ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਨੌਜਵਾਨ ਲੜਕੇ-ਲੜਕੀਆਂ ਆਪਣੀ ਜ਼ਿੰਦਗੀ ਵਿੱਚ ਆਈਆਂ ਪ੍ਰੇਸ਼ਾਨੀਆਂ ਕਾਰਨ ਜਲਦੀ ਹੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣਾ ਸ਼ੁਰੂ ਹੋ ਜਾਂਦੇ ਹਨ । ਕਈ ਵਾਰ ਇਹ ਮਾਨਸਿਕ ਪਰੇਸ਼ਾਨੀ ਉਨ੍ਹਾਂ ਦੀ ਜਾਨ ਤਕ ਲੈ ਲੈਂਦੀ ਹੈ । ਜਿਸ ਕਾਰਨ ਪਿੱਛੇ ਰਹਿੰਦੇ ਪਰਿਵਾਰ ਨੂੰ ਉਹ ਸਾਰੀ ਉਮਰ ਦਾ ਰੋਣਾ ਦੇ ਕੇ ਚਲੇ ਜਾਂਦੇ ਹਨ । ਅਜਿਹਾ ਹੀ ਇਕ ਮਾਮਲਾ ਅੱਜ ਪੰਜਾਬ ਦੇ ਜ਼ਿਲ੍ਹਾ ਜਲੰਧਰ ਤੋਂ ਸਾਹਮਣੇ ਆਇਆ ਹੈ l ਜਿੱਥੇ ਕਿ ਅੱਜ ਇੱਕ ਰਿਟਾਇਰਡ ਪੁਲੀਸ ਕਰਮਚਾਰੀ ਦੇ ਅਠਾਈ ਸਾਲਾ ਪੁੱਤਰ ਰਜਤ ਸ਼ਰਮਾ ਨੇ ਆਪਣੀ ਦਿਮਾਗੀ ਪ੍ਰੇਸ਼ਾਨੀ ਦੇ ਕਾਰਨ ਆਪਣੇ ਘਰ ਦੇ ਪਿੱਛੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ । ਉਥੇ ਹੀ ਜਦੋਂ ਪਰਿਵਾਰਕ ਮੈਂਬਰਾਂ ਨੇ ਆਪਣੇ ਬੇਟੇ ਨੂੰ ਪੱਖੇ ਨਾਲ ਲਟਕਦਾ ਵੇਖਿਆ ਤਾਂ ਉਨ੍ਹਾਂ ਨੇ ਤੁਰੰਤ ਆਪਣੇ ਬੇਟੇ ਨੂੰ ਪੱਖੇ ਤੋਂ ਉਤਾਰ ਕੇ ਹਸਪਤਾਲ ਪਹੁੰਚਾਇਆ , ਜਿੱਥੇ ਕਿ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ।
ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰਜਤ ਇਕ ਮੋਬਾਇਲਾਂ ਦੀ ਦੁਕਾਨ ਤੇ ਕੰਮ ਕਰਦਾ ਸੀ , ਜਿੱਥੇ ਕਿ ਕੋਰੋਨਾ ਕਾਲ ਵਿਚ ਕੰਮ ਨਾ ਹੋਣ ਦੇ ਕਾਰਨ ਉਹ ਮਾਨਸਿਕ ਤੌਰ ਤੇ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ l
ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਕੱਲ੍ਹ ਦੇਰ ਰਾਤ ਉਸਦੇ ਵੱਲੋਂ ਆਪਣੇ ਘਰ ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ । ਉਥੇ ਹੀ ਮ੍ਰਿਤਕ ਲੜਕੀ ਦੇ ਪਿਤਾ ਨੇ ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਹੈ ਕਿ ਉਨ੍ਹਾਂ ਦੇ ਤਿੰਨ ਲੜਕੇ ਅਤੇ ਤਿੰਨ ਲੜਕੀਆਂ ਹਨ ਤੇ ਰਜਤ ਉਨ੍ਹਾਂ ਦਾ ਸਭ ਤੋਂ ਛੋਟਾ ਬੇਟਾ ਸੀ । ਜੋ ਕਿ ਕੋਰੋਨਾ ਕਾਲ ਦੇ ਵਿੱਚ ਆਏ ਆਰਥਿਕ ਸੰਕਟ ਕਾਰਨ ਕਾਫ਼ੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ l
ਜਿਸ ਕਾਰਨ ਉਸਦੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਹੈ l ਉਨ੍ਹਾਂ ਦੱਸਿਆ ਕਿ ਰਜਤ ਦਾ ਪੰਜ ਮਹੀਨੇ ਪਹਿਲਾਂ ਹੀ ਰਿਸ਼ਤਾ ਤੈਅ ਹੋਇਆ ਸੀ, ਤੇ ਉਹ ਆਪਣੇ ਭਰਾ ਦੇ ਨਾਲ ਮੋਬਾਇਲਾਂ ਦੀ ਦੁਕਾਨ ਤੇ ਕੰਮ ਕਰਦਾ ਸੀ l ਫਿਲਹਾਲ ਹੁਣ ਪੁਲੀਸ ਵੱਲੋਂ ਲਾਸ਼ ਨੂੰ ਕਬਜ਼ੇ ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Home ਤਾਜਾ ਖ਼ਬਰਾਂ ਜਲੰਧਰ ਚ ਮੁੰਡੇ ਨੇ ਰਾਤ 12.15 ਵਜੇ ਕਮਰੇ ਅੰਦਰ ਇਸ ਤਰਾਂ ਖੁਦ ਚੁਣੀ ਆਪਣੀ ਮੌਤ, ਦੇਖ ਪ੍ਰੀਵਾਰ ਦੇ ਉਡੇ ਹੋਸ਼
ਤਾਜਾ ਖ਼ਬਰਾਂ
ਜਲੰਧਰ ਚ ਮੁੰਡੇ ਨੇ ਰਾਤ 12.15 ਵਜੇ ਕਮਰੇ ਅੰਦਰ ਇਸ ਤਰਾਂ ਖੁਦ ਚੁਣੀ ਆਪਣੀ ਮੌਤ, ਦੇਖ ਪ੍ਰੀਵਾਰ ਦੇ ਉਡੇ ਹੋਸ਼
Previous Postਜਨਤਾ ਚ ਛਾਈ ਖੁਸ਼ੀ ਦੀ ਲਹਿਰ :ਹੁਣ ਨਹੀਂ ਦੇਣਾ ਪਵੇਗਾ ਟੋਲ ਟੈਕਸ ਇਥੇ ਸਰਕਾਰ ਨੇ ਲੈ ਲਿਆ ਵੱਡਾ ਫੈਸਲਾ
Next Postਪੰਜਾਬ : ਛੋਟੇ ਭਰਾ ਨੂੰ ਬਚਾਉਂਦਿਆਂ ਵੱਡੇ ਭਰਾ ਨੂੰ ਮਿਲ ਗਈ ਇਸ ਤਰਾਂ ਖੌਫਨਾਕ ਮੌਤ – ਇਲਾਕੇ ਚ ਪਿਆ ਸੋਗ