ਗੈਸ ਸਲੰਡਰ ਦੀ ਸਬਸਿਡੀ ਬਾਰੇ ਆਈ ਇਹ ਚੰਗੀ ਖਬਰ – ਲੋਕਾਂ ਲਈ ਵੱਡੀ ਰਾਹਤ ਦੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਵਾਸੀ ਚਾਹੇ ਕਿਸੇ ਵੀ ਦੇਸ਼ ਦੇ ਹੋਣ ਉਨ੍ਹਾਂ ਵੱਲੋਂ ਹਰ ਵਾਰ ਆਪਣੀ ਸਰਕਾਰ ਤੋਂ ਕੁੱਝ ਉਮੀਦਾਂ ਰੱਖੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚ ਉਹ ਇਹੀ ਆਸ ਕਰਦੇ ਹਨ ਕਿ ਸਰਕਾਰ ਕੁੱਝ ਵੀ ਬਦਲਾਵ ਕਰਦੇ ਸਮੇਂ ਉਨ੍ਹਾਂ ਦੇ ਹਿੱਤਾਂ ਨੂੰ ਜ਼ਰੂਰ ਧਿਆਨ ਵਿੱਚ ਰੱਖੇ। ਆਪਣੇ ਦੇਸ਼ ਵਾਸੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਇੱਕ ਅਹਿਮ ਫੈਸਲਾ ਲੈਣ ਜਾ ਰਹੀ ਹੈ। ਜਿਸ ਤਹਿਤ ਸਰਕਾਰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦਾ ਨਿੱਜੀਕਰਨ ਕਰਨ ਬਾਰੇ ਵਿਚਾਰ ਕਰ ਰਹੀ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਤੇਲ ਮੰਤਰੀ ਧਰਮੇਂਦਰ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦਾ ਨਿੱਜੀਕਰਨ ਹੋ ਜਾਵੇਗਾ ਪਰ ਇਸ ਦਾ ਅਸਰ ਐਲਪੀਜੀ ਦੇ ਗਾਹਕਾਂ ਨੂੰ ਰਸੋਈ ਗੈਸ ‘ਤੇ ਮਿਲਣ ਵਾਲੀ ਸਬਸਿਡੀ ਉੱਪਰ ਨਹੀਂ ਪਵੇਗਾ। ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਇਸ ਸਮੇਂ ਦੇਸ਼ ਦੀ ਦੂਜੀ ਸਭ ਤੋਂ ਵੱਡੀ ਤੇਲ ਰਿਟੇਲਰ ਕੰਪਨੀ ਹੈ।

ਇਸ ਬਾਰੇ ਹੋਰ ਗੱਲ ਬਾਤ ਕਰਦਿਆਂ ਧਰਮੇਂਦਰ ਪ੍ਰਧਾਨ ਨੇ ਆਖਿਆ ਕਿ ਨਿੱਜੀਕਰਨ ਦੌਰਾਨ ਕੰਪਨੀ ਦੀ ਮਾਲਕੀ ਨਾਲ ਰਸੋਈ ਗੈਸ ਸਬਸਿਡੀ ਦਾ ਕੋਈ ਲੈਣ ਦੇਣ ਨਹੀਂ ਹੈ ਕਿਉਂਕਿ ਇਹ ਐਲਪੀਜੀ ਖਾਤਾਧਾਰਕਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ‘ਤੇ ਜਾਂਦੀ ਹੈ। ਐਲਪੀਜੀ ਦੇ ਖਾਤਾਧਾਰਕਾਂ ਨੂੰ ਹਰ ਸਾਲ 12 ਸਿਲੰਡਰ 14.2 ਕਿਲੋ ਭਾਰ ਦੇ ਦਿੱਤੇ ਜਾਂਦੇ ਹਨ ਜਿਸ ਦੌਰਾਨ ਲਏ ਗਏ ਹਰੇਕ ਗੈਸ ਸਿਲੰਡਰ ਉੱਪਰ ਬਣਦੀ ਹੋਈ ਸਬਸਿਡੀ ਸਿੱਧੇ ਰੂਪ ਨਾਲ ਬੈਂਕ ਖਾਤੇ ਵਿੱਚ ਭੇਜ ਦਿੱਤੀ ਜਾਂਦੀ ਹੈ।

ਨਿੱਜੀਕਰਨ ਤੋਂ ਬਾਅਦ ਵੀ ਜਿਹੜੀ ਸਰਵਿਸਿੰਗ ਕੰਪਨੀ ਆਵੇਗੀ ਉਸ ਦਾ ਖਪਤਕਾਰਕਾਂ ਨੂੰ ਪਹਿਲਾਂ ਤੋਂ ਮਿਲ ਰਹੀ ਇਸ ਸਬਸਿਡੀ ਨਾਲ ਕੋਈ ਵਾਹ ਵਾਸਤਾ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਆਪਣੀ ਭਾਰਤੀ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵਿੱਚੋ ਪੂਰੀ 53 ਫੀਸਦੀ ਹਿੱਸੇਦਾਰੀ ਨੂੰ ਵੇਚ ਰਹੀ ਹੈ। ਮੌਜੂਦਾ ਸਮੇਂ ਵਿੱਚ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਵਿੱਚ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ 17,355 ਪੈਟਰੋਲ ਪੰਪ, 6,159 ਐਲਪੀਜੀ ਡਿਸਟ੍ਰੀਬਿਊਟਰ ਅਤੇ 61 ਹਵਾਬਾਜ਼ੀ ਈਂਧਨ ਸਟੇਸ਼ਨ ਹਨ। ਭਾਰਤ ਦੇਸ਼ ਦੇ ਵਿਚ ਅੱਜ ਦੇ ਸਮੇਂ ਤਕ 28.5 ਕਰੋੜ ਐਲਪੀਜੀ ਦੇ ਖਪਤਕਾਰ ਹਨ ਜਿਨ੍ਹਾਂ ਵਿੱਚੋਂ 25 ਫੀਸਦੀ ਤੋਂ ਵੱਧ ਖਪਤਕਾਰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਹਨ। ਇਨ੍ਹਾਂ 7.3 ਕਰੋੜ ਖਪਤਕਾਰਾਂ ਨੂੰ ਬੀਪੀਸੀਐਲ ਪਿਛਲੇ ਕਾਫੀ ਸਾਲਾਂ ਤੋਂ ਸੇਵਾਵਾਂ ਮੁਹੱਈਆ ਕਰਾ ਰਹੀ ਹੈ।