ਕੈਨੇਡਾ ਚ ਮਾਪਿਆਂ ਦੇ ਇਕਲੌਤੇ ਪੰਜਾਬੀ ਨੌਜਵਾਨ ਦਾ ਕੀਤਾ ਗਿਆ ਕਤਲ , ਤਾਜਾ ਵੱਡੀ ਖਬਰ

469

ਆਈ ਤਾਜਾ ਵੱਡੀ ਖਬਰ 

ਬੀਤੇ ਕੁਝ ਸਮੇਂ ਤੋਂ ਵਿਦੇਸ਼ੀ ਧਰਤੀ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਹਨ, ਜਿਸ ਦੇ ਕਾਰਨ ਵਿਦੇਸ਼ਾਂ ਵਿੱਚ ਗਏ ਨੌਜਵਾਨਾਂ ਦੇ ਮਾਪਿਆਂ ਦੀ ਚਿੰਤਾ ਹੋਰ ਜਿਆਦਾ ਵੱਧ ਚੁੱਕੀ ਹੈ। ਇਸ ਪਿੱਛੇ ਦਾ ਕਾਰਨ ਹੈ ਕਿ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਹੁੰਦੀਆਂ ਪਈਆਂ ਹਨ, ਤੇ ਕਈ ਵਾਰ ਉਹਨਾਂ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਕਾਰਨ ਉਨਾਂ ਦੀ ਜਾਨ ਤੱਕ ਚਲੀ ਜਾਂਦੀ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਹੈ ਜਿਸ ਕਾਰਨ ਮਾਪਿਆ ਦਾ ਰੋ ਰੋ ਕੇ ਬੁਰਾ ਹਾਲ ਹੈ l ਦਰਅਸਲ ਪੰਜਾਬ ਦੇ ਜਿਲਾ ਲੁਧਿਆਣਾ ਤੋਂ ਪੜ੍ਹਨ ਲਈ ਕੈਨੇਡਾ ਗਏ ਪੰਜਾਬੀ ਮੁੰਡੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ l

ਹਾਲਾਂਕਿ ਗੋਲੀ ਕਿਉਂ ਮਾਰੀ ਗਈ ਹੈ , ਇਸ ਪਿੱਛੇ ਦੇ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕੇ, ਪਰ ਮ੍ਰਿਤਕ ਨੌਜਵਾਨ ਨਾਲ ਜੁੜੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮ੍ਰਿਤਕ ਵਿਦਿਆਰਥੀ ਲੁਧਿਆਣਾ ਦੇ ਰਿਸ਼ੀ ਨਗਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਛਾਣ ਯੁਵਰਾਜ ਗੋਇਲ ਵਜੋਂ ਹੋਈ ਹੈ, ਜਿਸ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ ਤੇ ਸਵੇਰੇ 8.45 ਵਜੇ ਗੋਲੀ ਚੱਲੀ। ਯੁਵਰਾਜ ਗੋਇਲ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਸੀ ਤੇ ਨਾ ਹੀ ਉਸ ਦਾ ਕੋਈ ਅਪਰਾਧਿਕ ਰਿਰਾਡ ਹੈ। ਉਹ ਕੈਨੇਡਾ ਦੇ ਸਰੀ ਵਿਚ ਰਹਿੰਦਾ ਸੀ ਤੇ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ, ਮਾਪਿਆਂ ਨੇ ਕਦੇ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਜਿੰਨੇ ਚਾਵਾਂ ਦੇ ਨਾਲ ਉਹ ਆਪਣੇ ਪੁੱਤਰ ਨੂੰ ਵਿਦੇਸ਼ ਭੇਜਦੇ ਪਏ ਹਨ ਉਥੋਂ ਉਸਦੀ ਲਾਸ਼ ਹੀ ਵਾਪਸ ਆਵੇਗੀ ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਯੁਵਰਾਜ ਅਜੇ ਕੁਆਰਾ ਸੀ ਤੇ ਬੀਤੇ ਸ਼ਾਮ ਹੀ ਉਸ ਦੇ ਪਰਿਵਾਰ ਨੂੰ ਸੂਚਨਾ ਮਿਲੀ ਸੀ ਕਿ ਯੁਵਰਾਜ ਜਿਸ ਘਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ, ਉਥੇ ਹੀ ਕੁਝ ਹਥਿਆਰਬੰਦ ਨੌਜਵਾਨ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ । ਦੂਜੇ ਪਾਸੇ ਇਸ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਹੋਇਆ ਕੈਨੇਡਾ ਪੁਲਿਸ ਨੇ 4 ਲੋਕਾਂ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਵੀਰ ਬਸਰਾ, ਬਸਰਾ ਸਾਹਬ, ਹਰਕੀਰਤ, ਕੀਲੋਨ ਫ੍ਰੇਂਕੋਇਸ ਵਜੋਂ ਹੋਈ ਹੈ।

ਉੱਥੇ ਹੀ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਮੁੰਡੇ ਦੀ ਮ੍ਰਿਤਕ ਦੇ ਪੰਜਾਬ ਲਿਆਂਦੀ ਜਾਵੇ ਜਾਂ ਫਿਰ ਉਹਨਾਂ ਦੇ ਮਾਪਿਆਂ ਨੂੰ ਕੈਨੇਡਾ ਭੇਜਿਆ ਜਾਵੇ, ਜਿਸ ਕਾਰਨ ਉਹ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਰੀਤੀ ਰਿਵਾਜਾਂ ਦੇ ਨਾਲ ਕਰ ਸਕਣ l