ਖੁਸ਼ਖਬਰੀ ਇਹਨਾਂ 20 ਦੇਸ਼ਾਂ ਦੇ ਖੁਲੇ ਇੰਡੀਆ ਵਾਲਿਆਂ ਲਈ ਦਰਵਾਜੇ-ਅੰਤਰਾਸ਼ਟਰੀ ਫਲਾਈਟਾਂ ਬਾਰੇ ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਜਿਸ ਸਮੇਂ ਤੋਂ ਕੋਰੋਨਾ ਕਾਰਨ ਸਭ ਪਾਸੇ ਤਾਲਾਬੰਦੀ ਕੀਤੀ ਗਈ ਸੀ। ਇਸ ਤਾਲਾਬੰਦੀ ਦਾ ਸਭ ਤੋਂ ਵੱਧ ਅਸਰ ਹਵਾਈ ਆਵਾਜਾਈ ਤੇ ਵੇਖਣ ਨੂੰ ਮਿਲਦਾ ਸੀ। ਕੇਸਾਂ ਦੇ ਵਿਚ ਆਈ ਕਮੀ ਕਾਰਨ ਫਿਰ ਤੋਂ ਉਡਾਣਾਂ ਨੂੰ ਸ਼ੁਰੂ ਕਰ ਦਿੱਤਾ ਗਿਆ। ਪਰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਮੁਸਾਫ਼ਰਾਂ ਦੀ ਗਿਣਤੀ ਸੀਮਤ ਰੱਖੀ ਜਾ ਰਹੀ ਹੈ। ਲੋਕਾਂ ਦੀ ਸੁਰੱਖਿਆ ਤੇ ਜ਼ਰੂਰਤਾਂ ਨੂੰ ਵੇਖਦੇ ਹੋਏ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਇਕ ਵਾਰ ਮੁੜ ਐਲਾਨ ਕੀਤਾ ਗਿਆ ਹੈ।

ਜਿਸ ਨਾਲ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਹਵਾਈ ਯਾਤਰਾ ਕਰਨ ਵਾਲਿਆਂ ਲਈ ਹੋਰ ਵੱਡਾ ਐਲਾਨ ਕੀਤਾ ਗਿਆ ਹੈ। ਕਰੋਨਾ ਦੇ ਚਲਦੇ ਹੋਏ ਹੁਣ ਇੱਕ ਵਾਰ ਫਿਰ ਹਵਾਈ ਸਫਰ ਕਰਨ ਵਾਲਿਆਂ ਲਈ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਪੰਜਾਬੀਆਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਕਿਉਂਕਿ 20 ਦੇਸ਼ਾਂ ਵਿਚ ਇੰਡੀਆ ਵਾਲਿਆ ਲਈ ਦਰਵਾਜ਼ੇ ਹੁਣ ਖੁਲ ਗਏ ਹਨ।

ਜਿਸ ਕਾਰਣ ਅੰਤਰਰਾਸ਼ਟਰੀ ਉਡਾਨਾਂ ਲਈ ਇਹ ਵੱਡਾ ਐਲਾਨ ਹੋਇਆ ਹੈ। ਏਅਰ ਬੱਬਲ ਨੇ ਹੁਣ ਭਾਰਤ ਅਤੇ ਇਥੋਪੀਆ ਵਿਚਕਾਰ ਉਡਾਣਾਂ ਚਲਾਉਣ ਦਾ ਫੈਸਲਾ ਕੀਤਾ ਹੈ। ਭਾਰਤ ਵਿੱਚ ਕਰੋਨਾ ਦੀ ਵਜ੍ਹਾ ਕਾਰਨ 23 ਮਾਰਚ ਤੋਂ ਕੌਮਾਂਤਰੀ ਉਡਾਣ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ ਦੋਨੋ ਦੇਸ਼ਾਂ ਦਰਮਿਆਨ ਵਿਸ਼ੇਸ਼ ਕੌਮਾਂਤਰੀ ਯਾਤਰੀ ਉਡਾਨ ਲਈ ਇੱਕ ਵੱਖਰਾ ਦੁਵੱਲੇ ਏਅਰ ਬੱਬਲ ਸਥਾਪਤ ਕੀਤਾ ਗਿਆ ਹੈ। ਅਜੇ ਤੱਕ ਬਹੁਤ ਸਾਰੇ ਮੁਲਕਾਂ ਨੇ ਹਵਾਈ ਆਵਾਜਾਈ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।

ਇਸ ਲਈ ਜ਼ਰੂਰੀ ਤੌਰ ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹੀ ਹਵਾਈ ਸਫਰ ਕਰਨ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਭਾਰਤ ਵਿੱਚ ਸਿਰਫ ਵੰਦੇ ਭਾਰਤ ਮਿਸ਼ਨ ਤਹਿਤ ਮਈ ਤੋਂ ਹੀ ਇਹ ਬੱਬਰ ਸਮਝੌਤੇ ਤਹਿਤ ਜੁਲਾਈ ਤੋਂ ਵਿਸ਼ੇਸ਼ ਕੌਮਾਂਤਰੀ ਯਾਤਰੀ ਉਡਾਨ ਭਾਰਤ ਵਿਚ ਚੱਲ ਰਹੀਆਂ ਹਨ। ਹੁਣ ਇਥੋਪੀਆ ਨੂੰ ਮਿਲਾ ਕੇ 20 ਵਿਦੇਸ਼ਾਂ ਲਈ ਅੰਤਰਰਾਸ਼ਟਰੀ ਉਡਾਣ ਚਲ ਰਹੀਆਂ ਹਨ।

ਇਸ ਤੋਂ ਪਹਿਲਾਂ ਭਾਰਤ ਲਗਭਗ 19 ਦੇਸ਼ਾਂ ਨਾਲ ਅਜਿਹਾ ਸਮਝੌਤਾ ਕਰ ਚੁੱਕਾ ਹੈ। ਇਨ੍ਹਾਂ ‘ਚ ਕੈਨੇਡਾ, ਅਮਰੀਕਾ, ਬੰਗਲਾਦੇਸ਼, ਅਫਗਾਨਿਸਤਾਨ, ਬਹਿਰੀਨ, ਭੂਟਾਨ, ਫਰਾਂਸ, ਜਰਮਨੀ, ਇਰਾਕ, ਜਾਪਾਨ, ਕੀਨੀਆ, ਮਾਲਦੀਵ, ਓਮਾਨ, ਨੀਦਰਲੈਂਡ, ਨਾਈਜੀਰੀਆ, ਕਤਰ, ਯੂ. ਏ. ਈ., ਬ੍ਰਿਟੇਨ ਅਤੇ ਯੂਕ੍ਰੇਨ ਸ਼ਾਮਲ ਹਨ। ਇਸ ਹਵਾਈ ਯਾਤਰਾ ਨੂੰ ਲੈ ਕੇ ਯਾਤਰੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।