ਆਈ ਤਾਜਾ ਵੱਡੀ ਖਬਰ 

ਕੰਗਨਾ ਰਣੌਤ ਆਪਣੀ ਅਦਾਕਾਰੀ ਤੇ ਬੇਤੁੱਕੀ ਬਿਆਨਬਾਜ਼ੀ ਕਾਰਨ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ l ਹਾਲਕਿ ਸਿਆਸਤ ਵਿੱਚ ਕਦਮ ਰੱਖਦੇ ਸਾਰ ਹੀ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਕੰਗਣਾ ਨਜ਼ਰ ਆ ਰਹੀ ਹੈ l ਇਸੇ ਵਿਚਾਲੇ ਇੱਕ ਬੇਹੱਦ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ ਕੰਗਣਾ ਨਾਲ ਜੁੜੀ, ਜਿੱਥੇ ਉਹਨਾਂ ਦੇ ਘਰ ‘ਚ ਮਾਤਮ ਛਾ ਗਿਆ ਹੈ ਕਿਉਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਦੀ ਮੌਤ ਹੋ ਚੁਕੀ ਹੈ l ਮਿਲੀ ਜਾਣਕਾਰੀ ਮੁਤਾਬਕ ਅਦਾਕਾਰਾ ਦੀ ਨਾਨੀ ਦਾ ਦਿਹਾਂਤ ਹੋ ਗਿਆ ਹੈ। ਕੰਗਨਾ ਰਣੌਤ ਦੀ ਨਾਨੀ ਇੰਦਰਾਣੀ ਠਾਕੁਰ ਹੁਣ ਇਸ ਦੁਨੀਆ ‘ਚ ਨਹੀਂ ਰਹੇ, ਜਿਸ ਕਾਰਨ ਕੰਗਣਾ ਤੇ ਉਹਨਾਂ ਦੇ ਪਰਿਵਾਰ ਤੇ ਦੁਖਾਂ ਦਾ ਪਾਹੜ ਟੁੱਟ ਪਿਆ ਹੈ l ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਕੀਤਾ ਹੈ। ਕੰਗਨਾ ਨੇ ਖੁਲਾਸਾ ਕੀਤਾ ਕਿ ਬੀਤੀ ਰਾਤ ਉਸਦੀ ਨਾਨੀ ਨੇ ਆਖਰੀ ਸਾਹ ਲਿਆ, ਜਿਸ ਕਾਰਨ ਪੂਰਾ ਪਰਿਵਾਰ ਸੋਗ ‘ਚ ਡੁੱਬਿਆ ਹੋਇਆ ਹੈ। ਕੰਗਨਾ ਰਣੌਤ ਨੇ ਪੋਸਟ ਸ਼ੇਅਰ ਕਰਕੇ ਆਪਣਾ ਦੁੱਖ ਜ਼ਾਹਰ ਕੀਤਾ, ਜਿਸਤੋ ਬਾਅਦ ਉਹਨਾਂ ਦੇ ਫੈਂਸ ਵਲੋਂ ਉਹਨਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਹੁਣ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਕੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ, ਤੇ ਕੰਮੈਂਟ ਬਾਕਸ ਚ ਉਹਨਾਂ ਨਾਲ ਹਮਦਰਦੀ ਪ੍ਰਗਟ ਕਰ ਰਹੇ ਹਨ । ਜਾਣਕਾਰੀ ਲਈ ਦੱਸਦਿਆ ਕਿ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਆਪਣੀ ਨਾਨੀ ਨਾਲ ਇਕ ਤਸਵੀਰ ਸ਼ੇਅਰ ਕੀਤੀ, ਜਿਸ ‘ਚ ਦੋਵੇਂ ਗੱਲਾਂ ਕਰਦੇ ਹੋਏ ਹੱਸਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਇੱਕ ਭਾਵੁਕ ਗੱਲ ਲਿਖੀ ਕਿ ‘ਬੀਤੀ ਰਾਤ ਮੇਰੀ ਨਾਨੀ ਇੰਦਰਾਣੀ ਠਾਕੁਰ ਜੀ ਦਾ ਦਿਹਾਂਤ ਹੋ ਗਿਆ। ਪੂਰਾ ਪਰਿਵਾਰ ਸੋਗ ਵਿੱਚ ਡੁੱਬਿਆ ਹੋਇਆ ਹੈ। ਉਹਨਾਂ ਦੇ ਇਸ ਪੋਸਟ ਤੋਂ ਬਾਅਦ ਇੰਡਸਟਰੀ ਤੇ ਸਿਆਸਤ ਨਾਲ ਜੁੜੀਆਂ ਹਸਤੀਆਂ ਵਲੋਂ ਵੀ ਉਹਨਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ l

                                       
                            
                                                                   
                                    Previous Postਪੰਜਾਬ ਦੇ ਮੌਸਮ ਨੂੰ ਲੈਕੇ ਆਈ ਵੱਡੀ ਖਬਰ , ਪੈ ਸਕਦਾ ਮੀਂਹ ਜਾਰੀ ਹੋਇਆ ਅਲਰਟ
                                                                
                                
                                                                    
                                    Next Postਸੜਕ ਕਿਨਾਰੇ ਖੜੇ ਕੈਂਟਰ ਨਾਲ ਹੋਈ ਬੱਸ ਦੀ ਟੱਕਰ , 5 ਯਾਤਰੀਆਂ ਦੀ ਹੋਈ ਮੌਤ
                                                                
                            
               
                             
                                                                            
                                                                                                                                             
                                     
                                     
                                    




