ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 25 ਤੇ 26 ਜਨਵਰੀ ਨੂੰ ਬੰਦ ਰਹਿਣਗੀਆਂ ਇਹ ਦੁਕਾਨਾਂ

 

ਜਲੰਧਰ ਦੇ ਵਸਨੀਕਾਂ ਲਈ ਇਕ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। ਗਣਤੰਤਰ ਦਿਵਸ ਦੇ ਮੌਕੇ ‘ਤੇ ਫਗਵਾੜਾ ਗੇਟ ਇਲੈਕਟ੍ਰੀਕਲ ਡੀਲਰਜ਼ ਐਸੋਸੀਏਸ਼ਨ ਅਤੇ ਇਲੈਕਟ੍ਰਾਨਿਕਸ ਵੈੱਲਫੇਅਰ ਸੋਸਾਇਟੀ ਨਾਲ ਸੰਬੰਧਤ ਵਪਾਰੀਆਂ ਨੇ ਦੋ ਦਿਨ ਲਈ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ।

ਐਸੋਸੀਏਸ਼ਨ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ 25 ਜਨਵਰੀ (ਐਤਵਾਰ) ਅਤੇ 26 ਜਨਵਰੀ (ਸੋਮਵਾਰ) ਨੂੰ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਸਾਮਾਨ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਸਹਿਗਲ ਅਤੇ ਬਲਜੀਤ ਸਿੰਘ ਆਹਲੂਵਾਲੀਆ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਇਹ ਫੈਸਲਾ ਗਣਤੰਤਰ ਦਿਵਸ ਦੇ ਸਨਮਾਨ ਵਜੋਂ ਲਿਆ ਗਿਆ ਹੈ।

ਇਸ ਬੰਦ ਦੌਰਾਨ ਫਗਵਾੜਾ ਗੇਟ, ਮਿਲਾਪ ਰੋਡ, ਚਹਾਰ ਬਾਗ, ਭਗਤ ਸਿੰਘ ਚੌਕ, ਸ਼ੇਰ-ਏ-ਪੰਜਾਬ ਮਾਰਕੀਟ, ਹਾਂਗਕਾਂਗ ਮਾਰਕੀਟ, ਪੰਜਪੀਰ ਚੌਕ ਸਮੇਤ ਨੇੜਲੇ ਇਲਾਕਿਆਂ ਵਿੱਚ ਸਥਿਤ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਵਪਾਰੀਆਂ ਵੱਲੋਂ ਆਮ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਲੋੜੀਂਦੀ ਖਰੀਦਦਾਰੀ ਪਹਿਲਾਂ ਹੀ ਕਰ ਲਈ ਜਾਵੇ।