ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨਾਂ ਕਰਕੇ ਆਇਆ ਅਜਿਹਾ ਬਿਆਨ , ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਹੀ 26 ਅਤੇ 27 ਨਵੰਬਰ ਦੇ ਧਰਨੇ ਦਾ ਐਲਾਨ ਕੀਤਾ ਗਿਆ ਸੀ। ਜਦੋਂ ਕਿਸਾਨ ਦਿੱਲੀ ਜਾ ਰਹੇ ਸਨ ਤਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ। ਰਸਤੇ ਵਿੱਚ ਹੀ ਭਾਰੀ ਫੋਰਸ ਤੈਨਾਤ ਕਰ ਦਿੱਤੀ ਗਈ ਤਾਂ ਜੋ ਕਿਸਾਨ ਦਿੱਲੀ ਨਾ ਜਾ ਸਕਣ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋ ਪਾਣੀ ਦੀ ਬੁਛਾੜ ਕੀਤੀ ਗਈ ਅਤੇ ਹੰਝੂ ਗੈਸ ਦੇ ਗੋਲੇ ਵੀ ਦਾਗੇ ਗਏ ।

ਪੁਲਿਸ ਵੱਲੋਂ ਲਾ-ਠੀ-ਚਾ-ਰ-ਜ ਵੀ ਕੀਤਾ ਗਿਆ। ਇਸ ਸਭ ਦੇ ਬਾਵਜੂਦ ਵੀ ਕਿਸਾਨ ਦਿੱਲੀ ਕੂਚ ਕਰ ਗਏ। ਉਧਰ ਹੁਣ ਕਿਸਾਨਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬਿਆਨ ਆਇਆ ਹੈ, ਜਿਸ ਕਰਕੇ ਸਭ ਪਾਸੇ ਚਰਚਾ ਹੋ ਰਹੀ ਹੈ। ਹਰਿਆਣਾ ਵਿੱਚ ਕਿਸਾਨਾਂ ਨਾਲ ਕੀਤੇ ਗਏ ਵਤੀਰੇ ਕਾਰਨ ਅਮਰਿੰਦਰ ਸਿੰਘ ਨੇ ਆਪਣੇ ਹਮ ਅਹੁਦਾ ਐਮ ਐਲ ਖੱਟੜ ਨੂੰ ਕਿਸਾਨਾਂ ਕੋਲੋਂ ਸਪਸ਼ਟ ਤੋਰ ਤੇ ਮੁਆਫੀ ਮੰਗਣ ਲਈ ਆਖਿਆ ਹੈ।

ਜਿਨ੍ਹਾਂ ਦੇ ਕਹਿਣ ਤੇ ਕਿਸਾਨਾਂ ਉੱਪਰ ਜ਼ੁਲਮ ਢਾਹਿਆ ਗਿਆ ਅਤੇ ਝੂਠ ਫੈਲਾ ਕੇ ਉਨ੍ਹਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਵੱਲੋਂ ਪੰਜਾਬ ਦੇ ਕਿਸਾਨਾਂ ਉਪਰ ਪਾਣੀ ਦੀਆਂ ਬੁਛਾੜਾਂ, ਲਾਠੀਚਾਰਜ ਅੱਥਰੂ ਗੈਸ ਦਾ ਪ੍ਰਯੋਗ ਕਰਕੇ ਕਿਸਾਨਾਂ ਉੱਪਰ ਜ਼ੁਲਮ ਢਾਹਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਗਰ ਖੱਟੜ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਕਿਸਾਨਾਂ ਦੇ ਮੁੱਦੇ ਤੇ ਗੱਲ ਕਰ ਸਕਦਾ ਹੈ ,ਤਾ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਇਸ ਸਬੰਧੀ ਗੱਲ ਕਰ ਸਕਦਾ ਸੀ।

ਹਰਿਆਣੇ ਦੇ ਮੁੱਖ ਮੰਤਰੀ ਨੇ ਬਿਨਾਂ ਗੱਲ ਤੋਂ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕੀਤਾ । ਕਿਸਾਨ ਸਾਂਤਮਈ ਢੰਗ ਦੇ ਨਾਲ ਆਪਣਾ ਰੋਸ ਪ੍ਰਦਰਸ਼ਨ ਕਰਨ ਦਿੱਲੀ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੀ ਸਭ ਜਾਣਦੀ ਸੀ, ਕਿ ਕਿਸਾਨ ਧਰਨੇ ਲਈ ਦਿੱਲੀ ਆ ਰਹੇ ਹਨ । ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਵੀ ਸਪਸ਼ਟ ਕੀਤੀ ਹੈ ਕਿ ਮੇਰੇ ਨਾਲ ਖੱਟਰ ਦੀ ਕੋਈ ਵੀ ਗੱਲ ਨਹੀਂ ਹੋਈ ਤੇ ਉਹ ਝੂਠ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਖੱਟੜ ਵੱਲੋਂ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ,

ਪਰ ਮੇਂ ਜਵਾਬ ਨਹੀਂ ਦਿੱਤਾ।ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨਾਲ ਜੋ ਕੁਝ ਕੀਤਾ ਗਿਆ ਉਹ ਬਿਲਕੁਲ ਗਲਤ ਹੈ। ਇਸ ਲਈ ਖੱਟੜ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਅਗਰ ਖੱਟੜ ਮਾਫੀ ਨਹੀਂ ਮੰਗਦਾ ਤਾਂ ਇਹ ਸਮਝਿਆ ਜਾਵੇਗਾ ਕਿ ਉਸ ਨੇ ਸਭ ਕੁਝ ਜਾਣਦੇ ਹੋਏ ਕਿਸਾਨਾਂ ਨਾਲ ਗਲਤ ਕੀਤਾ ਹੈ।