BREAKING NEWS
Search

ਕੋਰੋਨਾ ਕੇਸਾਂ ਚ ਆਏ ਵਾਧੇ ਕਰਕੇ 31 ਦਸੰਬਰ ਤੱਕ ਲਈ ਇੰਡੀਆ ਚ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਕੋਰੋਨਾ ਦੀ ਮਾਰ ਜਦੋਂ ਤੋਂ ਇਸ ਸੰਸਾਰ ਉੱਪਰ ਪਈ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮਾਹੌਲ ਪਹਿਲਾਂ ਵਾਂਗ ਨਹੀਂ ਹੋ ਸਕਿਆ। ਇਸ ਦੀ ਮਾਰ ਹੇਠ ਆਏ ਹੋਏ ਸੰਸਾਰ ਦੇ ਸਾਰੇ ਦੇਸ਼ ਬਹੁਤ ਭਾਰੀ ਮੰ-ਦ-ਹਾ-ਲੀ ਵਿਚੋਂ ਗੁਜ਼ਰ ਰਹੇ ਹਨ। ਇਸ ਦੇ ਫੈਲਾਅ ਨੂੰ ਰੋਕਣ ਵਾਸਤੇ ਸਭ ਦੇਸ਼ਾਂ ਵੱਲੋਂ ਹਵਾਈ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

ਜਿਸ ਦੇ ਤਹਿਤ ਹੁਣ ਭਾਰਤ ਸਰਕਾਰ ਵੱਲੋਂ ਜਾਰੀ ਹੁਕਮਾਂ ਕਾਰਨ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਇੱਕ ਅਹਿਮ ਐਲਾਨ ਕਰ ਦਿੱਤਾ ਹੈ। ਇਸ ਐਲਾਨ ਵਿੱਚ ਕੌਮਾਂਤਰੀ ਉਡਾਨਾਂ ਉਪਰ ਲਗਾਈ ਗਈ ਰੋਕ ਜੋ 30 ਨਵੰਬਰ ਨੂੰ ਖ਼ਤਮ ਹੋਣ ਵਾਲੀ ਸੀ ਨੂੰ ਵਧਾ ਕੇ 31 ਦਸੰਬਰ ਤੱਕ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਡਾਣਾਂ ਉੱਪਰ ਇਹ ਰੋਕ ਕੋਰੋਨਾ ਵਾਇਰਸ ਦੇ ਪਸਾਰ ਨੂੰ ਘੱਟ ਕਰਨ ਲਈ ਲਗਾਈ ਗਈ ਸੀ ਜੋ ਇਸ ਸਾਲ ਮਾਰਚ ਮਹੀਨੇ ਤੋਂ ਚੱਲ ਰਹੀ ਹੈ। ਇਸ ਰੋਕ ਨੂੰ ਹੁਣ ਤੱਕ ਕੋਰੋਨਾ ਦੇ ਵੱਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਕਈ ਵਾਰ ਵਧਾਇਆ ਜਾ ਚੁੱਕਿਆ ਹੈ।

ਇਸ ਵਾਰ ਇੱਕ ਜਾਰੀ ਨੋਟੀਫਿਕੇਸ਼ਨ ਵਿੱਚ ਕੋਵਿਡ-19 ਨਾਲ ਸਬੰਧਤ ਯਾਤਰਾ ਅਤੇ ਵੀਜ਼ਾ ਪਾਬੰਦੀਆਂ ਦੇ ਸਬੰਧ ਵਿੱਚ ਕੌਮਾਂਤਰੀ ਯਾਤਰੀ ਉਡਾਨ ਉੱਪਰ 31 ਦਸੰਬਰ ਤੱਕ ਲਗਾਈ ਗਈ ਰੋਕ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟਰ ਜਨਰਲ ਨੇ ਇੱਥੇ ਇਹ ਗੱਲ ਸਾਫ਼ ਕਰਦੇ ਹੋਏ ਕਿਹਾ ਕਿ ਇਹ ਪਾਬੰਦੀਆਂ ਕਾਰਗੋ ਅਤੇ ਵਿਸ਼ੇਸ਼ ਤੌਰ ਉੱਤੇ ਮਨਜ਼ੂਰ ਹੋਈਆਂ ਉਡਾਣਾਂ ਉਪਰ ਨਹੀਂ ਲਾਗੂ ਹੋਣਗੀਆਂ। ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਵੰਦੇ ਭਾਰਤ ਮਿਸ਼ਨ ਅਤੇ ਏਅਰ ਬੱਬਲ ਸਮਝੌਤੇ ਰਾਹੀਂ ਵੱਖ-ਵੱਖ ਦੇਸ਼ਾਂ ਦੇ ਨਾਲ ਉਡਾਣਾਂ ਚੱਲ ਰਹੀਆਂ ਹਨ।

ਇਸ ਸਮਝੌਤੇ ਰਾਹੀਂ ਭਾਰਤ ਦੇ ਨਾਲ ਅਮਰੀਕਾ, ਬ੍ਰਿਟੇਨ, ਫ਼ਰਾਂਸ, ਬੰਗਲਾਦੇਸ਼, ਜਰਮਨੀ, ਮਾਲਦੀਵ, ਇਥੋਪੀਆ, ਓਮਾਨ, ਨੀਦਰਲੈਂਡ ਅਤੇ ਕਤਰ ਸਮੇਤ ਕਈ ਹੋਰ ਦੇਸ਼ਾਂ ਦੇ ਨਾਲ ਉਡਾਣਾਂ ਦਾ ਸਫਰ ਚੱਲ ਰਿਹਾ ਹੈ। ਐਨਆਰਆਈ ਅਤੇ ਉਹ ਵਿਦਿਆਰਥੀ ਜਿਨ੍ਹਾਂ ਕੋਲੋਂ ਲੰਮੇ ਸਮੇਂ ਦੇ ਵੀਜ਼ੇ ਹਨ ਨੂੰ ਏਅਰ ਬੱਬਲ ਸਮਝੌਤੇ ਰਾਹੀਂ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਕੁਝ ਜ਼ਰੂਰੀ ਯਾਤਰਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਹਵਾਈ ਉਡਾਣਾਂ ਕੋਰੋਨਾ ਵਾਇਰਸ ਕਾਰਨ ਰੋਕ ਦਿੱਤੀਆਂ ਗਈਆਂ ਹਨ।