ਖੁਸ਼ਖਬਰੀ : ਇੰਡੀਆ ਚ ਆਉਣ ਵਾਲੀ ਹੈ ਵੈਕਸੀਨ, ਇੰਤਜਾਰ ਹੋਣ ਲੱਗਾ ਖਤਮ ਏਨੇ ਰੁਪਏ ਹੋਵੇਗੀ ਕੀਮਤ

ਏਨੇ ਰੁਪਏ ਹੋਵੇਗੀ ਕੀਮਤ

ਵਿਸ਼ਵ ਭਰ ਵਿੱਚ ਫੈਲ ਚੁੱਕੀ ਲਾਗ ਦੀ ਬਿਮਾਰੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਹੈ। ਨਵੇਂ ਮਰੀਜ਼ਾਂ ਦੇ ਆਂਕੜਿਆਂ ਵਿੱਚ ਵਿਸ਼ਾਲ ਵਾਧਾ ਹੋ ਰਿਹਾ ਹੈ। ਇਸ ਨੂੰ ਰੋਕਣ ਵਾਸਤੇ ਸੰਸਾਰ ਦੇ ਵੱਖ ਵੱਖ ਦੇਸ਼ਾਂ ਦੇ ਵਿਗਿਆਨੀ ਆਪਣੇ-ਆਪਣੇ ਪੱਧਰ ਉੱਤੇ ਕੰਮ ਕਰ ਰਹੇ ਹਨ। ਪਰ ਇੱਥੇ ਭਾਰਤ ਲਈ ਬੇਹੱਦ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਰਾਸ਼ਟਰੀ ਵੈਕਸੀਨ ਉਤਪਾਦਕ ਕੰਪਨੀ ਨੇ ਕੋਰੋਨਾ ਦੀ ਦ-ਵਾ- ਈ ਦਸੰਬਰ ਤੱਕ ਤਿਆਰ ਕਰਨ ਦਾ ਐਲਾਨ ਕੀਤਾ ਹੈ।

ਇਹ ਕੰਪਨੀ ਕੋਈ ਹੋਰ ਨਹੀਂ ਸਗੋਂ ਦੁਨੀਆਂ ਦੀ ਸਭ ਤੋਂ ਵੱਡੀ ਵੈਕਸੀਨ ਉਤਪਾਦਕ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਹੈ ਜੋ ਮਹਿਜ਼ 500 ਤੋਂ 600 ਰੁਪਏ ਕੀਮਤ ਵਿੱਚ ਇਹ ਵੈਕਸੀਨ ਲੋਕਾਂ ਤੱਕ ਮੁਹੱਈਆ ਕਰਵਾਏਗੀ । ਜਾਣਕਾਰੀ ਦਿੰਦੇ ਹੋਏ ਇਸ ਕੰਪਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੋਰੋਨਾ ਵੈਕਸੀਨ ਦੇ 10 ਕਰੋੜ ਡੋਜ਼ ਦਸੰਬਰ ਮਹੀਨੇ ਤੱਕ ਤਿਆਰ ਕਰ ਲਏ ਜਾਣਗੇ।

ਇਸ ਵੈਕਸੀਨ ਨੂੰ ਤਿਆਰ ਕਰਨ ਵਿੱਚ ਸੀਰਮ ਇੰਸੀਚਿਊਟ ਦਾ ਸਾਥ ਆਕਸਫੋਰਡ ਯੂਨੀਵਰਸਿਟੀ ਦੇ ਰਹੀ ਹੈ ਜੋ ਉਸ ਦੀ ਪਾਰਟਨਰ ਵੀ ਹੈ। ਇਸ ਵੈਕਸੀਨ ਦੇ ਸ਼ੁਰੂਆਤੀ ਡੋਜ਼ ਭਾਰਤ ਵਾਸੀਆਂ ਲਈ ਤਿਆਰ ਕੀਤੇ ਜਾਣਗੇ ਜਿਨ੍ਹਾਂ ਦੀ ਕੀਮਤ ਮਹਿਜ਼ 500 ਤੋਂ 600 ਰੁਪਏ ਹੋਵੇਗੀ ਜਿਸਦੀ ਜਾਣਕਾਰੀ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੇ ਸਾਂਝੀ ਕੀਤੀ। ਫਿਲਹਾਲ ਇਹ ਇੰਸੀਚਿਊਟ ਕੋਰੋਨਾ ਦੀ ਵੈਕਸੀਨ ਦੇ 100 ਕਰੋੜ ਡੋਜ਼ ਤਿਆਰ ਕਰੇਗੀ ਜਿਸ ਵਿੱਚੋਂ 50 ਕਰੋੜ ਭਾਰਤ ਵਾਸੀਆਂ ਲਈ ਅਤੇ ਬਾਕੀ ਦੇ ਦੱਖਣੀ ਏਸ਼ੀਆਈ ਦੇਸ਼ਾਂ ਲਈ ਹੋਣਗੇ।

ਨਵੇਂ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੇ ਅੰਦਰ ਹੀ ਦੀਆਂ 30-40 ਕਰੋੜ ਖੁਰਾਕ ਤਿਆਰ ਕਰ ਲਈਆਂ ਜਾਣਗੀਆਂ ਜਿਨ੍ਹਾਂ ਨੂੰ ਸਸਤੇ ਰੇਟ ਉਪਰ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਭਾਰਤ ਦੀ ਸਰਕਾਰ ਨੂੰ ਦਿੱਤਾ ਜਾਵੇਗਾ। ਇਹ ਵੈਕਸੀਨ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ 95.5 ਫੀਸਦੀ ਪ੍ਰਭਾਵਸ਼ਾਲੀ ਹੈ ਜਿਸ ਦਾ ਐਲਾਨ ਅਮਰੀਕੀ ਫਾਰਮਾ ਸਿਊਟੀਕਲ ਨਿਰਮਾਤਾ ਮੋਡਰਨਾ ਨੇ ਸੋਮਵਾਰ ਨੂੰ ਕੀਤਾ।

ਇਸ ਤੋਂ ਪਹਿਲਾਂ ਫਾਈਜ਼ਰ ਅਤੇ ਬਾਇਓਨਟੈੱਕ ਵੱਲੋਂ ਸਾਂਝੇ ਤੌਰ ‘ਤੇ ਤਿਆਰ ਕੀਤੀ ਗਈ ਵੈਕਸੀਨ ਦੇ ਨਤੀਜਿਆਂ ਉਪਰ ਵੀ ਇਹੋ ਜਿਹਾ ਐਲਾਨ ਕੀਤਾ ਜਾ ਚੁੱਕਾ ਹੈ। ਖੁਸ਼ੀ ਵਾਲੀ ਗੱਲ ਹੈ ਕਿ ਇਨ੍ਹਾਂ ਦੋਵਾਂ ਵੈਕਸੀਨਜ਼ ਦੇ ਤੀਸਰੇ ਪੜਾਅ ਦੇ ਨਤੀਜੇ ਬਿਹਤਰੀਨ ਆਏ ਹਨ ਅਤੇ ਇਸ ਵਜ੍ਹਾ ਕਾਰਨ ਹੀ ਰੈਗੂਲੇਟਰ ਵੱਲੋਂ ਇਸ ਦੀਆਂ ਖੁਰਾਕਾਂ ਦਸੰਬਰ ਵਿੱਚ ਤਿਆਰ ਕਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।