BREAKING NEWS
Search

ਚਲ ਰਹੇ ਵਿਆਹ ਚ ਮੁੰਡੇ ਵਾਲਿਆਂ ਨੇ ਫੇਰਿਆਂ ਤੋਂ 5 ਮਿੰਟ ਪਹਿਲਾਂ ਰੱਖ ਦਿੱਤੀ ਅਜਿਹੀ ਮੰਗ, ਕੁੜੀ ਵਾਲਿਆਂ ਨੇ ਬਰਾਤੀਆਂ ਦਾ ਚਾੜ ਦਿੱਤਾ ਕੁਟਾਪਾ

ਆਈ ਤਾਜਾ ਵੱਡੀ ਖਬਰ 

ਵਿਆਹ ਦੇ ਬੰਧਨ ਵਿੱਚ ਇਕੱਲੇ ਲੜਕਾ ਲੜਕੀ ਨਹੀਂ ਸਗੋਂ ਦੋ ਪਰਿਵਾਰਾਂ ਵੱਜਦੇ ਹਨ । ਬਹੁਤ ਸਾਰੀਆਂ ਰਸਮਾਂ ਦੇ ਨਾਲ ਵਿਆਹ ਦੀਆਂ ਰਸਮਾਂ ਅਦਾ ਹੁੰਦੀਆਂ ਹਨ| ਉਥੇ ਹੀ ਬਹੁਤ ਸਾਰੇ ਦਾਜ ਦੇ ਲੋਭੀ ਲੋਕ ਆਪਣੇ ਫਾਇਦੇ ਲਈ ਵਿਆਹ ਤੋਂ ਕੁਝ ਸਮਾਂ ਪਹਿਲਾਂ ਦਾਜ ਦੀ ਅਜਿਹੀ ਮੰਗ ਰੱਖਦੇ ਹਨ, ਜਿਸ ਕਾਰਨ ਕੁੜੀ ਵਾਲਿਆਂ ਦੇ ਕੋਲੋਂ ਇਹ ਮੰਗ ਪੂਰੀ ਕਰਨਾ ਮੁਸ਼ਕਲ ਹੋ ਜਾਂਦਾ ਹੈ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਵਿਆਹ ਸਮਾਗਮ ਦੌਰਾਨ ਇਕ ਮੁੰਡੇ ਵਾਲਿਆਂ ਨੇ ਫੇਰਿਆਂ ਤੋਂ ਪੂਰੇ ਪੰਜ ਮਿੰਟ ਪਹਿਲਾਂ ਦਾਜ ਵਿੱਚ ਲੱਖਾਂ ਰੁਪਏ ਅਤੇ ਗੱਡੀ ਦੀ ਸ਼ਰਤ ਰੱਖ ਦਿੱਤੀ| ਕੁੜੀ ਵਾਲਿਆਂ ਦੇ ਵੱਲੋਂ ਇਸ ਸ਼ਰਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ।

ਜਿਸ ਕਾਰਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਤੇ ਦੋਵਾਂ ਧਿਰਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ| ਦੇਖਦੇ ਹੀ ਦੇਖਦੇ ਇਹ ਹੱਥੋਪਾਈ ਇੰਨੀ ਜ਼ਿਆਦਾ ਵਧ ਗਈ ਕਿ ਲੜਕੇ ਵਾਲੇ ਬਿਨਾਂ ਬਰਾਤ ਹੀ ਵਾਪਸ ਪਰਤਣਾ ਪਿਆ| ਜਾਣਕਾਰੀ ਮੁਤਾਬਕ ਹਰਿਆਣਾ ਦੇ ਹਿਸਾਰ ਦੇ ਰਿਸ਼ੀ ਨਗਰ ਤੋਂ ਹਾਂਸੀ ਮੰਡੀਆਂ ਵਿੱਚ ਵਿਆਹ ਸਮਾਗਮ ਦੌਰਾਨ ਕੁੜੀ ਵਾਲਿਆਂ ਤੇ ਮੁੰਡੇ ਵਾਲਿਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ |

ਇਸ ਦੌਰਾਨ ਵਿਆਹ ਵਾਲੇ ਪੈਲਸ ਵਿਚ ਇਕ ਦੂਜੇ ਉਪਰ ਕੁਰਸੀਆਂ ਮੇਜ਼ ਬਰਾਏ ਗਏ । ਜਿਸ ਦੇ ਚਲਦੇ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਮੁੰਡੇ ਦੇ ਪਰਿਵਾਰ ਵੱਲੋਂ ਦਾਜ ਦੀ ਮੰਗ ਕੀਤੀ ਗਈ ਸੀ ਤੇ ਇਸ ਮੰਗ ਨੂੰ ਜਦੋਂ ਉਨ੍ਹਾਂ ਵੱਲੋਂ ਨਾ ਮਨਿਆ ਗਿਆ ਤਾਂ ਲੜਕੇ ਵਾਲਿਆਂ ਨੇ ਉਨ੍ਹਾਂ ਨਾਲ ਹੱਥਾਪਾਈ ਸ਼ੁਰੂ ਕਰ ਦਿੱਤੀ ਹੈ|

ਦੇਖਦੇ ਹੀ ਦੇਖਦੇ ਇਹ ਹੱਥੋਪਾਈ ਏਨੀ ਜ਼ਿਆਦਾ ਵਧ ਗਈ ਜਿਸ ਕਾਰਨ ਵਿਆਹ ਨੂੰ ਤੋੜਨਾ ਪਿਆ । ਉਥੇ ਹੀ ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ । ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਸਬੰਧੀ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ|