ਜਲੰਧਰ / ਪੰਜਾਬ:
ਪੰਜਾਬ ਦੇ ਕਈ ਇਲਾਕਿਆਂ ਵਿੱਚ ਭਲਕੇ ਬੁੱਧਵਾਰ ਨੂੰ ਲੰਬੇ ਸਮੇਂ ਲਈ ਬਿਜਲੀ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਰਾਜ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕੰਮਾਂ ਦੇ ਚੱਲਦਿਆਂ ਕਈ ਥਾਵਾਂ ’ਤੇ ਬਿਜਲੀ ਸਪਲਾਈ ਅਸਥਾਈ ਤੌਰ ’ਤੇ ਬੰਦ ਰਹੇਗੀ। ਇਸ ਸਬੰਧੀ ਵੱਖ-ਵੱਖ ਸ਼ਹਿਰਾਂ ਅਤੇ ਇਲਾਕਿਆਂ ਵਿੱਚ ਅਗਾਊਂ ਸੂਚਨਾ ਜਾਰੀ ਕਰਕੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਟਾਂਡਾ ਉੜਮੁੜ:
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧੀਨ ਚੱਲਦੇ 66 ਕੇ.ਵੀ. ਬਿਜਲੀ ਘਰ ਖੁਣ-ਖੁਣ ਕਲਾਂ ਨਾਲ ਸੰਬੰਧਿਤ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ 4 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਟਾਂਡਾ ਸੁਖਵੰਤ ਸਿੰਘ ਨੇ ਦੱਸਿਆ ਕਿ ਬਸ ਬਾਰ ਦੀ ਜ਼ਰੂਰੀ ਮੁਰੰਮਤ ਕਾਰਨ ਇਹ ਕੱਟ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਖਪਤਕਾਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।
ਗੜ੍ਹਦੀਵਾਲਾ:
ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ (ਪੀ.ਐਸ.ਪੀ.ਸੀ.ਐਲ) ਸਬ ਡਿਵੀਜ਼ਨ ਗੜ੍ਹਦੀਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਸਟੇਸ਼ਨ ਖੁਣ-ਖੁਣ ਕਲਾਂ ਦੀ ਮੁਰੰਮਤ ਦੌਰਾਨ 4 ਫਰਵਰੀ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਖਾਨਪੁਰ ਯੂ.ਪੀ.ਐਸ. ਫੀਡਰ, ਧੁੱਗਾ-2 ਏ.ਪੀ., ਦਵਾਖਰੀ ਏ.ਪੀ. ਅਤੇ ਜੱਕੋਵਾਲ ਬਰਾਂਚ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਧੁੱਗਾ ਕਲਾ, ਖਾਨਪੁਰ, ਚੱਤੋਵਾਲ, ਦੇਹਰੀਵਾਲ, ਸੇਖੂਪੁਰ ਕਲਾ, ਭੱਟੀਆ, ਅੰਬਾਲਾ ਜੱਟਾ, ਅਲੱੜ ਪਿੰਡ, ਜੋਹਲਾ, ਦਵਾਖਰੀ, ਕੁਮਪੁਰ, ਨੰਗਲ ਦਾਤਾ, ਕਾਲਾ ਝਿੰਗੜ, ਤੂਰਾ ਆਦਿ ਪਿੰਡਾਂ ਵਿੱਚ ਬਿਜਲੀ ਨਹੀਂ ਹੋਵੇਗੀ।
ਨੂਰਪੁਰਬੇਦੀ:
ਪੰਜਾਬ ਰਾਜ ਪਾਵਰਕਾਮ ਲਿਮਿਟਡ ਦੇ ਉਪ ਸੰਚਾਲਣ ਮੰਡਲ ਦਫ਼ਤਰ ਸਿੰਘਪੁਰ ਦੇ ਐੱਸ.ਡੀ.ਓ. ਇੰਜੀਨੀਅਰ ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜਾਰੀ ਬਿਆਨ ਵਿੱਚ ਜੇ.ਈ. ਰੋਹਿਤ ਕੁਮਾਰ ਨੇ ਦੱਸਿਆ ਕਿ ਸ਼ਡਿਊਲ ਮੁਰੰਮਤ ਦੇ ਚੱਲਦਿਆਂ 11 ਕੇ.ਵੀ. ਨੂਰਪੁਰਬੇਦੀ ਫੀਡਰ ਅਧੀਨ ਆਉਂਦੇ ਸਿੰਬਲ ਮਾਜਰਾ (ਜੇਤੇਵਾਲ), ਨੂਰਪੁਰਬੇਦੀ ਅਤੇ ਸੈਣੀ ਮਾਜਰਾ ਵਿੱਚ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਕੰਮ ਦੇ ਚੱਲਦਿਆਂ ਇਹ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ, ਇਸ ਲਈ ਖਪਤਕਾਰਾਂ ਨੂੰ ਅਗਾਊਂ ਬਦਲਵਾਂ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਗਈ ਹੈ।





