ਖੁਸ਼ਖਬਰੀ – ਪੁਤਿਨ ਨੇ ਖੁਦ ਆਪ ਦੱਸੀ ਭਾਰਤ ਚ ਰੂਸੀ ਵੈਕਸੀਨ ਦੇ ਉਤਪਾਦਨ ਦੇ ਬਾਰੇ ਚ ਇਹ ਗਲ੍ਹ

ਆਈ ਤਾਜਾ ਵੱਡੀ ਖਬਰ

ਵਿਸ਼ਵ ਅੰਦਰ ਫੈਲੀ ਕਰੋਨਾ ਲਾਗ ਨੇ ਸਾਰੇ ਵਿਸ਼ਵ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਦੋਂ ਤੋਂ ਵਿਸ਼ਵ ਦੇ ਵਿੱਚ ਕਰੋਨਾ ਵਾਇਰਸ ਨੇ ਪੈਰ ਪਸਾਰੇ ਹਨ। ਉਸ ਸਮੇਂ ਤੋਂ ਹੀ ਇਸ ਦਾ ਤੋੜ ਲੱਭਿਆ ਜਾ ਰਿਹਾ ਹੈ। ਸਭ ਦੇਸ਼ ਇਸ ਦੀ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਦੱਸ ਦੇਈਏ ਕੇ ਵੈਕਸਿਨ ਦੀ ਇਸ ਰੇਸ ਵਿਚ ਦੁਨਿਆਂ ਦੇ ਕਈ ਦੇਸ਼ ਲੱਗੇ ਹੋਏ ਹਨ,ਜਿਸ ਵਿਚ ਚੀਨ,ਰੂਸ,ਅਮਰੀਕਾ ਅਤੇ ਇਸਰਾਇਲ ਤੇ ਭਾਰਤ ਵੀ ਸ਼ਾਮਲ ਹਨ।

ਭਾਰਤ ਵਲੋ ਸਵਦੇਸ਼ੀ ਟੀਕੇ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਨਾਲ ਮਿਲ ਕੇ ਟੀਕੇ ਦੇ ਉਪਰ ਕੰਮ ਕੀਤਾ ਜਾ ਰਿਹਾ ਹੈ। ਟੀਕਾ ਵਿਕਸਤ ਕਰਨ ਵਾਲੇ ਮਾਹਿਰਾਂ ਦਾ ਮੰਨਣਾ ਹੈ ਕਿ ਕੋਵਿਡ -19 ਲਈ ਪ੍ਰਭਾਵਸ਼ਾਲੀ ਟੀਕਾ ਆਮ ਲੋਕਾਂ ਨੂੰ 2021 ਤੱਕ ਮਿਲਣ ਦੀ ਉਮੀਦ ਹੈ। ਹੁਣ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਭਾਰਤ ਸੰਬੰਧੀ ਰੂਸ ਦੀ ਵੈਕਸੀਨ ਬਾਰੇ ਇਕ ਹੋਰ ਖ਼ਬਰ ਸਾਹਮਣੇ ਆਈ ਹੈ।

ਰੂਸ ਨੇ ਅਗਸਤ ਵਿੱਚ ਆਪਣੀ ਪਹਿਲੀ ਕਰੋਨਾ ਵਾਇਰਸ ਵੈਕਸੀਨ ਸਪੂਤਨੀਕ ਵੀ ਰਜਿਸਟਰ ਕਾਰਵਾਈ ਸੀ। ਰੂਸ ਨੇ ਆਪਣੇ ਦਮ ਤੇ ਪੁਰਾਣੀ ਤਕਨਾਲੋਜੀ ਨਾਲ ਵੈਕਸੀਨ ਵਿਕਸਿਤ ਕੀਤੀ ਹੈ। ਰੂਸ ਨੇ ਬਿਨਾਂ ਤੀਜੇ ਪੜਾਅ ਦੇ ਟਰਾਇਲ ਨੂੰ ਪੂਰੇ ਕੀਤੇ ਇਸ ਵੈਕਸੀਨ ਨੂੰ ਰਜਿਸਟਰ ਕਰਵਾ ਦਿੱਤਾ ਸੀ। ਰਸ਼ੀਅਨ ਡਾਇਰੈਕਟਰ ਇਨਫੋਰਸਮੈਂਟ ਫੰਡ ਵੱਲੋਂ ਕਰੋਨਾ ਦੀ ਵੈਕਸੀਨ ਦੇ ਉਤਪਾਦਨ ਨੂੰ ਲੈ ਕੇ ਚੀਨ ਅਤੇ ਭਾਰਤ ਦੀਆਂ ਦਵਾਈ ਕੰਪਨੀਆਂ ਨਾਲ ਸਮਝੌਤਾ ਕੀਤਾ ਗਿਆ ਹੈ।

ਬ੍ਰਿਕਸ ਸ਼ਿਖਰ ਸੰਮੇਲਨ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰਸ਼ੀਅਨ ਡਾਇਰੈਕਟਰ ਇਨਫੋਰਸਮੈਂਟ ਫੰਡ ਨੇ ਸਪੁਤਨਿਕ ਵੀ ਦੇ ਕਲੀਨਿਕਲ ਪ੍ਰੀਖਣ ਲਈ ਬ੍ਰਾਜ਼ੀਲ ਅਤੇ ਭਾਰਤੀ ਸਾਂਝੇਂਦਾਰਾ ਨਾਲ ਸਮਝੌਤਾ ਕੀਤਾ ਹੈ। ਇਸ ਵੈਕਸਿਨ ਦੇ ਜ਼ਰੀਏ ਦੁਨੀਆ ਵਿੱਚ ਫੈਲੀ ਹੋਈ ਨੂੰ ਜਲਦੀ ਹੀ ਖਤਮ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਸਬੰਧੀ ਜਾਣਕਾਰੀ ਮੰਗਲਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਦਿੱਤੀ ਗਈ।

ਕਰੋਨਾ ਵਾਇਰਸ ਵੈਕਸੀਨ ਸਪੂਤਨਿਕ ਦਾ 85 ਫੀਸਦੀ ਲੋਕਾਂ ਤੇ ਕੋਈ ਸਾਈਡ ਇਫ਼ੈਕਟ ਨਹੀ ਦੇਖਿਆ ਗਿਆ। ਅਲੈਗਜ਼ੈਂਡਰ ਗਲਮੇਯਾ ਰਿਸਰਚ ਸੈਟਰ ਦੇ ਹੈੱਡ ਹਨ। ਜਿਨ੍ਹਾਂ ਵੱਲੋਂ ਇਹ ਵੈਕਸੀਨ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸਦੇ 15 ਫੀਸਦੀ ਲੋਕਾਂ ਦੇ ਸਾਈਡ-ਇਫੈਕਟ ਦੇਖੇ ਗਏ ਹਨ। ਇਸ ਦੇ ਤੀਜੇ ਪੜਾਅ ਦੇ ਟਰਾਇਲ ਚੱਲ ਰਹੇ ਹਨ ।