ਜਹਾਜ ਚ ਵਿਦੇਸ਼ ਜਾਣ ਵਾਲਿਆਂ ਲਈ ਆਈ ਇਹ ਖਾਸ ਖਬਰ

939

ਵਿਦੇਸ਼ ਜਾਣ ਵਾਲਿਆਂ ਲਈ ਆਈ ਇਹ ਖਾਸ ਖਬਰ

ਕਰੋਨਾ ਦੇ ਚੱਲਦੇ ਹੋਏ ਹਵਾਈ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਬਹੁਤ ਸਾਰੇ ਯਾਤਰੀ ਦੂਸਰੇ ਦੇਸ਼ਾਂ ਵਿੱਚ ਫਸ ਗਏ ਸਨ ਜਿਨ੍ਹਾਂ ਨੂੰ ਵਾਪਸ ਆਪਣੇ ਦੇਸ਼ ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਵੇਖਦੇ ਹੋਏ ਸਭ ਦੇਸ਼ਾਂ ਵੱਲੋਂ ਮੁੜ ਤੋਂ ਹਵਾਈ ਆਵਾਜਾਈ ਨੂੰ ਸ਼ੁਰੂ ਕਰ ਦਿੱਤਾ ਗਿਆ। ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ।

ਸਫ਼ਰ ਕਰਨ ਤੋਂ ਪਹਿਲਾਂ ਤੁਹਾਡਾ ਇਹ ਟੈਸਟ ਹੋਣਾ ਜ਼ਰੂਰੀ ਹੈ। ਹੁਣ ਵਿਦੇਸ਼ ਜਾਣ ਵਾਲਿਆਂ ਲਈ ਇੱਕ ਖਾਸ ਖਬਰ ਸਾਹਮਣੇ ਆਈ ਹੈ। ਵਿਦੇਸ਼ ਜਾਣ ਲਈ ਬਹੁਤ ਸਾਰੀਆਂ ਏਅਰਲਾਈਨਸ ਵੱਲੋਂ ਯਾਤਰੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇਸ ਪਿੱਛੇ ਕਾਰਨ ਇਹ ਹੈ ਕਿ ਕੁਝ ਦਿਨ ਪਹਿਲਾਂ ਹੀ ਯਾਤਰੀਆਂ ਕੋਲੋਂ ਕਰੋਨਾ ਰਿਪੋਰਟਾਂ ਸਹੀ ਨਹੀਂ ਪਾਈਆਂ ਗਈਆਂ ਸਨ। ਜਿਸ ਦੇ ਮੱਦੇਨਜ਼ਰ ਹੁਣ ਸਖਤੀ ਜ਼ਿਆਦਾ ਵਧਾ ਦਿੱਤੀ ਗਈ ਹੈ।

ਸਫ਼ਰ ਕਰਨ ਤੋਂ ਪਹਿਲਾਂ ਕਰੋਨਾ ਟੈਸਟ ਦੀ ਰਿਪੋਰਟ ਹਸਪਤਾਲ ਦੇ ਰੰਗਦਾਰ ਲੈਟਰਹੈਡ ਉਪਰ ਮੌਜੂਦ ਹੋਣੀ ਚਾਹੀਦੀ ਹੈ। ਜਿਸ ਉਪਰ ਹਸਪਤਾਲ ਦੀ ਸਟੈਂਪ ਅਤੇ ਡਾਕਟਰ ਦੇ ਦਸਤਖ਼ਤ ਹੋਣੇ ਚਾਹੀਦੇ ਹਨ। ਕਰੋਨਾ ਸਬੰਧੀ ਕੋਈ ਵੀ ਰਿਪੋਰਟ ਹੱਥ ਨਾਲ ਨਾ ਬਣਾਈ ਗਈ ਹੋਵੇ, ਇਸ ਨੂੰ ਏਅਰਲਾਈਨ ਵੱਲੋਂ ਸਵੀਕਾਰ ਨਹੀਂ ਕੀਤਾ ਜਾਵੇਗਾ। ਯਾਤਰੀਆਂ ਨੂੰ ਖਾਸ ਹਦਾਇਤ ਜਾਰੀ ਕੀਤੀ ਗਈ ਹੈ ਕਿ ਹਸਪਤਾਲ ਜਾ ਲੈਬੋਰਟਰੀ ਤੋ ਕਰੋਨਾ ਟੈਸਟ ਦੀ ਰਿਪੋਰਟ ਲੈਟਰਹੈੱਡ ਤੇ ਲਈ ਜਾਵੇ।

ਅਗਰ ਤੁਸੀਂ ਕਰੋਨਾ ਰਿਪੋਰਟ ਈ-ਮੇਲ ਜਾਂ ਇੰਟਰਨੈਟ ਤੋਂ ਡਾਊਨਲੋਡ ਕਰਦੇ ਹੋ ਤਾਂ ਉਸ ਨੂੰ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ। ਸਫ਼ਰ ਕਰਨ ਤੋਂ ਪਹਿਲਾਂ ਯਾਤਰੀਆਂ ਕੋਲ ਵੀਜ਼ਾ ਅਤੇ ਟਿਕਟ ਦੇ ਨਾਲ ਕਰੋਨਾ ਦੀ ਨੈਗੇਟਿਵ ਰਿਪੋਰਟ ਹੋਣੀ ਬਹੁਤ ਜ਼ਰੂਰੀ ਹੈ। ਅਗਰ ਕੋਈ ਦੁਬਈ ਵਰਕ ਪਰਮਿਟ ਤੇ ਜਾ ਰਿਹਾ ਹੈ ਤਾਂ ਉਸ ਕੋਲ ਰਿਪੋਰਟ ਤੋਂ ਇਲਾਵਾ GDRFA ਦੀ ਮਨਜੂਰੀ ਲੈਟਰ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸਦੇ ਨਾਲ ਹੀ ਵਿਜਟਰ ਵੀਜਾ ਤੇ ਜਾਣ ਵਾਲੇ ਯਾਤਰੀਆਂ ਕੋਲ ਇੰਸ਼ੋਰੈਂਸ ਹੋਣੀ ਵੀ ਲਾਜ਼ਮੀ ਹੈ।

ਯਾਤਰੀਆਂ ਕੋਲ ਅਗਰ ਇਹਨਾਂ ਵਿਚੋਂ ਕੋਈ ਵੀ ਕਾਗ਼ਜ਼ ਘੱਟ ਹੋਵੇਗਾ ਤਾਂ ਉਹਨਾਂ ਨੂੰ ਦੁਬਈ ਨਾਲ ਨਾਲ ਹੋਰ ਮੁਲਕਾਂ ਦਾ ਵੀ ਸਫ਼ਰ ਨਹੀਂ ਕਰਨ ਦਿੱਤਾ ਜਾਵੇਗਾ। ਅਗਰ ਤੁਹਾਡੇ ਕੋਲ ਕਰੋਨਾ ਦੀ ਸਹੀ ਰਿਪੋਰਟ ਨਹੀਂ ਹੈ , ਲੈਟਰਹੈਡ ਉਪਰ ਪ੍ਰਿੰਟ ਕੀਤੀ ਅਤੇ ਦਸਤਖ਼ਤ ਵਾਲੀ ਕਰੋਨਾ ਨੈਗਟਿਵ ਰਿਪੋਰਟ ਨਾ ਹੋਣ ਦੀ ਸੂਰਤ ਵਿੱਚ ਜਹਾਜ ਵਿੱਚ ਬਿਠਾਉਣ ਤੇ ਸਬੰਧਿਤ ਮੁਲਾਜਮ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਤੇ ਨਾਲ ਹੀ ਨੌਕਰੀ ਵੀ ਜਾ ਸਕਦੀ ਹੈ। ਇਨ੍ਹਾਂ ਸਭ ਦੇ ਚੱਲਦੇ ਹੋਏ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਏਅਰਪੋਰਟ ਤੋਂ ਦੁਬਈ ਜਾਣ ਵਾਲੇ ਬਹੁਤ ਸਾਰੇ ਯਾਤਰੀ ਵਾਪਸ ਜਾ ਰਹੇ ਹਨ। ਸਹੀ ਜਾਣਕਾਰੀ ਦੀ ਕਮੀ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।