BREAKING NEWS
Search

ਜੀਜੇ ਨੇ ਅਨੋਖੀ ਮਿਸਾਲ ਕੀਤੀ ਪੇਸ਼ , ਮਾਪਿਆਂ ਦੀ ਮੌਤ ਮਗਰੋਂ ਸਾਲੀ ਨੂੰ ਪੜਾਇਆ ਲਿਖਾਇਆ ਹੁਣ ਵਿਆਹ ਚ ਕਰਾਈ ‘ਘੁੜਚੜ੍ਹੀ’

ਆਈ ਤਾਜਾ ਵੱਡੀ ਖਬਰ 

ਇਸ ਦੁਨੀਆਂ ‘ਚ ਹਰੇਕ ਰਿਸ਼ਤੇ ਦੀ ਆਪਣੀ ਮਹੱਤਤਾ ਹੁੰਦੀ ਹੈ, ਗੱਲ ਕੀਤੀ ਜਾਵੇ ਜੀਜੇ ਤੇ ਸਾਲੀ ਦੇ ਰਿਸ਼ਤੇ ਦੀ ਤਾਂ, ਅਕਸਰ ਇਸ ਰਿਸ਼ਤੇ ਵਿੱਚ ਮਖੌਲ ਤੇ ਬਹੁਤ ਸਾਰਾ ਪਿਆਰ ਹੁੰਦਾ ਹੈ l ਪਰ ਅੱਜ ਤੁਹਾਨੂੰ ਇੱਕ ਜੀਜੇ ਤੇ ਸਾਲੀ ਦੇ ਇੱਕ ਅਜਿਹੇ ਪਿਆਰ ਦੀ ਮਿਸਾਲ ਦੱਸਾਂਗੇ,ਜਿੱਥੇ ਜੀਜੇ ਵੱਲੋਂ ਇੱਕ ਅਨੋਖੀ ਮਿਸਾਲ ਪੈਦਾ ਕਰਦਿਆਂ ਹੋਇਆ, ਆਪਣੇ ਸੱਸ ਸਹੁਰੇ ਦੀ ਮੌਤ ਤੋਂ ਬਾਅਦ ਆਪਣੀ ਸਾਲੀ ਨੂੰ ਪੜਾਇਆ ਲਿਖਾਇਆ ਤੇ ਉਸ ਦਾ ਵਿਆਹ ਕਰਵਾਇਆ l ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ l

ਦੱਸਦਿਆ ਕਿ ਹਰਿਆਣਾ ਦੇ ਮਹਿੰਦਰਗੜ੍ਹ ‘ਚ ਜੀਜਾ ਨੇ ਆਪਣੀ ਭਰਜਾਈ ਦਾ ਬਨਵਾੜਾ, ਜਿਸਨੂੰ ਘੁੜ ਚੜ੍ਹੀ ਵੀ ਕਿਹਾ ਜਾਂਦਾ ਹਾਂ, ਉਹ ਕੱਢ ਲਿਆ। ਜਿਸਤੋਂ ਬਾਅਦ ਪਰਿਵਾਰ ਵਾਲਿਆਂ ਨੇ ਸਾਲੀ ਨੂੰ ਘੋੜੀ ‘ਤੇ ਬਿਠਾਇਆ ਤੇ ਡੀਜੇ ‘ਤੇ ਖੂਬ ਡਾਂਸ ਕੀਤਾ। ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਬਿਜਲੀ ਨਿਗਮ ‘ਚ ਤਾਇਨਾਤ ਮੁਲਾਜ਼ਮ ਨੇ ਸਾਲੀ ਨੂੰ ਗ੍ਰੈਜੂਏਸ਼ਨ ਤੱਕ ਪੜ੍ਹਾਇਆ, ਕੁੜੀ ਪੜ੍ਨ ਲਿਖਣ ਦਾ ਬਹੁਤ ਜਿਆਦਾ ਸ਼ੌਂਕ ਸੀ,ਜਿਸ ਕਾਰਨ ਜੀਜੇ ਵੱਲੋਂ ਆਪਣੀ ਸਾਰੀ ਨੂੰ ਗਰੈਜੂਏਸ਼ਨ ਤੱਕ ਪੜਾਇਆ ਤੇ ਫਿਰ ਉਸਦਾ ਵਿਆਹ ਕਰ ਦਿੱਤਾ।

ਹਮੇਸ਼ਾ ਉਹਨਾਂ ਦੇ ਵੱਲੋਂ ਇਸ ਕੁੜੀ ਨੂੰ ਆਪਣੇ ਪੁੱਤਰ ਵਾਂਗ ਸਮਝਿਆ ਗਿਆ ਤਾਂ, ਹੀ ਉਸਨੂੰ ਉਸਦੇ ਵਿਆਹ ਤੇ ਘੋੜੀ ‘ਤੇ ਬਿਠਾਇਆ, ਜਿਸਨੂੰ ਵੇਖ ਕੇ ਪਿੰਡ ਵਾਲੇ ਵੀ ਹੈਰਾਨ ਰਹਿ ਗਏ, ਇਸ ਦੌਰਾਨ ਬਹੁਤ ਸਾਰੇ ਲੋਕ ਕਈ ਪ੍ਰਕਾਰ ਦੀਆਂ ਗੱਲਾਂ ਕਰਦੇ ਨਜ਼ਰ ਆਏ ।

ਜਿਸ ਕਾਰਨ ਹੁਣ ਕੁੜੀ ਦੇ ਵਿਆਹ ਮੌਕੇ ਪਿਤਾ ਦਾ ਫਰਜ਼ ਨਿਭਾਉਂਦੇ ਹੋਏ ਉਸ ਦਾ ਕੰਨਿਆਦਾਨ ਵੀ ਕੀਤਾ । ਦੱਸਦਿਆ ਕਿ ਖੋਜਾਵਾੜਾ ਮੁਹੱਲੇ ‘ਚ ਰਹਿਣ ਵਾਲਾ ਅਨਿਲ ਕੁਮਾਰ ਬਿਜਲੀ ਨਿਗਮ ਵਿੱਚ ਫੋਰਮੈਨ ਹੈ ਤੇ ਉਸਦੀ ਸਾਲੀ ਜੋਤੀ ਦਾ ਅੱਜ ਵਿਆਹ ਹੈ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਜੋਤੀ ਉਨ੍ਹਾਂ ਦੇ ਨਾਲ ਹੀ ਰਹੀ। ਪਰ ਆਪਣੇ ਸੱਸ ਸਹੁਰੇ ਦੀ ਮੌਤ ਤੋਂ ਬਾਅਦ ਜੀਜੇ ਵਲੋਂ ਆਪਣੀ ਸਾਲੀ ਨੂੰ ਪੁੱਤਾਂ ਵਾਂਗ ਪਾਲਿਆ ਗਿਆ l