‘ਕੈਰੀ ਆਨ ਜੱਟਾ 3 ਫਿਲਮ’ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ । ਇਸ ਫਿਲਮ ਦੇ ਵਿੱਚ ਕੰਮ ਕਰਨ ਵਾਲੇ ਹਰੇਕ ਅਦਾਕਾਰ ਵੱਲੋਂ ਆਪਣੀ ਅਦਾਕਾਰੀ ਦੇ ਨਾਲ ਫੈਨਸ ਦਾ ਦਿਲ ਜਿੱਤਿਆ ਗਿਆ । ਇਸ ਫਿਲਮ ਦੇ ਵਿੱਚ ਕੰਮ ਕਰਨ ਵਾਲੇ ਹਰੇਕ ਕਲਾਕਾਰ ਦੇ ਕੰਮ ਨੂੰ ਕਾਫੀ ਸਹਾਰਿਆ ਗਿਆ, ਉੱਥੇ ਹੀ ਫਿਲਮ ਦੇ ਪਿੱਛੇ ਕੰਮ ਕਰਨ ਵਾਲਿਆਂ ਦੀ ਮਿਹਨਤ ਵੀ ਘੱਟ ਨਹੀਂ ਸੀ। ਇਸੇ ਵਿਚਾਲੇ ਇਸ ਫਿਲਮ ਦੇ ਨਾਲ ਜੁੜੇ ਹੋਏ ਪੰਜਾਬੀ ਐਕਟਰ ਤੇ ਲੇਖਕ ਦੇ ਨਾਲ ਜੁੜੀ ਹੋਈ ਇੱਕ ਬੇਹਦ ਬੁਰੀ ਖਬਰ ਸਾਹਮਣੇ ਆਉਣ ਦੀ ਪਈ ਹੈ ਕਿ ਇਸ ਮਸ਼ਹੂਰ ਐਕਟਰ ਤੇ ਲੇਖਕ ਦੀ ਮਾਂ ਦਾ ਦੇਹਾਂਤ ਹੋ ਚੁੱਕਿਆ ਹੈ, ਜਿਸ ਕਾਰਨ ਉਹ ਸਦਮੇ ਵਿੱਚ ਹਨ । ਦੱਸ ਦਈਏ ਕਿ ਪੰਜਾਬੀ ਸਿਨੇਮਾ ਦੇ ਸਫ਼ਲਤਮ ਤੇ ਉੱਚ-ਕੋਟੀ ਲੇਖਕ ਵਜੋਂ ਸ਼ੁਮਾਰ ਕਰਵਾਉਂਦੇ ਨਰੇਸ਼ ਕਥੂਰੀਆ ਨਾਲ ਜੁੜੀ ਇਹ ਖਬਰ ਹੈ ਕਿ ਉਨਾਂ ਦੇ ਮਾਤਾ ਸ਼੍ਰੀਮਤੀ ਸ਼ੀਲਾ ਦੇਵੀ ਕਥੂਰੀਆ ਅਚਾਨਕ ਇਸ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਚੁੱਕੇ ਹਨ । ਜਿੰਨ੍ਹਾਂ ਨਮਿਤ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਨਗਰ ਗਿੱਦੜਬਾਹਾ ਵਿਖੇ ਹੀ ਰੱਖਿਆ ਗਿਆ ਹੈ। ਇਸ ਭਾਣੇ ਦੇ ਵਾਪਰਨ ਤੋਂ ਬਾਅਦ ਇਹ ਐਕਟਰ ਤੇ ਅਦਾਕਾਰ ਸਦਮੇ ਦੇ ਵਿੱਚ ਹਨ । ਓਹਨਾਂ ਦੀ ਸਵਰਗੀ ਮਾਤਾ ਨਮਿਤ ਗਰੁੜ ਪੁਰਾਣ ਪਾਠ ਦਾ ਭੋਗ 27 ਜਨਵਰੀ ਨੂੰ ਦੁਪਿਹਰ ਮਹਾਰਾਜ ਅਗਰਸੈਨ ਧਰਮਸ਼ਾਲਾ, ਨੇੜੇ ਸ਼ਿਵਪੁਰੀ ਗਿੱਦੜਬਾਹਾ ਵਿਖੇ ਪਾਇਆ ਜਾ ਰਿਹਾ ਹੈ, ਜਿੱਥੇ ਅਨੇਕਾਂ ਫਿਲਮੀ ਸ਼ਖਸੀਅਤਾਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ। ਉੱਥੇ ਹੀ ਇਸ ਦੁੱਖ ਦਾ ਇਹ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਇੰਡਸਟਰੀ ਨਾਲ ਜੁੜੀਆਂ ਹੋਈਆਂ ਸ਼ਖਸ਼ੀਅਤਾਂ ਦੇ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ । ਉੱਥੇ ਹੀ ਜੇਕਰ ਨਰੇਸ਼ ਕਥੂਰੀਆ ਦੇ ਕੈਰੀਅਰ ਦੀ ਗੱਲ ਕੀਤੀ ਜਾਵੇ ਤਾਂ , ਹਾਲ ‘ਚ ਰਿਲੀਜ਼ ਹੋਈਆਂ ਅਤੇ ਅਪਾਰ ਕਾਮਯਾਬੀ ਹਾਸਲ ਕਰਨ ਵਾਲੀਆਂ ਕਈ ਪੰਜਾਬੀ ਫ਼ਿਲਮਾਂ ਦਾ ਕਹਾਣੀ ਲੇਖਨ ਕਰ ਚੁੱਕੇ ਹਨ ਨਰੇਸ਼ ਕਥੂਰੀਆ, ਜਿੰਨ੍ਹਾਂ ‘ਚ ‘ਕੈਰੀ ਆਨ ਜੱਟਾ 3’, ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਅਤੇ ‘ਮੌਜਾਂ ਹੀ ਮੌਜਾਂ’ ਆਦਿ ਸ਼ੂਮਾਰ ਰਹੀਆਂ ਹਨ। ਇਸ ਤੋਂ ਇਲਾਵਾ ਬਤੌਰ ਅਦਾਕਾਰ ਵੀ ਉਹ ਪਾਲੀਵੁੱਡ ਦੀਆਂ ‘ਕੈਰੀ ਆਨ ਜੱਟਾ’ ਅਤੇ ‘ਮਿਸਟਰ ਐਂਡ ਮਿਸਿਜ਼ 420’ ਸੀਰੀਜ਼ ਆਦਿ ਜਿਹੀਆਂ ਕਈ ਫਿਲਮਾਂ ਨੂੰ ਪ੍ਰਭਾਵੀ ਰੂਪ ਦੇਣ ‘ਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਇਸ ਘਟਨਾ ਦੀ ਵਾਪਰਨ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਇੰਡਸਟਰੀ ਨਾਲ ਜੁੜੇ ਹੋਏ ਸਿਤਾਰਿਆਂ ਵੱਲੋਂ ਨਰੇਸ਼ ਕਥੂਰੀਆ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ।
                                                                            
                                                                                                                                            
                                    
                                    
                                    



