BREAKING NEWS
Search

ਜਾਇਦਾਦ ਲਈ ਧੀਆਂ ਨੇ ਆਪਣੇ ਹੀ ਪਿਤਾ ਨੂੰ ਮ੍ਰਿਤਕ ਐਲਾਨਿਆ, ਕਰਤੂਤ ਸੁਣ ਹਰੇਕ ਹੋ ਰਿਹਾ ਹੈਰਾਨ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਲਾਲਚ ਵੱਸ ਜਿੱਥੇ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਬਾਰੇ ਸੁਣ ਕੇ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਕਿਉਂਕਿ ਦਿਲ ਨੂੰ ਦਹਿਲਾ ਦੇਣ ਵਾਲੀਆਂ ਅਜਿਹੀਆਂ ਘਟਨਾਵਾਂ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ ਜਿੱਥੇ ਲੋਕਾਂ ਵੱਲੋਂ ਜਾਇਦਾਦ ਦੇ ਲਾਲਚ ਵਿਚ ਆ ਕੇ ਆਪਣੇ ਹੀ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਉੱਥੇ ਹੀ ਕੁੱਝ ਲੋਕਾਂ ਵੱਲੋਂ ਜ਼ਮੀਨ-ਜਾਇਦਾਦ ਹਾਸਲ ਕਰਨ ਲਈ ਅਜਿਹੀਆ ਚਾਲਾਂ ਚਲੀਆਂ ਜਾਂਦੀਆਂ ਹਨ ਜਿਸ ਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਲਾਲਚ ਵੱਸ ਹੋ ਕੇ ਇਨਸਾਨ ਵੱਲੋਂ ਆਪਣੇ ਹੀ ਖ਼ੂਨ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਜਾਂਦਾ ਹੈ।

ਹੁਣ ਇੱਥੇ ਜਾਇਦਾਦ ਦੀ ਖਾਤਰ ਧੀਆਂ ਵੱਲੋਂ ਆਪਣੇ ਪਿਤਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ ਜਿਥੇ ਇਸ ਕਰਤੂਤ ਨੂੰ ਸੁਣ ਕੇ ਹਰ ਇਕ ਹੈਰਾਨ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਾਰਾਬੰਕੀ ਤੋਂ ਸਾਹਮਣੇ ਆਇਆ ਹੈ। ਜਿੱਥੇ ਧੀਆਂ ਵੱਲੋਂ ਜ਼ਮੀਨ ਦੀ ਖਾਤਰ ਆਪਣੇ ਪਿਤਾ ਨੂੰ ਫਿਰ ਮਰਿਆ ਹੋਇਆ ਸਾਬਤ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਸੱਤਿਆ ਨਰਾਇਣ ਵੱਲੋਂ ਦੱਸਿਆ ਗਿਆ ਹੈ ਕਿ ਉਹ ਪਿੰਡ ਤੁਰਕਾਣੀ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਵਿਆਹ ਸਰੋਜ਼ ਕੁਮਾਰੀ ਦੇ ਨਾਲ ਹੋਇਆ ਸੀ। ਉਨ੍ਹਾਂ ਦੀਆਂ ਦੋ ਬੇਟੀਆਂ ਪ੍ਰੀਤੀ ਅਤੇ ਜੋਤੀ ਸੈਣੀ ਹਨ।

ਜਿੱਥੇ ਉਸ ਦੀ ਪਤਨੀ ਸਰੋਜ ਦਾ 12 ਅਕਤੂਬਰ 2005 ਨੂੰ ਦਿਹਾਂਤ ਹੋ ਗਿਆ ਸੀ। ਉਥੇ ਹੀ ਉਸ ਦੀਆਂ ਦੋ ਧੀਆਂ ਵੱਲੋਂ ਆਪਣੇ ਪਿਤਾ ਸੱਤਿਆ ਨਾਰਾਇਣ ਨੂੰ ਵੀ ਮ੍ਰਿਤਕ ਸਾਬਤ ਕਰ ਦਿੱਤਾ ਗਿਆ। ਤਾਂ ਜੋ ਉਹਨਾ ਵੱਲੋਂ ਸੱਤ ਵਿਘੇ ਜ਼ਮੀਨ ਆਪਣੇ ਹਿੱਸੇ ਕੀਤੀ ਜਾ ਸਕੇ। ਉਨ੍ਹਾਂ ਵੱਲੋਂ ਇਹ ਸਭ ਕੁਝ ਅਧਿਕਾਰੀਆਂ ਦੇ ਨਾਲ ਮਿਲ ਕੇ ਕੀਤਾ ਗਿਆ।

ਅਤੇ ਪੀੜਤ ਨੂੰ ਪਿਛਲੇ 17 ਸਾਲਾਂ ਤੋਂ ਆਪਣੇ ਜੀਵਤ ਹੋਣ ਦਾ ਸਬੂਤ ਦੇਣਾ ਪੈ ਰਿਹਾ ਹੈ। ਉੱਥੇ ਹੀ ਹੁਣ ਪੀੜਤ ਦੇ ਵੱਡੇ ਜਵਾਈ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਜਿਉਂਦੇ ਹੋਣ ਦਾ ਸਬੂਤ ਮਿਲਣ ਤੇ ਜਿਥੇ ਹੁਣ ਅਦਾਲਤ ਵੱਲੋਂ ਇਸ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਵਸੀਅਤ ਨੂੰ ਵੀ ਰੱਦ ਕੀਤੇ ਜਾਣ ਦਾ ਕੇਸ ਦਾਇਰ ਕੀਤਾ ਗਿਆ ਸੀ ਜੋ ਕਿ ਵਿਚਾਰ ਅਧੀਨ ਹੈ।