ਖੁਸ਼ਖਬਰੀ ਇੰਡੀਆ ਵਾਲਿਆਂ ਲਈ – ਵੈਕਸੀਨ ਬਾਰੇ ਦਸੰਬਰ ਨੂੰ ਲੈ ਕੇ ਹੋ ਗਿਆ ਇਹ ਐਲਾਨ

ਵੈਕਸੀਨ ਬਾਰੇ ਦਸੰਬਰ ਨੂੰ ਲੈ ਕੇ ਹੋ ਗਿਆ ਇਹ ਐਲਾਨ

ਵਿਸ਼ਵ ਭਰ ਵਿੱਚ ਫੈਲ ਚੁੱਕੀ ਲਾਗ ਦੀ ਬਿਮਾਰੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਹੈ। ਨਵੇਂ ਮਰੀਜ਼ਾਂ ਦੇ ਆਂਕੜਿਆਂ ਵਿੱਚ ਵਿਸ਼ਾਲ ਵਾਧਾ ਹੋ ਰਿਹਾ ਹੈ। ਇਸ ਨੂੰ ਰੋਕਣ ਵਾਸਤੇ ਸੰਸਾਰ ਦੇ ਵੱਖ ਵੱਖ ਦੇਸ਼ਾਂ ਦੇ ਵਿਗਿਆਨੀ ਆਪਣੇ-ਆਪਣੇ ਪੱਧਰ ਉੱਤੇ ਕੰਮ ਕਰ ਰਹੇ ਹਨ। ਪਰ ਇੱਥੇ ਭਾਰਤ ਲਈ ਬੇਹੱਦ ਖੁਸ਼ੀ ਵਾਲੀ ਗੱਲ ਹੈ ਕਿ ਇਕ ਰਾਸ਼ਟਰੀ ਵੈਕਸੀਨ ਉਤਪਾਦਕ ਕੰਪਨੀ ਨੇ ਕੋਰੋਨਾ ਦੀ ਦਵਾਈ ਦਸੰਬਰ ਤੱਕ ਤਿਆਰ ਕਰਨ ਦਾ ਐਲਾਨ ਕੀਤਾ ਹੈ।

ਇਹ ਕੰਪਨੀ ਕੋਈ ਹੋਰ ਨਹੀਂ ਸਗੋਂ ਦੁਨੀਆਂ ਦੀ ਸਭ ਤੋਂ ਵੱਡੀ ਵੈਕਸੀਨ ਉਤਪਾਦਕ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਹੈ। ਜਾਣਕਾਰੀ ਦਿੰਦੇ ਹੋਏ ਇਸ ਕੰਪਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੋਰੋਨਾ ਵੈਕਸੀਨ ਦੇ 10 ਕਰੋੜ ਡੋਜ਼ ਦਸੰਬਰ ਮਹੀਨੇ ਤੱਕ ਤਿਆਰ ਕਰ ਲਏ ਜਾਣਗੇ। ਇਸ ਵੈਕਸੀਨ ਨੂੰ ਤਿਆਰ ਕਰਨ ਵਿੱਚ ਸੀਰਮ ਇੰਸੀਚਿਊਟ ਦਾ ਸਾਥ ਆਕਸਫੋਰਡ ਯੂਨੀਵਰਸਿਟੀ ਦੇ ਰਹੀ ਹੈ ਜੋ ਉਸ ਦੀ ਪਾਰਟਨਰ ਵੀ ਹੈ।

ਇਸ ਵੈਕਸੀਨ ਦੇ ਸ਼ੁਰੂਆਤੀ ਡੋਜ਼ ਭਾਰਤ ਵਾਸੀਆਂ ਲਈ ਤਿਆਰ ਕੀਤੇ ਜਾਣਗੇ ਜਿਸਦੀ ਜਾਣਕਾਰੀ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੇ ਸਾਂਝੀ ਕੀਤੀ। ਅਗਲੇ ਸਾਲ ਇਸ ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਵੀ ਭੇਜਿਆ ਜਾਵੇਗਾ। ਫਿਲਹਾਲ ਇਹ ਇੰਸੀਚਿਊਟ ਕੋਰੋਨਾ ਦੀ ਵੈਕਸੀਨ ਦੇ 100 ਕਰੋੜ ਡੋਜ਼ ਤਿਆਰ ਕਰੇਗੀ ਜਿਸ ਵਿੱਚੋਂ 50 ਕਰੋੜ ਭਾਰਤ ਵਾਸੀਆਂ ਲਈ ਅਤੇ ਬਾਕੀ ਦੇ ਦੱਖਣੀ ਏਸ਼ੀਆਈ ਦੇਸ਼ਾਂ ਲਈ ਹੋਣਗੇ। ਹਾਲ ਦੀ ਘੜੀ ਵਿੱਚ ਸੀਰਮ ਇੰਸੀਚਿਊਟ ਵੱਲੋਂ 4 ਕਰੋੜ ਦੇ ਕਰੀਬ ਵੈਕਸੀਨ ਦੇ ਡੋਜ਼ ਤਿਆਰ ਕੀਤੇ ਜਾ ਚੁੱਕੇ ਹਨ।

ਕੰਪਨੀ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ ਕਿ ਅਗਲੇ ਸਾਲ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਇਹ ਕੋਰੋਨਾ ਵੈਕਸੀਨ ਆ ਸਕਦੀ ਹੈ‌। ਇੱਥੇ ਇਸ ਗੱਲ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਦੀ ਕੀਮਤ ਆਮ ਲੋਕਾਂ ਦੀ ਪਹੁੰਚ ਵਿੱਚ ਹੋਵੇਗੀ। ਕੋਰੋਨਾ ਵੈਕਸੀਨ ਦੇ ਐਮਰਜੈਂਸੀ ਲਾਇਸੈਂਸ ਲਈ ਸੀਰਮ ਇੰਸੀਚਿਊਟ ਆਫ਼ ਇੰਡੀਆ ਅਪਲਾਈ ਕਰ ਸਕਦਾ ਹੈ ਜੋ ਯੂ.ਕੇ. ਵਿੱਚ ਆਕਸਫ਼ੋਰਡ ਐਸਟ੍ਰਾਜੇਨੇਕਾ ਦੇ ਉਮੀਦਵਾਰਾਂ ਦੇ ਪ੍ਰੀਖਣ ਦੇ ਨਤੀਜਿਆਂ ‘ਤੇ ਅਧਾਰਤ ਹੈ। ਜੇਕਰ ਭਾਰਤ ਵੱਲੋਂ ਤਿਆਰ ਕੀਤੀ ਇਸ ਵੈਕਸੀਨ ਦੇ ਨਤੀਜੇ ਕਾਰਗਰ ਸਿੱਧ ਹੁੰਦੇ ਹਨ ਤਾਂ ਇਹ ਭਾਰਤ ਲਈ ਇੱਕ ਵੱਡੀ ਉਪਲਬਧੀ ਹੋਵੇਗੀ।