BREAKING NEWS
Search

ਕੈਨੇਡਾ ਤੋਂ ਆਈ ਵੱਡੀ ਮੰਦਭਾਗੀ ਖਬਰ , ਅਚਾਨਕ ਹੋਈ ਪੰਜਾਬਣ ਕੁੜੀ ਦੀ ਇਸ ਤਰਾਂ ਦਰਦਨਾਕ ਮੌਤ

ਆਈ ਤਾਜਾ ਵੱਡੀ ਖਬਰ 

ਭਾਰਤ ਦੇਸ਼ ਨੂੰ ਛੱਡ ਕੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਲੜਕੇ ਲੜਕੀਆਂ ਵਿਦੇਸ਼ਾਂ ਵੱਲ ਨੂੰ ਜਾਂਦੇ ਪਏ ਹਨ l ਅੱਖਾਂ ਦੇ ਵਿੱਚ ਸੁਨਹਿਰੀ ਭਵਿੱਖ ਦਾ ਸੁਪਨਾ ਸੰਜੋਏ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਵੱਲੋਂ ਵਿਦੇਸ਼ਾਂ ਵੱਲ ਨੂੰ ਰੁੱਖ ਕੀਤਾ ਜਾ ਰਿਹਾ ਹੈ, ਜਿੱਥੇ ਜਾ ਕੇ ਉਨਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ l ਪਿਛਲੇ ਕੁਝ ਸਮੇਂ ਤੋਂ ਵਿਦੇਸ਼ਾਂ ਨਾਲ ਜੁੜੀਆਂ ਬੇਹਦ ਹੀ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਹਨ। ਇਸੇ ਵਿਚਾਲੇ ਵਿਦੇਸ਼ੀ ਧਰਤੀ ਕਨੇਡਾ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਪੰਜਾਬਣ ਕੁੜੀ ਦੀ ਦਰਦਨਾਕ ਮੌਤ ਹੋ ਗਈ l

ਜਿਸ ਕਾਰਨ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਭਾਈਚਾਰੇ ਪਾਈ ਜਾ ਰਹੀ ਹੈ। ਦੱਸਦਿਆ ਕਿ ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ‘ਚ ਵਾਪਰੇ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਈ, ਜਿਸ ਕਾਰਨ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਹਰਪ੍ਰੀਤ ਕੌਰ ਆਖ਼ਰਕਾਰ ਜ਼ਿੰਦਗੀ ਦੀ ਲੜਾਈ ਹਾਰ ਗਈ, ਜਿਸ ਕਾਰਨ ਉਸ ਦੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ । ਦਰਅਸਲ ਹਰਪ੍ਰੀਤ 15 ਫਰਵਰੀ ਨੂੰ ਕੰਮ ‘ਤੇ ਜਾਣ ਲਈ ਬੱਸ ਤੋਂ ਉਤਰਨ ਦੇ ਬਾਅਦ ਨੋਵਾ ਸਕੋਸ਼ੀਆ ਦੇ ਈਸਟ੍ਰਨ ਪੈਸੇਜ ਇਲਾਕੇ ‘ਚ ਮੇਨ ਰੋਡ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

ਇਸ ਦੌਰਾਨ ਉਸ ਨੂੰ ਪਹਿਲਾਂ ਇਕ ਪਿਕਅੱਪ ਟਰੱਕ ਨੇ ਟੱਕਰ ਮਾਰੀ ਤੇ ਫਿਰ ਇਕ ਕਾਰ ਨੇ ਦਰੜ ਦਿਤਾ, ਜਿਸ ਕਾਰਨ ਉਸਦੇ ਗੰਭੀਰ ਸੱਟਾਂ ਲੱਗੀਆਂ ਤੇ ਉਸਦੀ ਮੌਤ ਹੋ ਗਈ ਹੈ l ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿਚ ਪਹਿਲੀ ਸਰਜਰੀ ਮਗਰੋਂ ਹਰਪ੍ਰੀਤ ਕੌਰ ਦੀ ਹਾਲਤ ਵਿਚ ਮਾਮੂਲੀ ਤੌਰ ’ਤੇ ਸੁਧਾਰ ਹੋਣ ਲੱਗਾ, ਜਿਸ ਤੋਂ ਬਾਅਦ ਉਮੀਦ ਬਣੀ ਸੀ ਕਿ ਹਰਪ੍ਰੀਤ ਬਚ ਜਾਵੇਗੀ l

ਪਰ ਅਚਾਨਕ ਉਸ ਦੀ ਮੌਤ ਹੋ ਗਈ, ਜਿਸ ਕਾਰਨ ਉਸਦੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਮਾਪਿਆਂ ਦਾ ਰੋ ਰੋ ਕੇ ਪੂਰਾ ਹਾਲ ਹੋਇਆ ਪਿਆ l ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਹਰਪ੍ਰੀਤ ਕੌਰ ਅਪਰੈਲ ਸਾਲ 2023 ਵਿੱਚ ਵਰਕ ਪਰਮਿਟ ’ਤੇ ਕੈਨੇਡਾ ਆਈ । ਪਰ ਕਿਸੇ ਨੇ ਕਦੇ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਇਸ ਪੰਜਾਬੀ ਕੁੜੀ ਦੀ ਮੌਤ ਹੋ ਜਾਵੇਗੀ।