ਪੰਜਾਬ ਦੇ ਕਈ ਇਲਾਕਿਆਂ ਵਿੱਚ ਭਲਕੇ ਯਾਨੀ ਸ਼ਨੀਵਾਰ ਨੂੰ ਲੰਬੇ ਸਮੇਂ ਲਈ ਬਿਜਲੀ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਰਖ-ਰਖਾਵ ਦੇ ਕੰਮਾਂ ਕਰਕੇ ਕਈ ਥਾਵਾਂ ‘ਤੇ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਬੰਦ ਰੱਖੀ ਜਾਵੇਗੀ। ਵਿਭਾਗ ਵੱਲੋਂ ਇਸ ਸਬੰਧੀ ਪਹਿਲਾਂ ਹੀ ਸੂਚਨਾ ਜਾਰੀ ਕਰਕੇ ਵੱਖ-ਵੱਖ ਇਲਾਕਿਆਂ ਲਈ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਥਾਵਾਂ ‘ਤੇ ਸਵੇਰੇ ਤੋਂ ਹੀ ਬਿਜਲੀ ਬੰਦ ਹੋ ਜਾਵੇਗੀ ਜੋ ਕਿ ਸ਼ਾਮ ਤੱਕ ਪ੍ਰਭਾਵਿਤ ਰਹੇਗੀ।
ਟਾਂਡਾ ਉੜਮੁੜ ਇਲਾਕੇ ਵਿੱਚ 66 ਕੇਵੀ ਸਬ-ਸਟੇਸ਼ਨ ਕੰਧਾਲਾ ਜੱਟਾਂ ਤੋਂ ਸਹਾਇਕ ਇੰਜੀਨੀਅਰ ਇੰਦਰਜੀਤ ਸਿੰਘ ਨੇ ਦੱਸਿਆ ਕਿ 14 ਮਾਰਚ ਨੂੰ ਕਲੋਏ ਯੂ.ਪੀ.ਐੱਸ. ਫੀਡਰ ਦੀ ਮੁਰੰਮਤ ਲਈ ਇਹ ਫੀਡਰ ਬੰਦ ਰਹੇਗਾ। ਇਸ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਇਸ ਇਲਾਕੇ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਨੇ ਖਪਤਕਾਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਤਲਵੰਡੀ ਭਾਈ ਅਤੇ ਨੇੜਲੇ ਇਲਾਕਿਆਂ ਵਿੱਚ ਵੀ 14 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਸੁਨੀਲ ਅਰੋੜਾ ਨੇ ਦੱਸਿਆ ਕਿ ਜ਼ਰੂਰੀ ਮੇਨਟੇਨੈਂਸ ਦੇ ਚਲਦੇ 220 ਕੇਵੀ ਸਬ-ਸਟੇਸ਼ਨ ਕੋਟ ਕਰੋੜ ਤੋਂ ਚੱਲਣ ਵਾਲੇ ਤਲਵੰਡੀ ਭਾਈ ਸ਼ਹਿਰ ਦੇ ਸਾਰੇ ਫੀਡਰਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਖੇਤੀਬਾੜੀ, ਯੂ.ਪੀ.ਐੱਸ. ਅਤੇ ਇੰਡਸਟਰੀਅਲ ਫੀਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਤੋਂ ਇਲਾਵਾ 66 ਕੇਵੀ ਮੁੱਦਕੀ ਅਤੇ 66 ਕੇਵੀ ਧੰਨਾਂ ਸ਼ਹੀਦ ਤੋਂ ਚੱਲਣ ਵਾਲੇ ਫੀਡਰਾਂ ਦੀ ਸਪਲਾਈ ਵੀ ਇਸੇ ਸਮੇਂ ਦੌਰਾਨ ਰੋਕੀ ਜਾਵੇਗੀ।
ਕੋਟ ਈਸੇ ਖਾਂ ਵਿੱਚ ਐੱਸ.ਡੀ.ਓ. ਕਰਨੈਲ ਸਿੰਘ ਨੇ ਜਾਣਕਾਰੀ ਦਿੱਤੀ ਕਿ 66 ਕੇਵੀ ਲਾਈਨ ਦੀ ਮੁਰੰਮਤ ਲਈ 14 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਕੋਟ ਈਸੇ ਖਾਂ ਸ਼ਹਿਰ ਅਤੇ ਨੇੜਲੇ ਪਿੰਡਾਂ ਦੀ ਸ਼ਹਿਰੀ ਅਤੇ ਖੇਤੀਬਾੜੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਮਾਛੀਵਾੜਾ ਸਾਹਿਬ ਵਿੱਚ ਮਾਛੀਵਾੜਾ ਸਬ ਡਵੀਜ਼ਨ ਅਤੇ ਹੇਡੋਂ ਬੇਟ ਗਰਿੱਡ ਨਾਲ ਜੁੜੀ ਬਿਜਲੀ ਸਪਲਾਈ 14 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਐੱਸ.ਡੀ.ਓ. ਅਮਰਜੀਤ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਲਾਈਨ ਨੂੰ ਡਬਲ ਸਰਕਟ ਨਾਲ ਜੋੜਨ ਦੇ ਕੰਮ ਕਾਰਨ ਇਹ ਬਿਜਲੀ ਕੱਟ ਲਗਾਇਆ ਜਾ ਰਿਹਾ ਹੈ ਅਤੇ ਕੰਮ ਦੇ ਅਨੁਸਾਰ ਸਮਾਂ ਘਟ-ਵੱਧ ਵੀ ਹੋ ਸਕਦਾ ਹੈ।
ਸਮਾਣਾ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਵਧੀਕ ਨਿਗਰਾਨ ਇੰਜੀਨੀਅਰ ਕੰਵਰਦੀਪ ਸਿੰਘ ਨੇ ਦੱਸਿਆ ਕਿ 66 ਕੇਵੀ ਗਰਿਡ ਸਮਾਣਾ ਤੋਂ ਚੱਲਦੇ ਸਾਰੇ 11 ਕੇਵੀ ਫੀਡਰ, ਇੰਡਸਟਰੀਅਲ ਅਤੇ ਘਰੇਲੂ ਫੀਡਰਾਂ ਦੀ ਬਿਜਲੀ ਸਪਲਾਈ 14 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਤੋਂ ਇਲਾਵਾ 11 ਕੇਵੀ ਭਵਾਨੀਗੜ੍ਹ ਕੈਟਾ-1 ਅਤੇ 11 ਕੇਵੀ ਹੋਟ ਲਾਈਨ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ।
ਜ਼ੀਰਾ ਵਿੱਚ ਵੀ 14 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਜ਼ੀਰਾ ਸ਼ਹਿਰ ਦੇ ਨਾਲ-ਨਾਲ ਪਿੰਡ ਬੰਡਾਲਾ ਪੁਰਾਣਾ, ਲਹਿਰਾ ਰੋਹੀ, ਮਹੀਆਂ ਵਾਲਾ ਅਤੇ ਖੰਡ ਮਿੱਲ ਇਲਾਕਾ ਪ੍ਰਭਾਵਿਤ ਰਹੇਗਾ।
ਇਸ ਦੇ ਨਾਲ ਹੀ ਜ਼ਿਲ੍ਹਾ ਤਰਨਤਾਰਨ ਵਿੱਚ 11 ਕੇਵੀ ਸਿਧਵਾਂ ਫੀਡਰ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਐੱਸ.ਡੀ.ਓ. ਮਨਜੀਤ ਸਿੰਘ ਦੇ ਮੁਤਾਬਕ ਕਰੀਬ 280 ਮੀਟਰ ਤਾਰਾਂ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਈਆਂ ਗਈਆਂ ਹਨ। ਇਸ ਸਬੰਧੀ ਥਾਣਾ ਖਾਲੜਾ ਵਿੱਚ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।




