ਚਲਦੇ ਵਿਆਹ ਚ ਲਾੜੇ ਨੇ ਸਟੇਜ ਪਿੱਛੇ ਜਾ ਕਰ ਦਿੱਤੀ ਅਜਿਹੀ ਕਰਤੂਤ , ਲਾੜੀ ਨੇ ਤੋੜ ਦਿੱਤਾ ਵਿਆਹ

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਵਿਆਹਾਂ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜੇ ਵੇਖਣ ਨੂੰ ਮਿਲਦੇ ਹਨ l ਜਿਸ ਕਾਰਨ ਕਈ ਵਾਰ ਵਿਆਹ ਤੱਕ ਟੁੱਟ ਜਾਂਦੇ ਹਨ l ਅਜਿਹੇ ਵਿਆਹ ਕਈ ਵਾਰ ਕਾਫੀ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਚਲਦੇ ਵਿਆਹ ਵਿੱਚ ਲਾੜੇ ਨੇ ਸਟੇਜ ਦੇ ਪਿੱਛੇ ਅਜਿਹੀ ਕਰਤੂਤ ਕਰ ਦਿੱਤੀ ਕਿ ਲਾੜੀ ਨੇ ਗੁੱਸੇ ਵਿੱਚ ਆ ਕੇ ਵਿਆਹੀ ਤੋੜ ਦਿੱਤਾ l ਜਿਸ ਕਾਰਨ ਬਿਨਾਂ ਲਾੜੀ ਤੋਂ ਲਾੜੇ ਨੂੰ ਬਰਾਤ ਵਾਪਸ ਲਜਾਉਣੀ ਪਈ l ਮਾਮਲਾ ਉੱਤਰ ਪ੍ਰਦੇਸ਼ ਦੇ ਭਦੋਹੀ ਤੋਂ ਸਾਹਮਣੇ ਆਇਆ, ਜਿੱਥੇ ਚੱਲਦੇ ਵਿਆਹ ‘ਤੇ ਲਾੜੀ ਦਾ ਪਾਰਾ ਉਸ ਵੇਲੇ ਇੰਨਾ ਹਾਈ ਹੋ ਗਿਆ, ਜਦੋਂ ਉਸ ਨੇ ਲਾੜੇ ਦੀ ਹੈਰਾਨ ਕਰਨ ਵਾਲੀ ਹਰਕਤ ਨੂੰ ਵੇਖ ਲਿਆ, ਜਿਸ ਤੋਂ ਬਾਅਦ ਗੁੱਸੇ ਵਿੱਚ ਆਈ ਕੁੜੀ ਨੇ ਉਸੇ ਵੇਲੇ ਫੈਸਲਾ ਲੈਂਦੇ ਹੋਏ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਵਿਆਹ ਦੀ ਬਰਾਤ ਸੰਗੀਤਕ ਸਾਜ਼ਾਂ ਨਾਲ ਇੱਕ ਘਰ ਪਹੁੰਚੀ। ਲਾੜੀ ਨੂੰ ਸਟੇਜ ‘ਤੇ ਲਿਆਇਆ ਗਿਆ। ਸਭ ਕੁਝ ਠੀਕ ਚੱਲ ਰਿਹਾ ਸੀ। ਫਿਰ ਲਾੜੀ ਨੇ ਦੇਖਿਆ ਕਿ ਲਾੜੇ ਦੇ ਮੂੰਹ ‘ਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ। ਉਦੋਂ ਤੱਕ ਉਸ ਨੇ ਕੁਝ ਨਹੀਂ ਕਿਹਾ। ਇਸ ਤੋਂ ਬਾਅਦ ਲਾੜੀ ਨੇ ਦੇਖਿਆ ਕਿ ਲਾੜਾ ਸਟੇਜ ਦੇ ਪਿੱਛੇ ਚਲਾ ਗਿਆ। ਉਸ ਦਾ ਪਿੱਛਾ ਕਰਦੀ ਕਰਦੀ ਵਿਆਹ ਵਾਲੀ ਕੁੜੀ ਵੀ ਉਸ ਦੇ ਮਗਰ ਤੁਰ ਪਈ। ਉਸ ਨੇ ਦੇਖਿਆ ਕਿ ਮੁੰਡਾ ਗਾਂਜਾ ਪੀ ਰਿਹਾ ਸੀ। ਇਹ ਸਭ ਕੁਝ ਵੇਖ ਕੇ ਲਾੜੀ ਨੂੰ ਇਨਾ ਜਿਆਦਾ ਗੁੱਸਾ ਆਇਆ ਤੇ ਉਸਨੇ ਵਿਆਕਰਨ ਤੋਂ ਇਨਕਾਰ ਕਰ ਦਿੱਤਾ।

ਉਸਨੇ ਕਿਹਾ ਕਿ ਉਹ ਅਜਿਹੇ ਗੰਦੇ ਨਸ਼ਿਆਂ ਦੇ ਆਦੀ ਮੁੰਡੇ ਨੂੰ ਆਪਣਾ ਜੀਵਨ ਸਾਥੀ ਸਵੀਕਾਰ ਨਹੀਂ ਕਰ ਸਕਦੀ। ਇਹ ਸੁਣ ਕੇ ਮੁੰਡਾ-ਕੁੜੀ ਦੋਵੇਂ ਪੱਖ ਦੇ ਲੋਕ ਹੱਕੇ-ਬੱਕੇ ਰਹਿ ਗਏ। ਲਾੜੀ ਨੇ ਦੱਸਿਆ ਕਿ ਲਾੜਾ ਪੂਰੀ ਤਰ੍ਹਾਂ ਸ਼ਰਾਬੀ ਸੀ। ਉਹ ਅਜਿਹੇ ਗੰਜੇੜੀ ਤੇ ਨਸ਼ੇੜੀ ਨੌਜਵਾਨ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ।

ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਕਾਫੀ ਲੜਾਈ ਝਗੜਾ ਹੋਇਆ ਬਹਿਸਬਾਜ਼ੀ ਵੀ ਹੋਈ ਤੇ ਅੰਤ ਲਾੜੇ ਨੂੰ ਬਿਨਾਂ ਲਾੜੀ ਤੋਂ ਹੀ ਬਰਾਤ ਵਾਪਸ ਲਿਜਾਣੀ ਪਈ l