ਖੁਸ਼ਖਬਰੀ ਇਹਨਾਂ 18 ਦੇਸ਼ਾਂ ਦੇ ਖੁਲ ਗਏ ਭਾਰਤੀਆਂ ਲਈ ਦਰਵਾਜੇ,ਆਈ ਇਹ ਤਾਜਾ ਵੱਡੀ ਖਬਰ

ਆਈ ਇਹ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਭਰ ਵਿੱਚ ਕਈ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ ਤਾਂ ਕਿ ਇਹ ਵਾਇਰਸ ਜ਼ਿਆਦਾ ਨਾ ਫੈਲ ਸਕੇ। ਤਮਾਮ ਲੋਕਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਜ਼ਰੂਰੀ ਵਸਤਾਂ ਨੂੰ ਛੱਡ ਕੇ ਬਾਕੀ ਸਾਰੇ ਕਾਰੋਬਾਰ ਨਾਲ ਸਬੰਧਤ ਦੁਕਾਨਾਂ ਵੀ ਬੰਦ ਸਨ। ਲਾਕਡਾਊਨ ਦੇ ਚਲਦੇ 23 ਮਾਰਚ ਤੋਂ ਅੰਤਰਰਾਸ਼ਟਰੀ ਹਵਾਈ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਪਰ ਹੁਣ ਜਿਵੇਂ ਜਿਵੇਂ ਹਾਲਾਤ ਸੁਧਰੇ ਹਨ ਉਵੇਂ ਹੀ ਅੰਤਰਾਸ਼ਟਰੀ ਹਵਾਈ ਯਾਤਰਾ ‘ਤੇ ਲੱਗੀਆਂ ਹੋਈਆਂ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ।

ਹੁਣ ਲੋਕ ਪਹਿਲਾਂ ਵਾਂਗ ਇੰਟਰਨੈਸ਼ਨਲ ਫਲਾਈਟ ਵਿੱਚ ਸਫ਼ਰ ਕਰ ਸਕਦੇ ਹਨ। ਬੰਦੇ ਭਾਰਤ ਮਿਸ਼ਨ ਤਹਿਤ ਵਿਦੇਸ਼ਾਂ ਵਿੱਚ ਵਸਦੇ ਬਹੁਤ ਸਾਰੇ ਭਾਰਤੀ ਕੋਰੋਨਾ ਕਾਲ ਦੌਰਾਨ ਵਾਪਸ ਪਰਤ ਸਕੇ ਸਨ। ਇਸ ਦੇ ਤਹਿਤ ਹੀ ਸਾਨੂੰ ਤਕਰੀਬਨ 18 ਦੇਸ਼ਾਂ ਦੀ ਯਾਤਰਾ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ। ਜਿਸ ਦੇ ਅੰਤਰਗਤ ਭਾਰਤੀ ਲੋਕ ਸੰਯੁਕਤ ਰਾਜ ਅਮਰੀਕਾ, ਯੂ.ਕੇ., ਜਰਮਨੀ, ਫਰਾਂਸ, ਯੂ.ਏ.ਈ., ਮਾਲਦੀਵ, ਕੈਨੇਡਾ, ਜਾਪਾਨ, ਬਹਿਰੀਨ, ਅਫਗਾਨਿਸਤਾਨ, ਨਾਈਜੀਰੀਆ, ਕਤਾਰ, ਇਰਾਕ, ਓਮਾਨ, ਭੂਟਾਨ, ਕੀਨੀਆ, ਬੰਗਲਾਦੇਸ਼ ਅਤੇ ਯੂਕ੍ਰੇਨ ਸਹਿਤ ਦੇਸ਼ਾਂ ਵਿੱਚ ਯਾਤਰਾ ਕਰ ਸਕਦੇ ਹਨ।

ਇਹ ਸਾਰਾ ਕੁੱਝ ਸੰਭਵ ਹੋ ਪਾਇਆ ਹੈ ਏਅਰ ਬਬਲ ਸਮਝੌਤੇ ਰਾਹੀਂ। ਭਾਰਤ ਦੀ ਕੇਂਦਰ ਸਰਕਾਰ ਵੱਲੋਂ ਇਸ ਸਮਝੌਤੇ ਨਾਲ ਅੰਤਰ-ਰਾਸ਼ਟਰੀ ਹਵਾਈ ਉਡਾਨਾਂ ਦੀ ਸ਼ੁਰੂਆਤ ਕੀਤੀ ਹੈ। ਭਾਰਤ ਦੇ ਸਿਵਲ ਐਵੀਏਸ਼ਨ ਮੰਤਰੀ ਨੇ ਦੱਸਿਆ ਕਿ ਏਅਰ ਬਬਲ ਸਮਝੌਤਾ ਬਹੁਤ ਸਾਰੇ ਦੇਸ਼ਾਂ ਨੂੰ ਪਸੰਦ ਆ ਰਿਹਾ ਹੈ ਜਿਸ ਨੂੰ ਚਲਦੇ ਹੋਏ ਇੰਨੇ ਸਾਰੇ ਦੇਸ਼ ਸਾਡੇ ਨਾਲ ਆ ਜੁੜੇ ਹਨ। ਹਾਲ ਹੀ ਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਇਕ

ਹੋਰ ਦੇਸ਼ ਯੂਕ੍ਰੇਨ ਵੀ ਇਸ ਸਮਝੌਤੇ ਵਿਚ ਭਾਰਤ ਨਾਲ ਅੰਤਰ-ਰਾਸ਼ਟਰੀ ਹਵਾਈ ਮਾਰਗ ਉੱਤੇ ਜਹਾਜ਼ ਚਲਾਉਣ ਲਈ ਤਿਆਰ ਹੋ ਗਿਆ ਹੈ। ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਾਰੇ ਦੇਸ਼ਾਂ ਨਾਲ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਏਅਰ ਬਬਲ ਸਮਝੌਤੇ ਰਾਹੀਂ ਅੰਤਰਰਾਸ਼ਟਰੀ ਫਲਾਈਟ ਸ਼ੁਰੂ ਕੀਤੀਆਂ ਜਾਣ। ਜਿਸ ਪ੍ਰੋਟੋਕੋਲ ਦੇ ਤਹਿਤ ਪਹਿਲਾਂ ਹੀ 18 ਦੇਸ਼ ਜੁੜ ਚੁੱਕੇ ਹਨ।