ਕੋਰੋਨਾ ਬਾਰੇ WHO ਨੇ ਹੁਣ ਦਸੀ ਅਜਿਹੀ ਗਲ੍ਹ ਦੁਨੀਆਂ ਪਈ ਫਿਰ ਫਿਕਰਾਂ ਚ

ਆਈ ਤਾਜਾ ਵੱਡੀ ਖਬਰ

ਕੋਰੋਨਾ ਨਾਲ ਚੱਲ ਰਹੀ ਇਨਸਾਨਾਂ ਦੀ ਜੰਗ ਦੇ ਵਿਚ ਹਾਲਾਤ ਇਨਸਾਨਾਂ ਦੇ ਹੱਕ ਵਿੱਚ ਨਹੀਂ ਲੱਗ ਰਹੇ। ਨਿਰੰਤਰ ਲੱਖਾਂ ਦੀ ਗਿਣਤੀ ਦੇ ਵਿੱਚ ਕੋਰੋਨਾ ਦੇ ਮਰੀਜ਼ਾਂ ਵਿਚ ਅਜੇ ਵੀ ਵਾਧਾ ਹੋ ਰਿਹਾ ਹੈ। ਬੀਤੇ ਦਿਨੀਂ ਇੱਕ ਖ਼ਬਰ ਮਿਲੀ ਸੀ ਜਿਸ ਵਿੱਚ ਭਾਰਤੀ ਵਿਗਿਆਨੀਆਂ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਚੜ੍ਹਦੇ ਸਾਲ ਫ਼ਰਵਰੀ ਮਹੀਨੇ ਤੱਕ ਕੋਰੋਨਾ ਵਾਇਰਸ ਉਪਰ ਕਾਬੂ ਪਾਇਆ ਜਾ ਸਕਦਾ ਹੈ। ਜਿਸ ਤੋਂ ਬਾਅਦ ਲੋਕਾਂ ਨੇ ਰਾਹਤ ਦਾ ਸਾਹ ਲਿਆ ਸੀ।

ਪਰ ਅੱਜ ਆ ਰਹੀ ਇਕ ਹੋਰ ਖ਼ਬਰ ਨੇ ਲੋਕਾਂ ਦੀ ਜਾਨ ਨੂੰ ਮੁੜ ਤੋਂ ਕੜਿੱਕੀ ਵਿੱਚ ਬੰਦ ਕਰ ਦਿੱਤਾ। ਦਰਅਸਲ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੀ ਚੀਜ਼ ਸਾਇੰਟਿਸਟ ਸੌਮਿਆ ਸਵਾਮੀਨਾਥਨ ਦੀ ਮੰਨੀਏ ਤਾਂ ਕਰੋਨਾ ਵਾਇਰਸ ਹਾਲੇ ਨਹੀਂ ਜਾਏਗਾ। ਇਸ ਗੱਲ ਦਾ ਪ੍ਰਗਟਾਵਾ ਸਵਾਮੀਨਾਥਨ ਨੇ ਦੱਖਣੀ ਭਾਰਤ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਇਕ ਵਿਚਾਰ ਵਟਾਂਦਰੇ ਦੌਰਾਨ ਕੀਤਾ। ਜਿੱਥੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਵਿਡ-19 ਦੇ ਟੀਕੇ ਨਹੀਂ ਮਿਲਦੇ, ਸਾਨੂੰ ਅਨੁਸ਼ਾਸਨੀ ਵਿਵਹਾਰ ਲਈ ਦੋ ਸਾਲਾਂ ਤੱਕ ਖੁਦ ਨੂੰ ਮਾਨਸਿਕ ਤੌਰ ‘ਤੇ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਵੈਕਸੀਨ 2021 ਦੇ ਮੱਧ ਤਕ ਤਿਆਰ ਹੋ ਸਕਦੀ ਹੈ ਜਿਸ ਦੀ ਸ਼ੁਰੂਆਤੀ ਸਪਲਾਈ ਬਹੁਤ ਹੀ ਘੱਟ ਹੋਵੇਗੀ। ਸਭ ਤੋਂ ਪਹਿਲਾਂ ਇਹ ਦਵਾਈ ਬਜ਼ੁਰਗਾਂ, ਜ਼ਿਆਦਾ ਜੋਖ਼ਮ ਵਾਲੇ ਮਰੀਜ਼ਾਂ ਅਤੇ ਕਰੋਨਾ ਵਾਇਰਸ ਦੇ ਵਿਰੁੱਧ ਅਗਾਂਹ ਆ ਕੇ ਜੰਗ ਲੜਨ ਵਾਲੇ ਯੋਧਿਆਂ ਨੂੰ ਉਪਲੱਬਧ ਕਰਵਾਈ ਜਾਵੇਗੀ। ਪੂਰੀ ਅਬਾਦੀ ਤੱਕ ਇਸ ਦੀ ਪਹੁੰਚ ਕਰਨ ਲਈ ਸਾਨੂੰ ਦੋ ਸਾਲ ਦਾ ਸਮਾਂ ਲੱਗ ਸਕਦਾ ਹੈ।

ਵਾਇਰਸ ਫੈਲਾਉਣਾ ਦੀ ਯੋਗਤਾ ਰੱਖਣ ਵਾਲੇ ਸਮੂਹਾਂ ਉੱਪਰ ਨਿਗਰਾਨੀ ਰੱਖਣ ‘ਤੇ ਜ਼ੋਰ ਦਿੰਦਿਆਂ ਸਵਾਮੀਨਾਥਨ ਨੇ ਕਿਹਾ ਕਿ ਕੋਰੋਨਾ ਨੂੰ ਕੰਟਰੋਲ ਕਰਨ ਵਾਲੇ ਦੇਸ਼ਾਂ ਤੋਂ ਬਾਅਦ ਸਾਨੂੰ ਉਨ੍ਹਾਂ ਦੇਸ਼ਾਂ ਵਿੱਚ ਜਾਣਾ ਪਵੇਗਾ ਜਿੱਥੇ ਇਹ ਵਾਇਰਸ ਮੌਜੂਦ ਹੈ। ਕੇਵਲ ਤਾਂ ਹੀ ਕਮਿਊਨਟੀ ਟ੍ਰਾਂਸਮਿਸ਼ਨ ਤੋਂ ਪਹਿਲਾਂ ਇਸਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ। ਜਪਾਨ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਨੇ ਤਿੰਨ ਵਿਸ਼ੇਸ਼ ਚੀਜ਼ਾਂ ਉਪਰ ਧਿਆਨ ਦੇਣ ਦੀ ਗੱਲ ਕੀਤੀ। ਜੇਕਰ ਸਾਨੂੰ ਕੋਰੋਨਾ ਤੋਂ ਬਚਣਾ ਹੈ ਤਾਂ ਪਹਿਲਾ ਗੈਰ-ਰਿਵਾਇਤੀ ਜਗ੍ਹਾ ਨੂੰ ਬੰਦ ਰੱਖੋ, ਦੂਜਾ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚੋ ਅਤੇ ਤੀਜਾ ਸਮਾਜਿਕ ਸਰੀਰਕ ਦੂਰੀ ਬਣਾਈ ਰੱਖੋ।