ਕੋਰੋਨਾ ਪੀੜਤ ਰਹੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਬਾਰੇ ਹੁਣ ਆਈ ਇਹ ਵੱਡੀ ਖਬਰ

ਬੋਰਿਸ ਜਾਨਸਨ ਬਾਰੇ ਹੁਣ ਆਈ ਇਹ ਵੱਡੀ ਖਬਰ

ਲਾਗ ਦੀ ਬਿਮਾਰੀ ਕੋਰੋਨਾ ਵਾਇਰਸ ਨੇ ਹੁਣ ਤੱਕ ਦੇਸ਼ਾਂ-ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਦੁਨੀਆਂ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੈ ਜਿੱਥੇ ਇਸ ਬਿਮਾਰੀ ਦੇ ਲੱਛਣ ਨਜ਼ਰ ਨਾ ਆਏ ਹੋਣ। ਇਸ ਬਿਮਾਰੀ ਕੋਲੋਂ ਦੁਨੀਆਂ ਦੇ ਵੱਡੇ ਤੋਂ ਵੱਡਾ ਰੁਤਬਾ ਰੱਖਣ ਵਾਲੇ ਇਨਸਾਨ ਵੀ ਬਚ ਨਹੀਂ ਪਾਏ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਇੱਕ ਵਾਰ ਫਿਰ ਕੋਰੋਨਾ ਵਾਇਰਸ ਕਾਰਨ ਚਰਚਾ ਵਿੱਚ ਆਏ ਹਨ।

ਬੋਰਿਸ ਜਾਨਸਨ ਬਾਰੇ ਆਈ ਹੋਈ ਹੈ ਇਸ ਖ਼ਬਰ ਨੇ ਬ੍ਰਿਟੇਨ ਦੇ ਲੋਕਾਂ ਵਿੱਚ ਚਿੰਤਾ ਦਾ ਵਿਸ਼ਾ ਬਣਾ ਦਿੱਤਾ ਹੈ। ਇਹ ਖ਼ਬਰ ਅਨੁਸਾਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਆਪਣੇ ਆਪ ਨੂੰ ਇਕਾਂਤ ਵਾਸ ਕਰ ਲਿਆ ਹੈ। ਜਦ ਕਿ ਉਹ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਸ਼ਿਕਾਰ ਨਹੀਂ ਹੋਏ ਹਨ। ਇਕ ਰਿਪੋਰਟ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਜਿਸ ਦੀ ਪੁਸ਼ਟੀ ਬ੍ਰਿਟਿਸ਼ ਸਰਕਾਰ ਦੇ ਇੱਕ ਬੁਲਾਰੇ ਨੇ ਕੀਤੀ ਹੈ।

ਇਸ ਰਿਪੋਰਟ ਦੌਰਾਨ ਗੱਲ ਬਾਤ ਕਰਦੇ ਹੋਏ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਇੱਕ ਕੋਰੋਨਾ ਪ੍ਰਭਾਵਿਤ ਸੰਸਦ ਮੈਂਬਰ ਦੇ ਸੰਪਰਕ ਵਿੱਚ ਆਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਘਰ ਵਿੱਚ ਇਕਾਂਤ ਵਾਸ ਕਰ ਲਿਆ ਹੈ। ਹਾਲਾਂਕਿ ਉਨ੍ਹਾਂ ਦੇ ਵਿੱਚ ਕੋਰੋਨਾ ਵਾਇਰਸ ਬਿਮਾਰੀ ਦੇ ਕੋਈ ਵੀ ਲੱਛਣ ਨਹੀਂ ਪਾਏ ਗਏ। ਆਪਣੇ ਆਪ ਨੂੰ ਇਕਾਂਤ ਵਾਸ ਕਰਨ ਵਾਲੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਸਬੰਧੀ ਜਾਣਕਾਰੀ ਟਵਿਟਰ ਰਾਹੀਂ ਸਾਂਝੀ ਕੀਤੀ।

ਉਨ੍ਹਾਂ ਇੱਕ ਟਵੀਟ ਰਾਹੀਂ ਦੱਸਿਆ ਕਿ ਕੋਰੋਨਾ ਪਾਜ਼ਿਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਆਪ ਨੂੰ ਆਈਸੋਲੇਟ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਉਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਲੱਛਣ ਨਹੀਂ ਮਿਲੇ ਹਨ। ਪਰ ਉਹ ਨਿਯਮਾਂ ਦੀ ਪਾਲਣਾ ਕਰਨਗੇ ਅਤੇ ਐੱਨ10 ਤੋਂ ਸਰਕਾਰੀ ਕਾਰਜ ਸੰਭਾਲਣਗੇ। ਉਹ ਮਹਾਂਮਾਰੀ ਵਿਰੁੱਧ ਸਰਕਾਰੀ ਮੁਹਿੰਮ ਦਾ ਕਾਰਜ ਭਾਰ ਸੰਭਾਲਦੇ ਰਹਿਣਗੇ।

ਇੱਥੇ ਇਹ ਗੱਲ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਇਸ ਸਾਲ ਦੀ ਸ਼ੁਰੁਆਤ ਦੇ ਚੌਥੇ ਮਹੀਨੇ ਵਿੱਚ ਇੱਕ ਵਾਰ ਕੋਰੋਨਾ ਪਾਜ਼ਿਟਿਵ ਹੋ ਚੁੱਕੇ ਹਨ। ਜਿੱਥੇ ਉਨ੍ਹਾਂ ਦੀ ਹਾਲਤ ਜ਼ਿਆਦਾ ਗੰ-ਭੀ-ਰ ਹੋਣ ਕਰਕੇ ਉਨ੍ਹਾਂ ਨੂੰ ਹਸਪਤਾਲ ਦੇ ਆਈਸੀਯੂ ਵਾਰਡ ਵਿਚ ਰੱਖਿਆ ਗਿਆ ਸੀ। ਇੱਥੇ ਤਿੰਨ ਦਿਨ ਆਈਸੀਯੂ ਵਾਰਡ ਵਿੱਚ ਰਹਿਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਆਇਆ ਸੀ।