ਜਲਦੀ ਹੀ ਦੁਨੀਆ ਨੂੰ ਮਿਲਣ ਜਾ ਰਿਹਾ ਸਮੁੰਦਰ ਚ ਤੈਰਦਾ ਪਹਿਲਾਂ ਸ਼ਹਿਰ, ਵਸ ਸਕਣਗੇ 60 ਹਜਾਰ ਲੋਕ

ਆਈ ਤਾਜਾ ਵੱਡੀ ਖਬਰ 

ਦੁਨੀਆਂ ਭਰ ਦੇ ਵਿਚ ਅਕਸਰ ਹੀ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜੋ ਸਭ ਨੂੰ ਹੀ ਹੈਰਾਨ ਕਰ ਜਾਂਦੀਆਂ ਹਨ| ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਦਿਮਾਗ਼ ਵਿਚ ਵੱਖੋ-ਵੱਖਰੀ ਉਪਜ ਬਣਾਉਂਦੇ ਹਨ ਤੇ ਫਿਰ ਆਪਣੀ ਸੋਚ ਨੂੰ ਕਾਗਜ ਤੇ ਡਰਾਇੰਗ ਦਾ ਰੂਪ ਬਣਾ ਕੇ ਉਤਾਰ ਦਿੰਦੇ ਹਨ| ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚੀਜ਼ ਜਿਸ ਬਾਰੇ ਦੱਸਾਂਗੇ ਜੋ ਤੁਸੀਂ ਅਕਸਰ ਡਰਾਇੰਗ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ । ਬਹੁਤ ਸਾਰੇ ਲੋਕਾਂ ਨੇ ਪਾਣੀ ਤੇ ਤੈਰਦੀ ਹੋਈ ਦੁਨੀਆ ਡਰਾਇੰਗ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ| ਪਰ ਇਹ ਹੁਣ ਹਕੀਕਤ ਦਾ ਰੂਪ ਧਾਰਨ ਵਾਲੀ ਹੈ ।

ਆਉਣ ਵਾਲੇ ਕੁਝ ਸਾਲਾਂ ਵਿਚ ਪਾਣੀ ਤੇ ਪੈਦਾ ਹੋਇਆ ਸ਼ਹਿਰ ਬਣਾਉਣ ਵਾਲੀ ਗੱਲ ਨੂੰ ਹਕੀਕਤ ਵਿਚ ਤਬਦੀਲ ਕੀਤਾ ਜਾਵੇਗਾ| ਦਰਅਸਲ ਇਟਾਲੀਅਨ ਸੰਸਥਾ ਹਜ਼ਾਰਾਂ ਲੋਕਾਂ ਨੂੰ ਇਹ ਮੌਕਾ ਦੇ ਰਹੀ ਹੈ ਜੋ ਕਿ ਹੈ ਜੀਵਨ ਬਤੀਤ ਕਰਨ ਦਾ ਮਜ਼ਾ ਲੈ ਸਕਣਗੇ| ਦੱਸਦਿਏ ਕਿ ਇਸ ਸ਼ਹਿਰ ਦੀ ਯੋਜਨਾ ਦੀ ਸਭ ਤੋਂ ਵਧੀਆ ਗੱਲ ਇਹ ਹੋਵੇਗੀ ਕਿ ਇਹ ਇਕ ਵੱਡੇ ਕੱਛੂਕੁੰਮੇ ਦੀ ਤਰ੍ਹਾਂ ਦਿਖਾਈ ਦੇਣਗੇ| ਇਹ ਦੋ ਹਜ਼ਾਰ ਫੁੱਟ ਚੌੜੇ ਫਲੋਟਿੰਗ ਸ਼ਹਿਰ ਵਿਚ ਨਾ ਸਿਰਫ ਫਲੈਟ ਹੋਣਗੇ ਬਲਕਿ ਸੈਂਟਰਲ ਪਾਰਕ ਹੋਟਲ ਤੇ 1 ਹਵਾਈ ਅੱਡਾ ਵੀ ਹੋਵੇਗਾ|

ਪੂਰੀ ਦੁਨੀਆ ਭਰ ਵਿਚ ਇਹ ਇਕ ਵੱਖਰਾ ਅਜੂਬਾ ਬਣਨ ਜਾ ਰਿਹਾ ਹੈ । ਜਿਸ ਨੂੰ ਵੇਖਣ ਲਈ ਲੋਕਾਂ ਵਿੱਚ ਵੀ ਕਾਫ਼ੀ ਉਤਸੁਕਤਾ ਪਾਈ ਜਾ ਰਹੀ ਹੈ| ਨਾਲ ਹੀ ਦੱਸਦਿਏ ਕਿ ਇਸ ਨੂੰ ਬਣਾਉਣ ਲਈ ਇਟਾਲੀਅਨ ਸੰਸਥਾ ਨੂੰ ਇੱਕ ਡਰਾਈ ਡਾਕ ਦੀ ਜ਼ਰੂਰਤ ਪਵੇਗੀ,

ਜਿਸ ਤੋਂ ਬਾਅਦ ਇਸ ਦਾ ਕੰਮ ਆਰੰਭ ਹੋਵੇਗਾ ਤੇ ਇਸ ਪ੍ਰੋਜੈਕਟ ਦਾ ਨਾਂ ਪਗੀਆ ਰੱਖਿਆ ਗਿਆ ਹੈ ਤੇ ਇਸ ਪ੍ਰੋਜੈਕਟ ਦੇ ਤਹਿਤ 60 ਹਜ਼ਾਰ ਲੋਕਾਂ ਰਹਿਣ ਲਈ ਜਗ੍ਹਾ ਬਣਾਈ ਜਾ ਸਕੇਗੀ|