ਕੈਨੇਡਾ ਚ 3 ਪੰਜਾਬੀਆਂ ਨੇ ਰਚ ਦਿੱਤਾ ਇਤਿਹਾਸ , ਹਾਸਿਲ ਕੀਤੀ ਸ਼ਾਨਦਾਰ ਜਿੱਤ

ਆਈ ਤਾਜਾ ਵੱਡੀ ਖਬਰ 

ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਵੱਖਰੀ ਪਛਾਣ ਸਦਕਾ ਪੂਰੀ ਦੁਨੀਆ ਭਰ ਦੇ ਵਿੱਚ ਆਪਣਾ ਤੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੰਦੇ ਹਨ l ਜਿਸ ਤਰੀਕੇ ਦੇ ਨਾਲ ਪੰਜਾਬੀਆਂ ਦਾ ਰੁਝਾਨ ਵਿਦੇਸ਼ਾਂ ਵੱਲ ਵੱਧਦਾ ਪਿਆ ਹੈ ਉਸ ਦੇ ਚਲਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਪੰਜਾਬੀ ਵਸੇ ਹੋਏ ਹਨ। ਜਿੱਥੇ ਉਹਨਾਂ ਵੱਲੋਂ ਦਿਨ ਰਾਤ ਮਿਹਨਤ ਮਜ਼ਦੂਰੀ ਕਰਕੇ ਆਪਣੇ ਟੈਲੇਟ ਦੇ ਨਾਲ ਕਈ ਵਾਰ ਅਜਿਹਾ ਕੰਮ ਕੀਤਾ ਜਾਂਦਾ ਹੈ ਜਿਸ ਦੇ ਚਰਚੇ ਪੂਰੀ ਦੁਨੀਆਂ ਭਰ ਦੇ ਵਿੱਚ ਛਿੜ ਜਾਂਦੇ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿਹੜਾ ਕਨੇਡਾ ਤੋਂ ਸਾਹਮਣੇ ਆਇਆ ਜਿੱਥੇ ਤਿੰਨ ਪੰਜਾਬੀਆਂ ਦੇ ਵੱਲੋਂ ਅਜਿਹਾ ਇਤਿਹਾਸ ਰਚਿਆ ਗਿਆ ਜਿਸਦੇ ਚਰਚੇ ਦੁਨੀਆ ਭਰ ਦੇ ਵਿੱਚ ਛਿੜ ਚੁੱਕੇ ਹਨ।

ਦੱਸਦਿਆ ਕਿ ਕੈਨੇਡਾ ਦੇ ਮੈਨੀਟੋਬਾ ‘ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਸੂਬਾਈ ਅਸੈਂਬਲੀ ਵਿਚ ਪੰਜਾਬੀ ਮੂਲ ਦੇ ਤਿੰਨ ਕੈਨੇਡੀਅਨ ਚੁਣੇ ਗਏ ਹਨ। ਜਿਸ ਕਾਰਨ ਹੁਣ ਪੰਜਾਬੀ ਇਹਨਾਂ ਤਿੰਨੇ ਵਿਅਕਤੀਆਂ ਉੱਪਰ ਮਾਣ ਮਹਿਸੂਸ ਕਰਦੇ ਪਏ ਹਾਂ ਦੱਸ ਦਈਏ ਕਿ ਇਹਨਾਂ ਵਿਚੋਂ ਦਿਲਜੀਤ ਬਰਾੜ ਨੇ ਬੁਰੋਜ਼ ਤੋਂ ਜਿੱਤ ਹਾਸਲ ਕੀਤੀ।

ਉੱਧਰ ਸੁਖਜਿੰਦਰ-ਪਾਲ, ਜਸਦੀਪ ਦੇਵਗਨ ਕ੍ਰਮਵਾਰ ਮੈਪਲਜ਼ ਤੇ ਮੈਕ ਫਿਲਿਪਸ ਤੋਂ ਜੇਤੂ ਰਹੇ। ਦੱਸ ਦਈਏ ਕਿ ਇਹ ਤਿੰਨੇ ਪੰਜਾਬੀ ਵਿਅਕਤੀ ਡੈਮੋਕਰੇਟਿਕ ਪਾਰਟੀ ਦੇ ਨਾਲ ਜੁੜੇ ਹੋਏ ਹਨ l ਉਧਰ ਬਰਾੜ ਤੇ ਸੰਧੂ ਵੀ ਕੈਬਨਿਟ ਅਹੁਦੇ ਦੀ ਦੌੜ ਵਿੱਚ ਹਨ। ਦੱਸ ਦਈਏ ਕਿ ਇਹਨਾਂ ਚੋਣਾਂ ਵਿੱਚ ਕੁੱਲ ਪੰਜਾਬੀ ਮੂਲ ਦੇ ਨੌਂ ਪਰਵਾਸੀ ਭਾਰਤੀ ਚੋਣ ਮੈਦਾਨ ਵਿੱਚ ਸਨ।

ਉਥੇ ਹੀ ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁਚੰਗੜੀ ‘ਚ ਜਨਮੇ ਬਰਾੜ ਨੇ ਮਾਸਟਰ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ ਤੇ 2010 ਵਿੱਚ ਕੈਨੇਡਾ ਜਾਣ ਤੋਂ ਪਹਿਲਾਂ ਇੱਕ ਪ੍ਰਸਾਰਣ ਪੱਤਰਕਾਰ ਵਜੋਂ ਕੰਮ ਕੀਤਾ। ਸੋ ਬੜੀ ਮਿਹਨਤ ਮੁਸ਼ੱਕਤ ਦੇ ਨਾਲ ਇਹਨਾਂ ਵਿਅਕਤੀਆਂ ਦੇ ਵੱਲੋਂ ਹੁਣ ਕਨੇਡਾ ਵਿੱਚ ਇਸ ਉਪਲਬਧੀ ਦੇ ਨਾਲ ਆਪਣਾ ਤੇ ਪੰਜਾਬ ਦਾ ਨਾਮ ਚਮਕਾ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਇਸ ਸਬੰਧੀ ਚਰਚਾਵਾਂ ਤੇਜ਼ੀ ਨਾਲ ਛਿੜਦੀਆਂ ਪਈਆਂ ਹਨ l