BREAKING NEWS
Search

ਚੜਦੀ ਜਵਾਨੀ ਚ ਨੌਜਵਾਨ ਨੂੰ ਇਸ ਤਰਾਂ ਮਿਲੀ ਮੌਤ, ਦੇਖ ਨਿਕਲੀਆਂ ਸਭ ਦੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਆਏ ਦਿਨ ਸੜਕੀ ਹਾਦਸੇ ਵਾਪਰਦੇ ਨੇ,ਜਿਸ ਨਾਲ ਕਾਨੂੰਨ ਵਿਵਸਥਾ ਅਤੇ ਸਾਡੀ ਲਾਪਰਵਾਹੀ ਤੇ ਸਵਲੀਆ ਨਿਸ਼ਾਨ ਖੜੇ ਹੋ ਜਾਂਦੇ ਨੇ। ਇੱਕ ਵਾਰ ਫਿਰ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ,ਜਿਸ ਨੇ ਇਕ ਘਰ ਉਜਾੜ ਦਿੱਤਾ ਹੈ।ਇਸ ਹਾਦਸੇ ਨੇ ਸਭ ਦੀ ਰੂਹ ਕੰਬਾ ਦਿੱਤੀ ਹੈ। ਬੇਹੱਦ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਨਾਲ ਇਕ ਦੀ ਮੌਤ ਅਤੇ ਇਕ ਗੰਭੀਰ ਜਖ਼ਮੀ ਹੋ ਗਿਆ ਹੈ।

ਦਰਅਸਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਦੋ ਨੌਜਵਾਨਾਂ ਦਾ ਬੇਹੱਦ ਭਿਆਨਕ ਐਕਸੀਡੈਂਟ ਹੋਇਆ ਹੈ, ਜਿਸ ਚ ਇੱਕ ਦੀ ਮੌਤ ਅਤੇ ਇਕ ਜਖਮੀ ਹੋ ਗਿਆ ਜਿਸਨੂੰ ਦਸੂਹਾ ਸਰਕਾਰੀ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ, ਪਰ ਉਥੋਂ ਦੀ ਉਸਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਨੌਜਵਾਨ ਦੀ ਹਾਲਤ ਬੇਹੱਦ ਖ਼ਰਾਬ ਸੀ, ਜਿਸਨੂੰ ਦੇਖਦੇ ਹੋਏ ਇਹ ਫੈਂਸਲਾ ਲਿਆ ਗਿਆ। ਦੋਨੋਂ ਨੌਜਵਾਨ ਆਪਣੇ ਵਾਹਨ ਤੇ ਸਵਾਰ ਹੋ ਕੇ ਜਾ ਰਹੇ ਸੀ। ਨੌਜਵਾਨ ਮਿਆਣੀ ਤੋਂ ਕੈਂਥਾ ਜਾ ਰਹੇ ਸੀ ,ਅਚਾਨਕ ਇੱਕ ਵਾਹਨ ਦੀ ਲਪੇਟ ਚ ਆ ਗਏ, ਅਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ,

ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ,ਜਦਕਿ ਦੂਜੇ ਦੀ ਹਾਲਤ ਬੇਹੱਦ ਗੰਭੀਰ ਹੈ। ਦਸਣਾ ਬਣਦਾ ਹੈ ਕਿ ਕੁੱਝ ਰਾਹਗੀਰਾਂ ਦੇ ਵਲੋਂ ਜਖ਼ਮੀ ਨੌਜਵਾਨ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ, ਜਿਥੋਂ ਦੀ ਉਸਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਦੋਨੋਂ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਚ ਸੋਗ ਦੀ ਲਹਿਰ ਹੈ,ਇਕ ਨੇ ਪੁੱਤਰ ਗਵਾ ਦਿੱਤਾ ਹੈ ਅਤੇ ਇੱਕ ਪਰਿਵਾਰ ਦੇ ਪੁੱਤਰ ਦੀ ਹਾਲਤ ਬੇਹੱਦ ਖ਼ਰਾਬ ਹੈ। ਦੋਨੋਂ ਪਰਿਵਾਰ ਦੇ ਇਕਲੌਤੇ ਪੁੱਤਰ ਸਨ।

ਫਿਲਹਾਲ ਪੁਲਸ ਨੇ ਮੌਕੇ ਤੇ ਪਹੁੰਚ ਕਰਵਾਈ ਸ਼ੁਰੂ ਕਰ ਦਿੱਤੀ ਹੈ, ਲਾਸ਼ ਨੂੰ ਕਬਜ਼ੇ ਦੇ ਵਿੱਚ ਪੁਲਸ ਨੇ ਲਿਆ ਹੈ, ਅਤੇ ਪੋਸਟਮਾਟਰਮ ਤੋਂ ਬਾਅਦ ਹੀ ਲਾਸ਼ ਪਰਿਵਾਰ ਨੂੰ ਦਿੱਤੀ ਜਾਵੇਗੀ।