ਚੋਰਾਂ ਦਾ ਹੈਰਾਨ ਕਰਨ ਵਾਲਾ ਕਾਂਡ ਆਇਆ ਸਾਹਮਣੇ , ਪੈਟਰੋਲ ਚੋਰੀ ਕਰਨ ਲਈ ਖੋਦੀ ਏਨੇ ਮੀਟਰ ਲੰਮੀ ਸੁਰੰਗ

ਆਈ ਤਾਜਾ ਵੱਡੀ ਖਬਰ 

ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ , ਚੋਰਾਂ ਵੱਲੋਂ ਹਰ ਰੋਜ਼ ਚੋਰੀ ਦੇ ਨਵੇਂ ਨਵੇਂ ਤਰੀਕੇ ਆਪਣਾ ਕੇ ਕਈ ਪ੍ਰਕਾਰ ਦੀਆਂ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਚੋਰਾਂ ਦੇ ਵੱਲੋਂ ਚੋਰੀ ਨਾਲ ਸਬੰਧਤ ਇੱਕ ਅਜਿਹਾ ਕਾਂਡ ਕਰ ਦਿੱਤਾ ਗਿਆ, ਜਿਸ ਦੇ ਚਰਚੇ ਚਾਰੇ ਪਾਸੇ ਛਿੜ ਚੁੱਕੇ ਹਨ। ਇਹ ਹੈਰਾਨ ਕਰਨ ਵਾਲਾ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ,ਜਿੱਥੇ ਸਤੰਬਰ ਦੇ ਅਖੀਰ ‘ਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ ਦੇ ਅਧਿਕਾਰੀਆਂ ਨੇ ਦਿੱਲੀ-ਪਾਣੀਪਤ ਸੈਕਸ਼ਨ ‘ਚ ਪਾਈਪਲਾਈਨ ਦਾ ਮੁਆਇਨਾ ਕਰਦੇ ਸਮੇਂ ਕੁਝ ਗਲਤ ਮਹਿਸੂਸ ਕੀਤਾ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਪਾਈਪਲਾਈਨ ਦੇ ਪ੍ਰੈਸ਼ਰ ਵਿੱਚ ਕੁਝ ਗੜਬੜੀ ਦੇਖੀ, ਤੇ ਦੱਸ ਦੀਏ ਕਿ ਇਹ ਗੜਬੜੀ ਲੀਕ ਹੋਣ ਦੀ ਸੰਭਾਵਨਾ ਨੂੰ ਦਰਸਾਉਂਦੀ ਜਿਸ ਤੋਂ ਬਾਅਦ ਇਹਨਾਂ ਅਧਿਕਾਰੀਆਂ ਦੇ ਵੱਲੋਂ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤੇ ਪੂਰੀ ਤਹਿ ਤੱਕ ਇਸ ਪਿੱਛੇ ਜਾਣਕਾਰੀ ਇਕੱਠੀ ਕੀਤੀ ਗਈ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਚੋਰਾਂ ਦੇ ਵੱਲੋਂ ਹੀ ਇਸ ਨੂੰ ਲੈ ਕੇ ਵੱਡਾ ਕਾਂਡ ਕੀਤਾ ਗਿਆ ਤੇ ਚੋਰਾਂ ਨੇ ਪਾਈਪ ਲਾਈਨ ਤੋਂ 15 ਫੁੱਟ ਹੇਠਾਂ ਇੱਕ ਸੁਰੰਗ ਬਣਾਈ, ਜਿੱਥੋਂ ‘ਕਰੋੜਾਂ ਦਾ ਤੇਲ ਚੋਰੀ’ ਹੋਇਆ । ਜੀ ਹਾਂ ਕਰੋੜਾਂ ਰੁਪਿਆ ਦੇ ਤੇਲ ਦਾ ਚੂਨਾ ਇਹਨਾਂ ਚੋਰਾਂ ਵੱਲੋਂ ਲਗਾਇਆ ਗਿਆ l

ਉੱਥੇ ਹੀ ਇਸ ਦੌਰਾਨ ਚੋਰਾਂ ਨੇ ਸੁਰੰਗ ਵਿੱਚ ਆਕਸੀਜਨ ਦਾ ਪ੍ਰਬੰਧ ਕੀਤਾ ਹੋਇਆ ਸੀ। ਇਹ ਵੱਡਾ ਖੁਲਾਸਾ ਇੰਡੀਅਨ ਆਇਲ ਦੇ ਅਧਿਕਾਰੀਆਂ ਵੱਲੋਂ ਜਾਂਚ ਤੋਂ ਬਾਅਦ ਹੋਇਆ ਹੈ। ਫਿਲਹਾਲ ਇਹਨਾਂ ਚੋਰਾਂ ਦੇ ਵੱਲੋਂ ਜਿਸ ਪ੍ਰਕਾਰ ਦੇ ਨਾਲ ਤੇਲ ਚੋਰੀ ਕਰਨ ਦੇ ਲਈ ਇਹ ਸਕੀਮ ਰੱਚ ਕੇ ਕਰੋੜਾਂ ਰੁਪਿਆਂ ਦੀ ਠੱਗੀ ਕਰਨ ਦਾ ਜਿਹੜਾ ਛਾਤਰ ਦਿਮਾਗ ਚਲਾਇਆ ਉਸ ਦੇ ਚਲਦੇ ਹਰ ਕਿਸੇ ਵੱਲੋਂ ਇਸ ਦੀ ਨਿਖੇਦੀ ਕੀਤੀ ਜਾ ਰਹੀ ਹੈ, ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਉਥੇ ਹੀ ਇਸ ਘਟਨਾ ਬਾਰੇ ਜਿਹੜਾ ਵੀ ਸੁਣਦਾ ਪਿਆ ਹੈ ਉਹ ਹੈਰਾਨ ਹੁੰਦਾ ਪਿਆ ਹੈ, ਦੂਜੇ ਪਾਸੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਕਈ ਪ੍ਰਕਾਰ ਦੇ ਸਵਾਲ ਚੁੱਕੇ ਜਾ ਰਹੇ ਹਨ।