ਖੇਤੀ ਬਿਲਾਂ ਤੋਂ ਬਾਅਦ ਹੁਣ ਮੋਦੀ ਸਰਕਾਰ ਲਿਆਉਣ ਲਗੀ ਇਹ ਨਵਾਂ ਕਨੂੰਨ – ਤਾਜਾ ਵੱਡੀ ਖਬਰ

561

ਆਈ ਤਾਜਾ ਵੱਡੀ ਖਬਰ

ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ। ਜਿੱਥੇ ਇਨ੍ਹਾਂ ਵਿੱਚੋਂ ਕਈ ਐਲਾਨਾਂ ਨੂੰ ਜਨਤਾ ਦਾ ਸਮਰਥਨ ਮਿਲਦਾ ਹੈ ਅਤੇ ਕਈ ਐਲਾਨ ਸਰਕਾਰ ਦਾ ਵਿਰੋਧ ਹੋਣ ਦਾ ਕਾਰਨ ਵੀ ਬਣ ਜਾਂਦੇ ਹਨ। ਪਰ ਫਿਰ ਵੀ ਬਾਵਜੂਦ ਇਸ ਦੇ ਸਰਕਾਰ ਵੱਲੋਂ ਕਈ ਅਹਿਮ ਫ਼ੈਸਲੇ ਲਏ ਜਾਂਦੇ ਹਨ ਅਤੇ ਹੁਣ ਇਸ ਵਾਰ ਕੇਂਦਰ ਸਰਕਾਰ ਖੇਤੀ ਆਰਡੀਨੈਂਸ ਤੋਂ ਬਾਅਦ ਇੱਕ ਨਵਾਂ ਕਾਨੂੰਨ ਲਿਆਉਣ ਦੀ ਕੋਸ਼ਿਸ਼ ਵਿੱਚ ਹੈ।

ਜਿਸ ਨਾਲ ਨੌਕਰੀ ਪੇਸ਼ੇ ਵਾਲੇ ਲੋਕ ਸਿੱਧੇ ਰੂਪ ਵਿੱਚ ਪ੍ਰਭਾਵਿਤ ਹੋ ਸਕਦੇ ਹਨ ਜਾਂ ਇਹ ਕਹਿ ਲਉ ਕਿ ਇਹਨਾਂ ਵਾਸਤੇ ਮੁਸ਼ਕਲਾਂ ਵੱਧ ਸਕਦੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਫੈਕਟਰੀ ਅਤੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਕੰਮ ਕਰਨਾ ਪੈ ਸਕਦਾ ਹੈ ਕਿਉਂਕਿ ਸਰਕਾਰ ਨਿਯਮਾਂ ਵਿੱਚ ਤਬਦੀਲੀ ਕਰ ਕੇ ਕੰਮ ਕਰਨ ਦੇ 8 ਘੰਟੇ ਦੇ ਸਮੇਂ ਨੂੰ ਵਧਾ ਕੇ 12 ਘੰਟੇ ਕਰਨ ਉਪਰ ਵਿਚਾਰ ਕਰ ਰਹੀ ਹੈ। ਕੰਮ ਕਰਨ ਸਬੰਧੀ ਨਿਯਮ ਓਪ੍ਰੇਸ਼ਨਲ ਸੇਫਟੀ ਅਤੇ ਵਰਕਿੰਗ ਕੰਡੀਸ਼ਨ ਕੋਡ ਵਿੱਚ ਦਰਜ ਕੀਤੇ ਗਏ ਹਨ।

ਇਨ੍ਹਾਂ ਓਐੱਸਐੱਚ ਦੇ ਡਰਾਫਟ ਨਿਯਮਾਂ ਵਿੱਚ ਪ੍ਰਾਪਤ ਜਾਣਕਾਰੀ ਨੂੰ ਪਹਿਲੇ ਕੰਮ ਕਰਨ ਦੇ 10.30 ਘੰਟੇ ਸੀ। ਫਿਰ ਵੀ ਹਫ਼ਤੇ ਵਿੱਚ ਕੰਮ ਕਰਨ ਦੇ 48 ਘੰਟੇ ਹੀ ਰੱਖੇ ਗਏ ਹਨ। ਇਨ੍ਹਾਂ ਨਿਯਮਾਂ ਵਿੱਚ ਸੋਧ ਕਰਨ ਦੌਰਾਨ ਇਹ ਗੱਲ ਸੁਣਨ ਵਿੱਚ ਆਈ ਹੈ ਕਿ ਕੰਮ ਕਰਨ ਅਤੇ ਆਰਾਮ ਕਰਨ ਦੇ ਸਮੇਂ ਨੂੰ ਮਿਲਾ ਕੇ ਹੀ 12 ਘੰਟੇ ਦਾ ਕਾਰਜਕਾਲ ਬਣਾਇਆ ਜਾਵੇਗਾ। ਇਸ ਸਬੰਧੀ ਮਾਹਰਾਂ ਦੀ ਰਾਏ ਕਹਿੰਦੀ ਹੈ ਕਿ ਇਸ ਤਬਦੀਲੀ ਦੇ ਨਾਲ ਕਾਮਿਆਂ ਉਪਰ ਬੁਰਾ ਪ੍ਰਭਾਵ ਪੈ ਸਕਦਾ ਹੈ।

ਕੰਮ ਕਰਨ ਦੇ ਸਮੇਂ ਵਿੱਚ ਵਾਧਾ ਕਰਨ ਦਾ ਮਤਲਬ ਹੈ ਕਿ ਫੈਕਟਰੀਆਂ ਅਤੇ ਦਫ਼ਤਰ ਆਪਣੇ ਕਰਮਚਾਰੀਆਂ ਨੂੰ 12 ਘੰਟੇ ਕੰਮ ਕਰਨ ਲਈ ਰੱਖ ਸਕਦੇ ਹਨ। ਉਧਰ ਦੂਜੇ ਪਾਸੇ ਮੈਟਰੋ ਸਿਟੀ ਦੇ ਵਿੱਚ ਪਹਿਲਾ ਹੀ 12 ਘੰਟੇ ਕੰਮ ਕੀਤਾ ਜਾਂਦਾ ਹੈ ਜੋ ਹੁਣ ਵੱਧ ਕੇ 14 ਘੰਟੇ ਹੋ ਜਾਵੇਗਾ। ਅਜਿਹੇ ਵਿੱਚ ਜੋ ਸੰਸਥਾਵਾਂ ਤਿੰਨ ਘੰਟੇ ਦੀ ਸ਼ਿਫਟ ਵਿੱਚ ਕੰਮ ਚਲਾਉਂਦੀਆਂ ਸਨ ਉਹ ਹੁਣ ਦੋ ਸ਼ਿਫਟਾਂ ਵਿੱਚ ਕੰਮ ਕਰਨਗੀਆਂ। ਇਸ ਡਰਾਫਟ ਨਿਯਮ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਹੱਕਾਂ ਨੂੰ ਦੇਖਦੇ ਹੋਏ ਯਾਤਰਾ ਭੱਤਾ ਦਾ ਵੀ ਜ਼ਿਕਰ ਕੀਤਾ ਹੈ ਪਰ ਇਹ ਸ਼ਰਤ ਉਨ੍ਹਾਂ ਮਜ਼ਦੂਰਾਂ ਵਾਸਤੇ ਹੈ ਜਿਨ੍ਹਾਂ ਨੇ ਸਬੰਧਤ ਸੰਸਥਾ ਵਿੱਚ ਤਕਰੀਬਨ ਛੇ ਮਹੀਨੇ ਤੱਕ ਲਗਾਤਾਰ ਕੰਮ ਕੀਤਾ ਹੋਵੇ।