ਆਈ ਤਾਜਾ ਵੱਡੀ ਖਬਰ
ਇਹ ਸਾਲ ਕੁਲ ਲੁਕਾਈ ਦੇ ਲਈ ਜਿਆਦਾ ਵਧੀਆ ਨਹੀਂ ਰਿਹਾ ਇਸ ਸਾਲ ਕੋਰੋਨਾ ਨੇ ਸਾਰੇ ਪਾਸੇ ਹਾਹਾਕਾਰ ਮਚਾ ਕੇ ਰਖੀ ਹੋਈ ਹੈ ਓਥੇ ਇਸ ਸਾਲ ਕਈ ਮਾੜੀਆਂ ਖਬਰਾਂ ਸੁਣਨ ਅਤੇ ਦੇਖਣ ਨੂੰ ਮਿਲੀਆਂ ਹਨ। ਅਜਿਹੀ ਹੀ ਇਕ ਹੋਰ ਮਾੜੀ ਖਬਰ ਆਈ ਹੈ। ਜਿਸ ਨੂੰ ਸੁਣਕੇ ਖੇਡ ਜਗਤ ਵਿਚ ਚਿੰਤਾ ਦੀ ਲਹਿਰ ਦੌੜ ਗਈ ਹੈ।
ਦੀਵਾਲੀ ਦੇ ਤਿਉਹਾਰ ਤੇ ਜਿਥੇ ਸਾਰੇ ਪਾਸੇ ਲੋਕ ਦੀਵਾਲੀ ਦਾ ਤਿਉਹਾਰ ਮਨਾ ਰਹੇ ਹਨ ਓਥੇ ਇੱਕ ਬਹੁਤ ਹੀ ਮਾੜੀ ਖਬਰ ਆ ਰਹੀ ਹੈ ਕੇ ਪੰਜਾਬ ਦੇ ਚੋਟੀ ਦੇ ਕਬੱਡੀ ਖਿਡਾਰੀ ਦਾ ਐਕਸੀਡੈਂਟ ਹੋ ਗਿਆ ਹੈ। ਜਿਸ ਵਿਚ ਉਹਨਾਂ ਦੀ ਜਾਨ ਤਾਂ ਬਚ ਗਈ ਹੈ ਪਰ ਸੱਟਾਂ ਜਿਆਦਾ ਹੋਣ ਦੇ ਕਾਰਨ ਉਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਕਬੱਡੀ ਜਗਤ ਦੇ ਨਾਮਵਰ ਕਬੱਡੀ ਖ਼ਿਡਾਰੀ ਬਲਜੀਤ ਤੋਤਾ ਸਿੰਘ ਵਾਲਾ ਦਾ ਰਾਤੀ ਭਿਆਨਕ ਐਕਸੀਡੈਂਟ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕੇ ਉਹ ਰਾਤ 11 ਵਜੇ ਤਕਰੀਬਨ ਆਪਣੇ ਮਾਮੇ ਨਾਲ ਕਿਤੇ ਜਾ ਰਹੇ ਸਨ ਕੇ ਅਚਾਨਕ ਇਕ ਮੌੜ ਤੇ ਆ ਕੇ ਗੱਡੀ ਬੇ ਕਾਬੂ ਹੋ ਕੇ ਪਲਟ ਗਈ। ਗੱਡੀ ਬਲਜੀਤ ਤੋਤਾ ਸਿੰਘ ਵਾਲੇ ਦੇ ਮਾਮਾ ਚਲਾ ਰਹੇ ਸਨ। ਇਸ ਹਾਦਸੇ ਦੇ ਵਿਚ ਬਲਜੀਤ ਦੇ ਪੱਟ ਦੀ ਹੱਡੀ ਟੁੱਟ ਗਈ ਹੈ ਅਤੇ ਹੋਰ ਵੀ ਕਾਫੀ ਸੱਟਾ ਲੱਗੀਆਂ ਹਨ। ਬਲਜੀਤ ਦੇ ਮਾਮੇ ਦੇ ਮਾਮੂਲੀ ਸੱਟਾਂ ਦਸੀਆਂ ਜਾ ਰਹੀਆਂ ਹਨ। ਬਲਜੀਤ ਦੇ ਪ੍ਰਸੰਸਕਾਂ ਵਲੋਂ ਬਲਜੀਤ ਦੇ ਜਲਦੀ ਠੀਕ ਹੋਣ ਲਈ ਦੁਆਵਣਾ ਕੀਤੀਆਂ ਜਾ ਰਹੀਆਂ ਹਨ।

ਤਾਜਾ ਜਾਣਕਾਰੀ