ਜਲੰਧਰ ਦੀ ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਈ ‘ਪਰੌਂਠਿਆਂ ਵਾਲੀ ਬੀਬੀ ਦੀ ਸਰਕਾਰ ਨੇ ਕੀਤੀ ਏਨੀ ਮਦਦ,ਹੋ ਗਈ ਬੱਲੇ ਬੱਲੇ

ਹੋ ਗਈ ਬੱਲੇ ਬੱਲੇ

ਬੀਤੇ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ ਉਪਰ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਸ ਵਿੱਚ ਨਵੀਂ ਦਿੱਲੀ ਵਿੱਚ ਰਹਿਣ ਵਾਲਾ ਇੱਕ ਕਾਂਤਾ ਪ੍ਰਸਾਦ ਨਾਮ ਦਾ ਬਜ਼ੁਰਗ ਲਾਕ ਡਾਊਨ ਦੌਰਾਨ ਦੋ ਟਾਈਮ ਦੀ ਰੋਟੀ ਤੋਂ ਵੀ ਬੇਹਾਲ ਹੋ ਗਿਆ ਸੀ। ਕਿਉਂਕਿ ਇਸ ਸਮੇਂ ਉਸ ਦੇ ਢਾਬੇ ਉਪਰ ਖਾਣਾ ਖਾਣ ਲਈ ਕੋਈ ਨਹੀਂ ਸੀ ਆ ਰਿਹਾ। ਕਿਸੇ ਸ਼ਖਸ ਵੱਲੋਂ ਵਾਇਰਲ ਕੀਤੀ ਉਸ ਦੀ ਵੀਡੀਓ ਨੇ ਸੋਸ਼ਲ ਮੀਡੀਆ ਦੀ ਤਾਕਤ ਦਿਖਾਉਂਦੇ ਹੋਏ ਉਸ ਦੇ ਢਾਬੇ ਉਪਰ ਗ੍ਰਾਹਕਾਂ ਦੀ ਲੰਬੀ ਲਾਇਨ ਲਗਾ ਦਿੱਤੀ। ਜਿਸ ਨੇ ਕਾਂਤਾ ਪ੍ਰਸ਼ਾਦ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ।

ਕੁਝ ਅਜਿਹਾ ਹੀ ਵਾਕਿਆ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਵੀ ਹੋਇਆ। ਜਿਸ ਵਿਚ ਇੱਕ 70 ਸਾਲਾ ਬਜ਼ੁਰਗ ਬੀਬੀ ਕਮਲੇਸ਼ ਕੁਮਾਰੀ ਦੀ ਪਰਾਂਠੇ ਬਣਾਉਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਈ ਸੀ। ਜਿਸ ਨੂੰ ਦੇਖਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਅੱਜ 50 ਹਜ਼ਾਰ ਰੁਪਏ ਦਾ ਚੈੱਕ ਉਸ ਬਜ਼ੁਰਗ ਬੇਬੇ ਨੂੰ ਦਿੱਤਾ। ਇਹ ਸਹਾਇਤਾ ਰਾਸ਼ੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਿਦਾਇਤਾਂ ਅਨੁਸਾਰ ਸੀਐਸਆਰ(ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲੀਟੀ) ਫੰਡਜ਼ ਵਿੱਚੋਂ ਇਸ ਬਜ਼ੁਰਗ ਉੱਦਮੀ ਔਰਤ ਨੂੰ ਉਤਸ਼ਾਹਿਤ ਕਰਨ ਲਈ ਦਿੱਤੀ ਗਈ।

ਇਸ ਸਹਾਇਤਾ ਰਾਸ਼ੀ ਤੋਂ ਇਲਾਵਾ ਇੱਕ ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾ ਚੁੱਕਾ ਹੈ ਜਿਸ ਨੂੰ ਬਜ਼ੁਰਗ ਔਰਤ ਤੱਕ ਜਲਦ ਹੀ ਪਹੁੰਚਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਕਾਫੀ ਦਿਨਾਂ ਤੋਂ ਇਸ ਬਜ਼ੁਰਗ ਮਹਿਲਾ ਦੀ ਵੀਡੀਓ ਵਾਇਰਲ ਹੋ ਰਹੀ ਸੀ। ਬਜ਼ੁਰਗ ਔਰਤ ਕਮਲੇਸ਼ ਕੁਮਾਰੀ ਜਲੰਧਰ ਦੇ ਫਗਵਾੜਾ ਗੇਟ ਕੋਲ ਬੀਤੇ 30 ਸਾਲਾਂ ਤੋਂ ਪਰਾਂਠੇ ਬਣਾ ਕੇ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਹੈ।

ਇਸ ਵਾਇਰਲ ਵੀਡੀਓ ਨੂੰ ਪੰਜਾਬ ਦੇ ਕਲਾਕਾਰ ਗੁਰਪਾਲ, ਐਮੀ ਵਿਰਕ ਅਤੇ ਦਿਲਜੀਤ ਦੁਸਾਂਝ ਵੱਲੋਂ ਸ਼ੇਅਰ ਕੀਤਾ ਗਿਆ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਦਿਲਜੀਤ ਦੋਸਾਂਝ ਨੇ ਲਿਖਿਆ, ਫਗਵਾੜਾ ਗੇਟ ਦੇ ਕੋਲ ਬੈਠਦੇ ਨੇ ਬੀਜੀ । ਮੇਰੇ ਪਰਾਂਠੇ ਤਾਂ ਪੱਕੇ ਨੇ ਜਦ ਵੀ ਮੈਂ ਜਲੰਧਰ ਗਿਆ। ਤੁਸੀਂ ਵੀ ਜ਼ਰੂਰ ਖਾ ਕੇ ਆਇਓ। ਰੱਬ ਦੀ ਰਜ਼ਾ ‘ਚ ਰਹਿ ਕੇ ਹੱਸਣਾ ਕਿਸੇ-ਕਿਸੇ ਨੂੰ ਹੀ ਆਉਂਦਾ ਹੈ। ਬਹੁਤ ਸਾਰਾ ਸਤਿਕਾਰ। ਪਰਾਂਠੇ ਬਣਾਓਣ ਵਾਲੀ ਇਹ ਬਜ਼ੁਰਗ ਔਰਤ ਆਪਣੇ ਪਤੀ ਦੀ ਮੌਤ ਤੋਂ ਬਾਅਦ ਇਹ ਕੰਮ ਕਰ ਰਹੀ ਹੈ।

ਕਮਲੇਸ਼ ਕੁਮਾਰੀ ਸ਼ਾਮ ਤੋਂ ਅੱਧੀ ਰਾਤ ਤੱਕ ਸਸਤੀ ਕੀਮਤ ਉੱਪਰ ਪਰਾਂਠੇ ਬਣਾ ਕੇ ਵੇਚਦੀ ਹੈ ਜਿਸ ਨਾਲ ਇਸ ਦੇ ਘਰ ਦਾ ਗੁਜ਼ਾਰਾ ਚਲਦਾ ਹੈ। ਬੱਚਿਆਂ ਨੂੰ ਪਾਲਣ ਵਾਸਤੇ ਕਮਲੇਸ਼ ਕੁਮਾਰੀ ਵੱਲੋਂ ਮ-ਜ਼-ਬੂ- ਰੀ ਵਿੱਚ ਇਹ ਕੰਮ ਕੀਤਾ ਗਿਆ। ਕੋਰੋਨਾ ਕਾਲ ਵਿੱਚ ਗਾਹਕਾਂ ਦੀ ਗਿਣਤੀ ਘੱਟਣ ਕਾਰਨ ਇਸ ਦੀ ਰੋਜ਼ੀ-ਰੋਟੀ ਉਪਰ ਵੀ ਅਸਰ ਪਿਆ ਸੀ। ਲੋਕਾਂ ਵੱਲੋਂ ਸ਼ੇਅਰ ਕੀਤੀ ਇਹ ਵੀਡੀਓ ਮੁੱਖ ਮੰਤਰੀ ਤੱਕ ਪਹੁੰਚੀ ਜਿਸ ਤੋਂ ਬਾਅਦ ਇਸ ਬਜ਼ੁਰਗ ਔਰਤ ਦੀ ਮਦਦ ਹੋ ਸਕੇ।