BREAKING NEWS
Search

ਗੱਡੀਆਂ ਕਾਰਾਂ ਰੱਖਣ ਵਾਲਿਆਂ ਲਈ ਖੁਸ਼ਖਬਰੀ – 1 ਨਵੰਬਰ ਤੋਂ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਭਾਰਤ ਦੇ ਬਹੁਤ ਸਾਰੇ ਲੋਕ ਲਗਜ਼ਰੀ ਗੱਡੀਆਂ ਰੱਖਣ ਦੇ ਸ਼ੌਕੀਨ ਹੁੰਦੇ ਹਨ। ਇਸ ਦੇ ਨਾਲ ਹੀ ਸ਼ੌਂਕ ਰੱਖਦੇ ਹਨ ,ਖਾਸ ਤੇ ਫੈਂਸੀ ਨੰਬਰਾਂ ਦਾ , ਕਿ ਫੈਂਸੀ ਗੱਡੀ ਦੇ ਨਾਲ ਨੰਬਰ ਵੀ ਫੈਂਸੀ ਹੋਣਾ ਚਾਹੀਦਾ ਹੈ। ਇਸ ਚੱਕਰ ਵਿੱਚ ਲੋਕ ਆਪਣੀ ਗੱਡੀ ਵੀ ਜਲਦੀ ਬਦਲ ਲੈਂਦੇ ਹਨ। ਹੁਣ ਨਵੇਂ ਵਾਹਨ ਖਰੀਦਣ ਦੇ ਸ਼ੋਕੀਨ ਲੋਕਾਂ ਲਈ ਇਕ ਵੱਡੀ ਖੁਸ਼ਖਬਰੀ ਦਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ,

ਜੋ 1 ਨਵੰਬਰ ਤੋਂ ਲਾਗੂ ਹੋ ਜਾਵੇਗਾ। ਜਿਸ ਨਾਲ ਨਵੀਆਂ ਗੱਡੀਆਂ ਖਰੀਦਣ ਵਾਲੇ ਲੋਕਾਂ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਦਿੱਲੀ ਚ ਹਾਈ ਸਕਿਉਰਟੀ ਰਜਿਸਟ੍ਰੇਸ਼ਨ ਪਲੇਟਾਂ ਦੇ ਕਲਰ ਕੋਡਿਡ ਸਟਿੱਕਰ ਪ੍ਰਾਪਤ ਕਰਨ ਲਈ ਆਨਲਾਈਨ ਬੁਕਿੰਗ 1 ਨਵੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ।ਨਵੇਂ ਨਿਯਮਾਂ ਤਹਿਤ ਹਾਈ ਸਕਿਉਰਿਟੀ ਰਜਿਸਟਰੇਸ਼ਨ ਪਲੇਟਾਂ ਦੀ ਹੋਮ ਡਲਿਵਰੀ ਲਈ ਗਾਹਕਾਂ ਨੂੰ 100 ਤੋਂ 200 ਰੁਪਏ ਫੀਸ ਅਦਾ ਕਰਨੀ ਪਵੇਗੀ।

ਜੋ ਨਾਨ ਰਿਫੰਡਏਬਲ ਹੋਵੇਗੀ। ਹਾਈ ਸਕਿਉਰਿਟੀ ਰਜਿਸਟਰੇਸ਼ਨ ਪਲੇਟਾਂ ਤੇ ਕੋਡਿਡ ਸਟਿੱਕਰ ਲਾਉਣ ਦੀ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਐਸਐਮਐਸ ਜ਼ਰੀਏ ਭੇਜੀ ਜਾਵੇਗੀ। ਨਵੀਂ ਹਾਈ ਸਕਿਉਰਟੀ ਰਜਿਸਟ੍ਰੇਸ਼ਨ ਪਲੇਟ ਲਗਾਉਣ ਤੋਂ ਬਾਅਦ ਤੁਹਾਡੇ ਵਾਹਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਹੋ ਜਾਣਗੇ। ਇਸ ਨੰਬਰ ਪਲੇਟ ਨੂੰ ਲਾਉਣ ਦਾ ਮਕਸਦ ਵਾਹਨਾਂ ਤੇ ਨਿਗਰਾਨੀ ਰੱਖਣ ਅਤੇ ਵਾਹਨ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਦਾ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਟਰਾਂਸਪੋਟ ਮੰਤਰੀ ਕੈਲਾਸ਼ ਗਹਿਲੋਤ ਨੇ ਸੁਸਾਇਟੀ ਆਫ ਇੰਡੀਅਨ ਮੋਬਾਇਲ ਮੈਨੂਫੈਕਚਰਿੰਗ SIAM ਦੇ ਨੁਮਾਇੰਦਿਆਂ ਨਾਲ ਮੁਲਾਕਾਤ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। ਇਸ ਫੈਸਲੇ ਤੋਂ ਬਾਅਦ ਵਾਹਨ ਮਾਲਕਾਂ ਨੂੰ ਐਚ ਐਸ ਆਰ ਪੀ ਅਸਾਨੀ ਨਾਲ ਮਿਲ ਜਾਵੇਗੀ। ਇਨ੍ਹਾਂ ਬਦਲਾਅ ਤੋਂ ਬਾਅਦ ਲੋਕਾਂ ਨੂੰ ਆਪਣੇ ਵਾਹਨਾਂ ਲਈ ਫੈਂਸੀ ਅਤੇ ਛੋਟੇ ਨੰਬਰ ਮਿਲ ਜਾਇਆ ਕਰਨਗੇ।

ਹਾਈ ਸਕਿਉਰਿਟੀ ਰਜਿਸਟਰੇਸ਼ਨ ਪਲੇਟਾਂ ਦੇ ਕਲਰ ਕੋਡਿਡ ਸਟੀਕਰ ਪ੍ਰਾਪਤ ਕਰਨ ਲਈ ਐਚ ਐਸ ਆਰ ਪੀ ਦੀ ਹੋਮ ਡਿਲਿਵਰੀ ਅਸਾਨੀ ਨਾਲ ਮਿਲੇਗੀ। ਲੋਕਾਂ ਵੱਲੋਂ ਆਪਣੇ ਵਾਹਨਾਂ ਤੇ ਹਾਈ ਸਕਿਉਰਿਟੀ ਰਜਿਸਟਰੇਸ਼ਨ ਪਲੇਟਾਂ ਤੇ ਕਲਰ ਕੋਡਿਡ ਸਟਿੱਕਰ ਲਈ ਖੁਸ਼ੀ ਪਾਈ ਜਾ ਰਹੀ ਹੈ। ਹੁਣ ਉਹ ਆਪਣੇ ਵਾਹਨਾਂ ਤੇ ਆਪਣੀ ਪਸੰਦ ਦੇ ਕਲਰ ਦੇ ਅਨੁਸਾਰ ਸਟਿੱਕਰ ਲਗਾ ਸਕਦੇ ਹਨ।