ਖੇਡਦਿਆਂ ਖੇਡਦਿਆਂ ਮਾਸੂਮ ਬੱਚੀ ਨੂੰ ਏਦਾਂ ਮਿਲੀ ਮੌਤ , ਸਾਰੇ ਪਿੰਡ ਚ ਛਾਇਆ ਸੋਗ

469

ਆਈ ਤਾਜਾ ਵੱਡੀ ਖਬਰ

ਬੱਚੇ ਹਰ ਪਰਿਵਾਰ ਦਾ ਗਹਿਣਾ ਹੁੰਦੇ ਹਨ ਜਿਨ੍ਹਾਂ ਨੂੰ ਬਹੁਤ ਹੀ ਪਿਆਰ ਦੇ ਨਾਲ ਸੰਭਾਲ ਕੇ ਰੱਖਿਆ ਜਾਂਦਾ ਹੈ। ਮਾਪੇ ਆਪਣੇ ਬੱਚਿਆਂ ਪ੍ਰਤੀ ਇੱਕ ਮਿੰਟ ਦੇ ਲਈ ਵੀ ਬੇ-ਪਰਵਾਹ ਨਹੀਂ ਹੁੰਦੇ। ਆਪਣੇ ਬੋਟਾਂ ਦੀ ਦੇਖਭਾਲ ਕਰਨ ਦੇ ਲਈ ਮਾਂ-ਬਾਪ ਬਹੁਤ ਮਿਹਨਤ ਕਰਦੇ ਹਨ। ਬੱਚੇ ਆਪਣੇ ਮਨੋਰੰਜਨ ਦੇ ਲਈ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ। ਪਰ ਕਈ ਵਾਰੀ ਖੇਡਦੇ ਸਮੇਂ ਵੀ ਅਣਜਾਣੇ ਵਿੱਚ ਮਾਸੂਮ ਬੱਚਿਆਂ ਦੀ ਜਾਨ ਚਲੀ ਜਾਂਦੀ ਹੈ।

ਇੱਕ ਬੇਹੱਦ ਸੋਗ ਭਰੀ ਖ਼ਬਰ ਤਰਨਤਾਰਨ ਦੇ ਖੇਮਕਰਨ ਸੈਕਟਰ ਤੋਂ ਸੁਣਨ ਨੂੰ ਮਿਲ ਰਹੀ ਹੈ ਜਿੱਥੇ ਇੱਕ ਪੰਜ ਸਾਲ ਦੀ ਮਾਸੂਮ ਬੱਚੀ ਦੀ ਖੇਡਦੇ ਸਮੇਂ ਛੱਪੜ ਵਿੱਚ ਡਿੱਗਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇੱਥੋਂ ਦੇ ਸਥਾਨਕ ਪਿੰਡ ਦੋਦੇ ਸੋਢੀਆ ਦੀ ਹੈ ਜਿੱਥੋਂ ਦੇ ਕਾਂਗਰਸੀ ਸਰਪੰਚ ਵੱਲੋ ਪਿੰਡ ਦੇ ਛੱਪੜ ਵਿੱਚੋ ਮਿੱਟੀ ਕੱਢਵਾਈ ਜਾ ਰਹੀ ਸੀ। ਪਰਿਵਾਰ ਵੱਲੋਂ ਦੱਸਣ ਅਨੁਸਾਰ ਇਸ ਛੱਪੜ ਵਿੱਚੋਂ ਗੈਰ-ਕਾਨੂੰਨੀ ਢੰਗ ਨਾਲ ਕੱਢਵਾਈ ਜਾ ਰਹੀ ਮਿੱਟੀ ਕਾਰਨ ਛੱਪੜ ਨੇ ਖੂਹ ਦਾ ਰੂਪ ਧਾਰਨ ਕਰ ਲਿਆ ਸੀ ਜਿਸ ਵਿਚ ਪੰਜ ਸਾਲ ਦੀ ਬੱਚੀ ਦੀ ਡੁੱਬਣ ਨਾਲ ਮੌਤ ਹੋ ਗਈ।

ਬੱਚੀ ਦਾ ਪਿਤਾ ਲਖਵਿੰਦਰ ਸਿੰਘ ਜੋ ਪੇਸ਼ੇ ਵਜੋਂ ਮਜ਼ਦੂਰ ਹੈ ਨੇ ਦੱਸਿਆ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਲੜਕੀ ਸਮਰੀਤ ਕੌਰ ਦੀ ਉਮਰ 5 ਸਾਲ ਸੀ ਜੋ ਬੀਤੇ ਸ਼ੁੱਕਰਵਾਰ ਦੀ ਸ਼ਾਮ ਨੂੰ ਘਰ ਦੇ ਸਾਹਮਣੇ ਖੇਡਦੇ ਹੋਏ ਛੱਪੜ ਵਿੱਚ ਜਾ ਡਿੱਗੀ। ਜਿੱਥੇ ਪਾਣੀ ਵਿੱਚ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਮਾਂ ਮਨਪ੍ਰੀਤ ਕੌਰ ਨੇ ਸਰਪੰਚ ਉਪਰ ਦੋਸ਼ ਲਗਾਏ ਕਿ ਛੱਪੜ ਵਿੱਚੋਂ ਮਿੱਟੀ ਨਾਜਾਇਜ਼ ਢੰਗ ਨਾਲ ਕੱਢਵਾਈ ਜਾ ਰਹੀ ਸੀ ਜਿਸ ਕਾਰਨ ਇਹ ਛੱਪੜ ਜ਼ਿਆਦਾ ਡੂੰਘਾ ਹੋ ਗਿਆ ਸੀ।

ਇਸ ਘਟਨਾ ਸਬੰਧੀ ਆਪਣੇ ਬਿਆਨ ਪੇਸ਼ ਕਰਦਿਆ ਪਿੰਡ ਦੇ ਸਰਪੰਚ ਬਾਜ ਸਿੰਘ ਨੇ ਕਿਹਾ ਕਿ ਪੰਚਾਇਤ ਦੁਆਰਾ ਪਾਸ ਕੀਤੇ ਗਏ ਮਤੇ ਰਾਹੀਂ ਹੀ ਛੱਪੜ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਛੋਟੀ ਬੱਚੀ ਦੇ ਛੱਪੜ ਵਿੱਚ ਡੁੱਬਣ ਨਾਲ ਉਨ੍ਹਾਂ ਨੂੰ ਅਫਸੋਸ ਹੈ। ਉਨ੍ਹਾਂ ਦਾ ਮ੍ਰਿਤਕ ਲੜਕੀ ਦੇ ਪਰਿਵਾਰ ਦੇ ਨਾਲ ਪੁਰਾਣਾ ਨਾਤਾ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਜਦੋਂ ਥਾਣਾ ਖਾਲੜਾ ਦੇ ਐਸ.ਐਚ.ਓ. ਜਸਵੰਤ ਸਿੰਘ ਨੇ ਪਰਿਵਾਰ ਵਾਲਿਆਂ ਨੂੰ ਪੁਲਿਸ ਕਾਰਵਾਈ ਲਈ ਪੁੱਛਿਆ ਤਾਂ ਉਨ੍ਹਾਂ ਨੇ ਕਾਰਵਾਈ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਲੜਕੀ ਵਾਪਸ ਨਹੀਂ ਆਵੇਗੀ।