ਖੁਸ਼ਖਬਰੀ – ਇਸ ਦੇਸ਼ ਨੇ 10 ਸਾਲਾਂ ਦਾ ਵੀਜਾ ਦੇਣ ਦਾ ਕਰਤਾ ਐਲਾਨ, ਲੋਕਾਂ ਚ ਖੁਸ਼ੀ

ਆਈ ਤਾਜਾ ਵੱਡੀ ਖਬਰ

ਭਾਰਤ ਵਿੱਚੋਂ ਵੱਡੀ ਗਿਣਤੀ ਨਾਲ ਲੋਕ ਹਰ ਸਾਲ ਰੋਜ਼ਗਾਰ ਦੀ ਖ਼ਾਤਰ ਵਿਦੇਸ਼ਾਂ ਦਾ ਰੁੱਖ ਕਰਦੇ ਹਨ। ਉੱਥੇ ਜਾ ਕੇ ਆਪਣੀਆਂ ਸੇਵਾਵਾਂ ਨਿਭਾਅ ਆਪਣੇ ਪਰਿਵਾਰ ਵਾਸਤੇ ਕੁੱਝ ਕਮਾਉਣ ਦੀ ਲਾਲਸਾ ਉਨ੍ਹਾਂ ਦੇ ਮਨ ਵਿੱਚ ਹੁੰਦੀ ਹੈ। ਪਰ ਵਿਦੇਸ਼ ਜਾਣ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ। ਕਈ ਵਾਰ ਉਹ ਏਜੰਟਾਂ ਵੱਲੋਂ ਠੱ-ਗੀ ਦਾ ਸ਼ਿ-ਕਾ-ਰ ਵੀ ਹੋ ਜਾਂਦੇ ਹਨ। ਪਰ ਇਸ ਅਰਬ ਦੇਸ਼ ਨੇ ਵੱਡੀ ਗਿਣਤੀ ਵਿੱਚ ਪੇਸ਼ੇਵਰ ਕਾਮਿਆਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹਾਕਮ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਨੇ ਇਕ ਟਵੀਟ ਕਰ ਇਸ ਗੱਲ ਦਾ ਐਲਾਨ ਕੀਤਾ। ਇਸ ਬਾਰੇ ਗੱਲ ਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਯੂਏਈ ਦੀ ਸਰਕਾਰ ਵਿਦੇਸ਼ੀ ਪ੍ਰਤਿਭਾਸ਼ਾਲੀ ਕਾਮਿਆਂ ਨੂੰ ਖਾੜੀ ਦੇਸ਼ਾਂ ਵਿੱਚ ਵਸਾਉਣ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਉਹਨਾਂ ਦੇ ਯੋਗਦਾਨ ਦੇ ਲਈ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਜਾ ਰਹੀ ਹੈ।

ਯੂਏਈ ਦੇ ਇਸ ਵੱਡੇ ਕਦਮ ਦੇ ਨਾਲ ਭਾਰਤ ਦੇ ਵਿੱਚ ਪ੍ਰਤਿਭਾਸ਼ਾਲੀ ਕਾਮਿਆਂ ਨੂੰ ਲਾਭ ਮਿਲੇਗਾ ਕਿਉਂਕਿ ਭਾਰਤ ਵਿੱਚੋਂ ਹਰ ਸਾਲ ਵੱਡੀ ਤਾਦਾਦ ਵਿੱਚ ਮਾਹਿਰ ਕਾਮੇ ਕੰਮ ਕਰਨ ਲਈ ਵਿਦੇਸ਼ਾਂ ਨੂੰ ਜਾਂਦੇ ਹਨ। ਸੰਯੁਕਤ ਅਰਬ ਅਮੀਰਾਤ ਵੱਲੋਂ ਲਿਆ ਗਿਆ ਇਹ ਫ਼ੈਸਲਾ ਉਨ੍ਹਾਂ ਸਾਰੇ ਨਿਪੁੰਨ ਕਾਮਿਆਂ ਲਈ ਹੋਵੇਗਾ ਜਿਨ੍ਹਾਂ ਨੇ ਡਾਕਟਰ, ਕੰਪਿਊਟਰ ਇੰਜੀਨੀਅਰਿੰਗ, ਇਲੈਕਟ੍ਰੋਨਿਕਸ ਪ੍ਰੋਗਰਾਮਿੰਗ, ਇਲੈਕਟ੍ਰੋਨਿਕਸ ਕਮਿਊਨੀਕੇਸ਼ਨ, ਇਲੈਕਟਰੀਸਿਟੀ ਤਕਨਾਲੋਜੀ, ਬਾਇਓ ਟੈਕਨਾਲੋਜੀ ਅਤੇ ਪੀਐਚਡੀ ਡਿਗਰੀ ਹਾਸਲ ਕੀਤੀ ਹੋਈ ਹੈ।

ਇਸ ਸਭ ਦਾ ਫਾਇਦਾ ਉਹ ਲੋਕ ਵੀ ਉਠਾ ਸਕਣਗੇ ਜੋ ਸੰਯੁਕਤ ਅਰਬ ਅਮੀਰਾਤ ਦੀਆਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰ ਰਹੇ ਹਨ ਜਾਂ ਕਰ ਚੁੱਕੇ ਹਨ ਅਤੇ ਜਿਨ੍ਹਾਂ ਦਾ ਗ੍ਰੇਡ ਪੁਆਇੰਟ ਐਵਰੇਜ 3.8 ਜਾਂ ਇਸ ਤੋਂ ਉੱਪਰ ਹੈ। ਉਹ ਵਿਦਿਆਰਥੀ ਜਿਨ੍ਹਾਂ ਨੇ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਮ-ਹਾਂ-ਮਾ-ਰੀ ਵਿਗਿਆਨ ਵਰਗੇ ਖੇਤਰਾਂ ਵਿੱਚ ਮੁਹਾਰਤ ਹਾਸਲ ਕੀਤੀ ਹੋਈ ਹੈ ਉਹਨਾਂ ਵਾਸਤੇ ਵਿਦੇਸ਼ ਵਿੱਚ ਨੌਕਰੀ ਕਰਨ ਦਾ ਇਹ ਬਿਹਤਰੀਨ ਮੌਕਾ ਹੈ।

ਇਨਫੋਸਿਸ ਜੋ ਕਿ ਇਕ ਆਈਟੀ ਕੰਪਨੀ ਹੈ ਦੇ ਇੱਕ ਸੀਨੀਅਰ ਬੁਲਾਰੇ ਨੇ ਗੱਲ ਬਾਤ ਕਰਦਿਆਂ ਦੱਸਿਆ ਕਿ ਉਹ ਹੁਣ ਅਮਰੀਕਾ ਦੇ ਹੀ ਵਰਕਰਾਂ ਨੂੰ ਕੰਮ ਉੱਪਰ ਰੱਖਣ ਲਈ ਜ਼ੋਰ ਦੇ ਰਹੇ ਹਨ। ਇਸ ਕੰਪਨੀ ਦੀ ਵੀਜ਼ੇ ਉਪਰ ਨਿਰਭਰਤਾ ਵਿਦੇਸ਼ਾਂ ਵਿੱਚ ਘਟ ਚੁੱਕੀ ਹੈ ਜੋ ਕਿ ਪਹਿਲਾਂ ਅਮਰੀਕਾ ਵਿੱਚ 63 ਫੀਸਦੀ ਜਦ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ 50 ਫੀਸਦੀ ਸੀ।