ਖੇਤ ‘ਚੋਂ ਮਿੱਟੀ ਪੁੱਟਦਿਆਂ ਨਿਕਲੇ ਸੋਨੇ-ਚਾਂਦੀ ਦੇ ਸਿੱਕੇ, ਪਿੰਡ ਵਾਲੇ ਲੈ ਕੇ ਘਰਾਂ ਨੂੰ ਭੱਜੇ

ਆਈ ਤਾਜਾ ਵੱਡੀ ਖਬਰ

ਕੁਝ ਘਟਨਾਵਾਂ ਇਸ ਤਰਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁ-ਸ਼-ਕਿ- ਲ ਹੋ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨਾਲ ਕੰਮ ਕਰਦੇ ਸਮੇਂ ਕੋਈ ਨਾ ਕੋਈ ਘਟਨਾ ਵਾਪਰਨ ਦੀਆਂ ਘਟਨਾਵਾਂ ਦਾ ਅਸੀਂ ਆਮ ਹੀ ਵੇਖਦੇ ਅਤੇ ਸੁਣਦੇ ਰਹਿੰਦੇ ਹਾਂ। ਬੁਹਤ ਸਾਰੇ ਲੋਕਾਂ ਨੂੰ ਕੰਮ ਕਰਦੇ ਸਮੇਂ ਕੋਈ ਨਾ ਕੋਈ ਅਜਿਹੀ ਚੀਜ਼ ਮਿਲ ਜਾਂਦੀ ਹੈ। ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਅਜਿਹੀਆਂ ਕਈ ਚੀਜ਼ਾਂ ਬੇਸ਼ੁਮਾਰ ਕੀਮਤੀ ਹੁੰਦੀਆਂ ਹਨ , ਜਿਸ ਕਰਕੇ ਉਨ੍ਹਾਂ ਦੀ ਚਰਚਾ ਹਰ ਪਾਸੇ ਹੋਣੀ ਲਾਜ਼ਮੀ ਬਣ ਜਾਂਦੀ ਹੈ ।

ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿੱਥੇ ਖੁਦਾਈ ਕਰਦੇ ਸਮੇਂ ਪੁਰਾਣੀਆਂ ਚੀਜ਼ਾਂ ਪ੍ਰਾਪਤ ਹੋਈਆਂ ਹਨ। ਅਜਿਹਾ ਇੱਕ ਮਾਮਲਾ ਹੁਣ ਸਾਹਮਣੇ ਆਇਆ ਹੈ ਯੂ ਪੀ ਤੋਂ, ਜਿੱਥੇ ਖੇਤ ਵਿੱਚ ਮਿੱਟੀ ਪੁੱਟਦਿਆਂ ਸੋਨੇ ਅਤੇ ਚਾਂਦੀ ਦੇ ਸਿੱਕੇ ਨਿਕਲਣ ਕਰਕੇ ਇਹ ਪਿੰਡ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਯੂ ਪੀ ਦੇ ਸ਼ਾਮਲੀ ਜ਼ਿਲੇ ਵਿਚ ਐਤਵਾਰ ਨੂੰ ਵਾਪਰੀ ਹੈ। ਜਿੱਥੇ ਖੇਤਾਂ ਚੋਂ ਸੋਨੇ ਦਾ ਖ਼ਜ਼ਾਨਾ ਮਿਲਣ ਦੀ ਖ਼ਬਰ ਮਿਲਦੇ ਸਾਰ ਪਿੰਡ ਦੇ ਲੋਕ ਖ਼ਜ਼ਾਨਾ ਲੈ ਕੇ ਆਪਣੇ ਘਰਾਂ ਨੂੰ ਦੌੜਨ ਲੱਗ ਪਏ। ਖੇਤ ਵਿਚ ਖੁਦਾਈ ਕਰਦੇ ਸਮੇਂ ਸੋਨੇ ਅਤੇ ਚਾਂਦੀ ਦੇ ਸਿੱਕੇ ਮਿਲਣ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਪਿੰਡ ਦੇ ਲੋਕਾਂ ਨੂੰ ਐਤਵਾਰ ਮਿੱਟੀ ਨਾਲ ਭਰੀ ਟਰਾਲੀ ਵਿੱਚੋ ਸਿੱਕੇ ਡਿਗਣ ਬਾਰੇ ਪਤਾ ਲੱਗਾ ਸੀ। ਇਸ ਘਟਨਾ ਦੀ ਖਬਰ ਮਿਲਦੇ ਹੀ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਉਸ ਖੇਤ ਵਿਚ ਇਕੱਠੇ ਹੋ ਗਏ, ਜਿਥੋਂ ਇਹ ਸਿੱਕੇ ਖੁਦਾਈ ਸਮੇਂ ਨਿਕਲ ਰਹੇ ਸੀ ।

ਜਿਸ ਦੇ ਹੱਥ ਵਿੱਚ ਜੋ ਵੀ ਸਿੱਕਾ ਆਇਆ ਉਸਨੇ ਲੈ ਕੇ ਆਪਣੇ ਘਰ ਜਾਣ ਦੀ ਕੀਤੀ। ਇਸ ਬਾਰੇ ਪੁਲਸ ਨੂੰ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਤੋਂ ਜਾਣਕਾਰੀ ਲਈ ਗਈ । ਜਿਸ ਵਿੱਚ ਪਿੰਡ ਵਾਸੀਆਂ ਨੇ ਸਿੱਕੇ ਮਿਲਣ ਦੀ ਘਟਨਾ ਤੋਂ ਇਨਕਾਰ ਕਰ ਦਿੱਤਾ ਹੈ। ਇਸ ਖੇਤ ਦੇ ਮਾਲਕ ਓਮ ਸਿੰਘ ਦੇ ਅਨੁਸਾਰ ਕੁਝ ਸਿੱਕੇ ਸਾਹਮਣੇ ਆਏ ਹਨ, ਕਿੰਨੇ ਚਾਂਦੀ ਅਤੇ ਕਿੰਨੇ ਸੋਨੇ ਦੇ ਹਨ, ਇਸ ਬਾਰੇ ਕੁਝ ਪਤਾ ਨਹੀਂ ਲੱਗਿਆ। ਤਿੰਨ ਸਿੱਕਿਆ ਦੀ ਫੋਟੋ ਜਾਰੀ ਕੀਤੀਆਂ ਗਈਆਂ ਹਨ।

ਜਿਸ ਵਿੱਚ ਦੋ ਸੋਨੇ ਤੇ ਇੱਕ ਚਾਂਦੀ ਦਾ ਸਿੱਕਾ ਹੈ, ਜਿਸ ਦੇ ਰਹਿਮ ਤੁੱਲਾ ਇਬਨੇ ਮੁਹੰਮਦ ਅਰਬੀ ਵਿਚ, ਤੇ ਸੋਨੇ ਦੇ ਸਿੱਕੇ ਤੇ ਦੂਸਰਾ ਕਲਮਾ ਲਿਖਿਆ ਹੋਇਆ ਹੈ। ਇਸ ਸਾਰੀ ਘਟਨਾ ਬਾਰੇ ਪਿੰਡ ਦੇ ਮੁਖੀ ਰਾਜ ਕੁਮਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਘਟਨਾ ਬਾਰੇ ਐਸ ਡੀ ਐਮ ਅਰਵਿੰਦਰ ਸਿੰਘ ਨੂੰ ਵੀ ਜਾਂਚ ਲਈ ਬੁਲਾਇਆ ਗਿਆ ਉਹਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਧਾਤ ਦੀ ਖ਼ਬਰ ਨਹੀ ਮਿਲੀ। ਅਗਰ ਪੁਰਾਣੇ ਸਿੱਕੇ ਸਾਹਮਣੇ ਆਉਂਦੇ ਹਨ ਤਾਂ, ਪੁਰਾਤਨ ਵਿਭਾਗ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਘਟਨਾ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।