ਗਲੀ ਚ ਹੱਸਦੇ ਖੇਡਦੇ ਬੱਚੇ ਨੂੰ ਮੌਤ ਲੈ ਗਈ ਇੰਝ ਆਪਣੇ ਨਾਲ, ਪਰਿਵਾਰ ਚ ਪਿਆ ਮਾਤਮ

ਆਈ ਤਾਜਾ ਵੱਡੀ ਖਬਰ 

ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿਥੇ ਮਾਪਿਆਂ ਵੱਲੋਂ ਕਈ ਸਖਤ ਕਦਮ ਚੁੱਕੇ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਉਨ੍ਹਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ। ਆਪਣੇ ਬੱਚੇ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਵਾਸਤੇ ਮਾਪਿਆਂ ਵੱਲੋਂ ਜਿਥੇ ਸਾਰੀਆਂ ਮੁਸੀਬਤਾਂ ਨੂੰ ਆਪਣੇ ਸਿਰ ਲੈ ਲਿਆ ਜਾਂਦਾ ਹੈ। ਉਥੇ ਹੀ ਆਪਣੇ ਬੱਚਿਆਂ ਨੂੰ ਵਧੀਆ ਪਰਵਰਿਸ਼ ਦਿੰਦੇ ਹੋਏ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਨੂੰ ਵੀ ਨਿਸ਼ਾਵਰ ਕਰ ਦਿੱਤਾ ਜਾਂਦਾ ਹੈ। ਪਰ ਕਈ ਵਾਰ ਅਜਿਹੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਅਤੇ ਮਾਪਿਆਂ ਦੇ ਦਿਲਾਂ ਅੰਦਰ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਹੋ ਜਾਂਦੀ ਹੈ।

ਹੁਣ ਗਲੀ ਵਿਚ ਹੱਸਦੇ ਖੇਡਦੇ ਬੱਚੇ ਦੀ ਹੋਈ ਮੌਤ ਨਾਲ ਪਰਿਵਾਰ ਵਿਚ ਮਾਤਮ ਛਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਪਾਣੀਪੱਤ ਦੇ ਹਰੀਨਗਰ ਇਲਾਕੇ ਵਿੱਚ ਇਕ 5 ਸਾਲਾ ਬੱਚੇ ਦੀ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ ਹੈ ਜਿਸ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਦੱਸਿਆ ਗਿਆ ਹੈ ਕਿ ਜਿਥੇ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਇਕ ਪਰਿਵਾਰ ਪਿਛਲੇ 5 ਸਾਲਾਂ ਤੋਂ ਇਸ ਜਗ੍ਹਾ ਤੇ ਰਹਿ ਰਿਹਾ ਸੀ ਅਤੇ ਆਪਣਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਸੀ। ਪਰਿਵਾਰ ਵਿਚ ਜਿਥੇ ਤਿੰਨ ਬੱਚੇ ਹਨ ਉਥੇ ਹੀ ਸਭ ਤੋਂ ਛੋਟਾ ਬੱਚਾ 6 ਸਾਲਾਂ ਦਾ ਸੀ, ਜੋ ਕੇ ਪਹਿਲੀ ਕਲਾਸ ਵਿੱਚ ਪੜ੍ਹਦਾ ਸੀ, ਮੋਨੂੰ ਜਿੱਥੇ ਐਤਵਾਰ ਦੀ ਸ਼ਾਮ ਨੂੰ ਖੇਡਣ ਵਾਸਤੇ ਗਲੀ ਵਿੱਚ ਗਿਆ ਹੋਇਆ ਸੀ।

ਉਥੇ ਹੀ ਖੇਡਦੇ ਹੋਏ ਇਸ ਬੱਚੇ ਨੂੰ ਜਿਥੇ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਕਰੰਟ ਲੱਗਿਆ, ਉਥੇ ਹੀ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਪਰਿਵਾਰ ਵੱਲੋਂ ਜਿੱਥੇ ਨਗਰ ਨਿਗਮ ਦੇ ਖਿਲਾਫ ਗੁੱਸਾ ਜ਼ਾਹਿਰ ਕੀਤਾ ਗਿਆ, ਉਥੇ ਹੀ ਬੱਚੇ ਦੀ ਲਾਸ਼ ਨੂੰ ਮੁਰਦਾ ਘਰ ਵਿੱਚ ਰੱਖਿਆ ਗਿਆ ਹੈ।