ਜਰਮਨ ਰੈਸਟੋਰੈਂਟ ਮਾਲਕ ਕਾਰ ਰਾਹੀਂ ਪਹੁੰਚਿਆ ਭਾਰਤ , 10 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਡੇਢ ਮਹੀਨੇ ਚ

ਆਈ ਤਾਜਾ ਵੱਡੀ ਖਬਰ 

ਅੱਜਕੱਲ ਦੇ ਸਮੇਂ ਵਿੱਚ ਜਿਆਦਾਤਰ ਲੋਕ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਕਾਰ ਦਾ ਇਸਤੇਮਾਲ ਕਰਦੇ ਹਨ l ਜਿਸ ਦਾ ਕਾਰਨ ਹੈ ਕਿ ਕਾਰ ਬਾਕੀ ਵਾਹਨਾਂ ਨਾਲੋਂ ਕਾਫੀ ਆਰਾਮਦਾਇਕ ਹੁੰਦੀ ਹੈ, ਦੂਜਾ ਕਾਰ ਨਾਲ ਟੌਰ ਵੀ ਬਣ ਜਾਂਦੀ ਹੈ l ਪਰ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਲਈ ਲੋਕ ਹਵਾਈ ਜਹਾਜ ਦਾ ਸਫਰ ਕਰਦੇ ਹਨ ਪਰ ਅੱਜ ਇੱਕ ਅਜਿਹੇ ਸ਼ਖਸ ਬਾਰੇ ਦੱਸਾਂਗੇਜਿਹੜਾ ਜਰਮਨ ਤੋਂ ਭਾਰਤ ਹਵਾਈ ਜਹਾਜ਼ ਰਾਹੀਂ ਨਹੀਂ ਸਗੋਂ ਕਾਰ ਰਾਹੀ ਪੁੱਜਿਆ l ਤਕਰੀਬਨ 10 ਹਜਾਰ ਕਿਲੋਮੀਟਰ ਦਾ ਸਫਰ ਉਸ ਵੱਲੋਂ ਤੈਅ ਕੀਤਾ ਗਿਆ। ਇਨਾ ਲੰਬਾ ਸਫਰ ਇਸ ਸ਼ਖਸ ਨੇ ਪੂਰੇ ਡੇਢ ਮਹੀਨੇ ਦੇ ਵਿੱਚ ਤੈਅ ਕੀਤਾ l

ਦਰਅਸਲ ਜਰਮਨੀ ਦੇ ਰੈਸਟੋਰੈਂਟ ਮਾਲਕ ਨੇ 10,000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਦੀ ਧਰਤੀ ਤੇ ਪੈਰ ਰੱਖਿਆ । ਇਸ ਵਿਅਕਤੀ ਦੇ ਇਸ ਸਫਰ ਬਾਰੇ ਪਤਾ ਚੱਲਿਆ ਹੈ ਕਿ ਉਹ ਪਾਕਿਸਤਾਨ ਵਿੱਚ ਸਭ ‘ਤੋਂ ਲੰਬੇ ਸਮੇਂ ਲਈ ਰੁਕੇ ਅਤੇ ਵਾਹਗਾ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਏ। ਜਰਮਨੀ ਦੇ ਧਰਮਿੰਦਰ ਮੁਲਤਾਨੀ ਦੀ ਇਹ ਯਾਤਰਾ 13 ਨਵੰਬਰ ਨੂੰ ਸ਼ੁਰੂ ਹੋਈ ਸੀ ਤੇ ਉਹ 23 ਨਵੰਬਰ ਨੂੰ ਪਾਕਿਸਤਾਨ ਪਹੁੰਚਿਆ ਸੀ। ਜਿੱਥੇ ਉਸ ਦੇ ਨਾਲ ਘੁੰਮ ਰਹੇ ਉਸ ਦੇ ਪਾਕਿਸਤਾਨੀ ਦੋਸਤ ਭੁਪਿੰਦਰ ਸਿੰਘ ਨੇ ਸਾਰੇ ਪ੍ਰਬੰਧ ਕੀਤੇ।

ਜਿਸ ਤੋਂ ਬਾਅਦ ਉਹ ਪਾਕਿਸਤਾਨ ਦੇ ਧਾਰਮਿਕ ਅਸਥਾਨਾਂ ਤੇ ਦਰਸ਼ਨ ਕਰਨ ਦੇ ਲਈ ਪੁੱਜਿਆ, ਕੁਝ ਦਿਨ ਪਾਕਿਸਤਾਨ ਵਿੱਚ ਰੁਕਣ ਤੋਂ ਬਾਅਦ ਫਿਰ ਇਹ ਸ਼ਖਸ ਭਾਰਤ ਵਿੱਚ ਦਾਖਲ ਹੋਇਆ l ਉੱਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਧਰਮਿੰਦਰ ਨੇ ਦੱਸਿਆ ਕਿ ਉਹ 1999 ਵਿੱਚ ਅੰਬਾਲਾ ਤੋਂ ਜਰਮਨ ਗਿਆ ਸੀ, ਜਿੱਥੇ ਉਸ ਦਾ ਭਰਾ ਪਹਿਲਾਂ ਹੀ ਰਹਿੰਦਾ ਸੀ। ਉਨ੍ਹਾਂ ਦਾ ਘਰ ਬਰਾੜ, ਅੰਬਾਲਾ ਵਿੱਚ ਹੈ।

ਧਰਮਿੰਦਰ ਨੇ ਦੱਸਿਆ ਕਿ ਯਾਤਰਾ ਦੀ ਸ਼ੁਰੂਆਤ ‘ਚ ਮਨ ‘ਚ ਥੋੜ੍ਹਾ ਡਰ ਸੀ ਪਰ ਹੁਣ ਜਦੋਂ ਯਾਤਰਾ ਪੂਰੀ ਹੋ ਗਈ ਹੈ ਤਾਂ ਲੱਗਦਾ ਹੈ ਕਿ ਕਿਤੇ ਵੀ ਡਰ ਦਾ ਮਾਹੌਲ ਨਹੀਂ ਹੈ। ਹਰ ਥਾਂ ਉੱਪਰ ਉਸਦਾ ਸਵਾਗਤ ਤੋਂ ਬਹੁਤ ਚੰਗੇ ਤਰੀਕੇ ਦੇ ਨਾਲ ਕੀਤਾ ਗਿਆ ਤੇ ਅੰਤ ਭਾਰਤ ਪੁੱਜਣ ਤੋਂ ਬਾਅਦ ਇਸ ਸ਼ਖਸ ਦੇ ਮਨ ਵਿੱਚ ਖੁਸ਼ੀ ਵੇਖਣ ਨੂੰ ਮਿਲੀ l