ਕੰਗਨਾ ਰਣੌਤ ਨਹੀਂ ਹਟ ਸਕਦੀ ਆਪਣੀਆਂ ਆਦਤਾਂ ਤੋ-ਹੁਣ ਬਾਈਡੇਨ ਦੇ ਬਾਰੇ ਕਹਿਤਾ ਇਹ, ਹੋ ਰਹੀ ਸਾਰੇ ਪਾਸੇ ਚਰਚਾ

ਹੋ ਰਹੀ ਸਾਰੇ ਪਾਸੇ ਚਰਚਾ

ਬਾਲੀਵੁੱਡ ਦੀਆਂ ਕਈ ਹੀਰੋਇਨਾਂ ਆਪਣੀ ਬੇ-ਬਾ- ਕੀ ਕਾਰਨ ਜਾਣੀਆਂ ਜਾਂਦੀਆਂ ਹਨ। ਬੀਤੇ ਮਹੀਨਿਆਂ ਦੌਰਾਨ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਨਾਲ ਜੁੜੇ ਮਾਮਲੇ ਵਿੱਚ ਬਹੁਤ ਸਾਰੀਆਂ ਅਦਾਕਾਰਾਵਾਂ ਦੇ ਨਾਮ ਚਰਚਾ ਦਾ ਵਿਸ਼ਾ ਬਣੇ ਹਨ। ਇਨ੍ਹਾਂ ਸਾਰਿਆਂ ਦੇ ਵਿੱਚੋਂ ਬੇ-ਬਾ- ਕੀ ਨਾਲ ਵੱਡੇ ਫ਼ਿਲਮ ਨਿਰਮਾਤਾਵਾਂ ਉਪਰ ਸੁਸ਼ਾਂਤ ਦੀ ਮੌਤ ਦਾ ਇ-ਲ-ਜ਼ਾ-ਮ ਲਗਾਉਣ ਵਾਲੀ ਕੰਗਣਾ ਰਣੌਤ ਇੱਕ ਵਾਰ ਫਿਰ ਤੋਂ ਆਪਣੀ ਬਿਆਨਬਾਜ਼ੀ ਕਰਕੇ ਚਰਚਾ ਦਾ ਵਿਸ਼ਾ ਬਣ ਗਈ ਹੈ।

ਸਭ ਜਾਣਦੇ ਹਨ ਕਿ ਕੰਗਣਾ ਆਪਣੀ ਹਰ ਮੁੱਦੇ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਰੱਖਣ ਤੋਂ ਗੁਰੇਜ਼ ਨਹੀਂ ਕਰਦੀ। ਅਤੇ ਹਾਲ ਹੀ ਦੇ ਦਿਨਾਂ ਵਿਚ ਕੰਗਣਾ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਲੈ ਕੇ ਇੱਕ ਟਵੀਟ ਕੀਤਾ ਗਿਆ ਜੋ ਬਹੁਤ ਜ਼ਿਆਦਾ ਵਾਇਰਲ ਹੋ ਚੁੱਕਾ ਹੈ। ਇਸ ਟਵੀਟ ਵਿੱਚ ਜਿੱਥੇ ਇੱਕ ਪਾਸੇ ਕੰਗਣਾ ਜੋਅ ਬਾਈਡਨ ਦਾ ਮਜ਼ਾਕ ਉਡਾ ਰਹੀ ਹੈ ਉਧਰ ਦੂਜੇ ਪਾਸੇ ਉਹ ਕਮਲਾ ਹੈਰਿਸ ਦੀ ਜਿੱਤ ਨੂੰ ਔਰਤਾਂ ਦੀ ਜਿੱਤ ਵੀ ਦੱਸ ਰਹੀ ਹੈ। ਕੰਗਣਾ ਵੱਲੋਂ ਬੀਤੇ ਦਿਨੀਂ ਕਮਲਾ ਹੈਰਿਸ ਦੀ ਇੱਕ ਸਪੀਚ ਦੀ ਵੀਡੀਓ ਸਾਂਝੀ ਕਰਦਿਆਂ ਆਪਣੀ ਪ੍ਰਤੀਕਿਰਿਆ ਦਿੱਤੀ

ਜਿਸ ਵਿੱਚ ਉਨ੍ਹਾਂ ਨੇ ਨਵੇਂ ਬਣਨ ਜਾ ਰਹੇ ਰਾਸ਼ਟਰਪਤੀ ਜੋਅ ਬਾਈਡਨ ਦੀ ਤੁਲਨਾ ਗਜਨੀ ਨਾਲ ਕਰ ਦਿੱਤੀ ਹੈ। ਇੱਕ ਟਵੀਟ ਵਿੱਚ ਲਿਖਦਿਆਂ ਕੰਗਨਾ ਨੇ ਕਿਹਾ ਕਿ ਗ਼ਜ਼ਨੀ ਬਾਈਡਨ ‘ਤੇ ਭਰੋਸਾ ਨਹੀਂ ਹੈ ਜਿਨ੍ਹਾਂ ਦਾ ਡਾਟਾ ਹਰ 5 ਮਿੰਟ ‘ਤੇ ਕ੍ਰੈਸ਼ ਕਰ ਜਾਂਦਾ ਹੈ। ਉਹਨਾਂ ਵਿੱਚ ਸਾਰੀਆਂ ਦ-ਵਾ-ਈ- ਆਂ ਇੰਜੈਕਟ ਕਰ ਦਿੱਤੀਆਂ ਗਈਆਂ ਹਨ ਪਰ ਉਹ ਇੱਕ ਸਾਲ ਤੋਂ ਜ਼ਿਆਦਾ ਨਹੀਂ ਚੱਲਣਗੇ। ਸਾਫ਼ ਹੈ ਕਿ ਕਮਲਾ ਹੈਰਿਸ ਹੀ ਸਰਕਾਰ ਚਲਾਏਗੀ। ਜਦੋਂ ਇਕ ਔਰਤ ਉਪਰ ਉਠਦੀ ਹੈ ਤਾਂ ਉਹ ਹਰ ਇੱਕ ਔਰਤ ਲਈ ਰਾਸਤਾ ਬਣਾ ਦਿੰਦੀ ਹੈ।

ਇਸ ਇਤਿਹਾਸਿਕ ਦਿਨ ਲਈ ਵਧਾਈ। ਕੰਗਨਾ ਰਣੌਤ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰਿਆਂ ਵੱਲੋਂ ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਈਡਨ ਨੂੰ ਉਹਨਾਂ ਦੀ ਸਫਲਤਾਪੂਰਵਕ ਜਿੱਤ ‘ਤੇ ਵਧਾਈਆਂ ਦਿੱਤੀਆਂ ਗਈਆਂ। ਇਸ ਜਿੱਤ ਵਿੱਚ ਜੋਅ ਬਾਈਡਨ ਨੇ ਆਪਣੇ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਇਆ ਹੈ।