਂ, ਇਸ ਨਾਲ ਇਹ ਖੇਡ ਹੋਰ ਜਿਆਦਾ ਦਿਲਚਸਪ ਹੋ ਜਾਵੇਗੀ ।