ਕੈਨੇਡਾ ਚ ਟਰਾਲੇ ਦੀ ਬ੍ਰੇਕ ਨਾ ਲੱਗਣ ਕਾਰਨ ਨੌਜਵਾਨ ਪੰਜਾਬੀ ਮੁੰਡੇ ਦੀ ਹੋਈ ਮੌਤ ,ਅਗਲੇ ਮਹੀਨੇ ਰੱਖਿਆ ਸੀ ਵਿਆਹ

2816

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਪਰਵਾਰਾਂ ਵੱਲੋਂ ਜਿੱਥੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਉਨ੍ਹਾਂ ਨੂੰ ਵਿਦੇਸ਼ ਵਿੱਚ ਪੜ੍ਹਾਈ ਕਰਨ ਲਈ ਭੇਜਿਆ ਜਾ ਰਿਹਾ ਹੈ। ਉਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਭਾਰਤੀਆਂ ਵੱਲੋਂ ਭਾਰੀ ਮਿੰਨਤ ਮੁਸ਼ੱਕਤ ਵੀ ਕੀਤੀ ਜਾਂਦੀ ਹੈ ਜਿਥੇ ਵਿਦੇਸ਼ਾਂ ਵਿਚ ਵਸਣ ਵਾਲੇ ਬਹੁਤ ਸਾਰੇ ਪਰਵਾਰਾਂ ਵਿੱਚ ਪੰਜਾਬੀ ਪਰਿਵਾਰ ਸ਼ਾਮਲ ਹਨ। ਜਿੱਥੇ ਵੱਖ-ਵੱਖ ਖੇਤਰਾਂ ਵਿੱਚ ਪੰਜਾਬੀਆਂ ਵੱਲੋਂ ਸਫ਼ਲਤਾ ਦੇ ਝੰਡੇ ਕੱਢੇ ਗਏ ਹਨ ਉੱਥੇ ਹੀ ਕਈ ਅਜੇਹੇ ਹਾਦਸੇ ਵੀ ਸਾਹਮਣੇ ਆਏ ਹਨ ਉਹ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਵਿਦੇਸ਼ਾਂ ਦੀ ਧਰਤੀ ਤੇ ਜਿੱਥੇ ਬਹੁਤ ਸਾਰੇ ਵੱਖ-ਵੱਖ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ ਉਥੇ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ।

ਪਿਛਲੇ ਤਿੰਨ-ਚਾਰ ਸਾਲਾਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਪੰਜਾਬੀਆਂ ਦੀ ਜਾਨ ਚਲੇ ਗਈ ਹੈ। ਹੁਣ ਕੈਨੇਡਾ ਵਿੱਚ ਟਰਾਲੇ ਦੀ ਬ੍ਰੇਕ ਨਾ ਲੱਗਣ ਕਾਰਨ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ ਜਿਸ ਦਾ ਅਗਲੇ ਮਹੀਨੇ ਵਿੱਚ ਵਿਆਹ ਰੱਖਿਆ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੈਨੇਡਾ ਦੇ ਟਰਾਂਟੋ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਹਰਮਨਪ੍ਰੀਤ ਸੋਹੀ ਜਿਥੇ ਪੰਜਾਬ ਦੇ ਕੁੱਪ ਕਲਾ ਦੇ ਨਾਰੋਮਾਜਰਾ ਦੇ ਨਾਲ ਸਬੰਧਤ ਦੱਸਿਆ ਗਿਆ ਹੈ ਉਥੇ ਹੀ ਇਸ ਨੌਜਵਾਨ ਦਾ ਅਗਲੇ ਮਹੀਨੇ ਵਿਆਹ ਤੈਅ ਕੀਤਾ ਗਿਆ ਸੀ।

ਜਿਸ ਨੇ ਜਲਦੀ ਹੀ ਹੁਣ ਵਿਆਹ ਕਰਵਾਉਣ ਵਾਸਤੇ ਪੰਜਾਬ ਆਉਣਾ ਸੀ ਅਤੇ ਜਨਵਰੀ ਵਿਚ ਉਸਦਾ ਵਿਆਹ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ। 8 ਸਾਲ ਪਹਿਲਾਂ ਕੈਨੇਡਾ ਗਿਆ ਰਮਨਪ੍ਰੀਤ ਜਿੱਥੇ ਕੈਨੇਡਾ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਉਥੇ ਹੀ ਬਰੇਕ ਨਾ ਲੱਗਣ ਦੇ ਕਾਰਨ ਟਰਾਲਾ ਖੁੱਲ੍ਹ ਗਿਆ ਅਤੇ ਉਹ ਕੰਧ ਅਤੇ ਟਰਾਲੇ ਦੇ ਵਿਚਕਾਰ ਫਸ ਗਿਆ।

ਜਿੱਥੇ ਉਹ ਸੇਮੀ ਟਰੱਕ ਦੀ ਬਰੇਕ ਲਗਾ ਰਿਹਾ ਸੀ। ਉਸ ਸਮੇਂ ਬ੍ਰੇਕ ਨਾ ਲੱਗਣ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। 26 ਸਾਲਾਂ ਦੇ ਇਸ ਨੌਜਵਾਨ ਦੀ ਦਰਦਨਾਕ ਹਾਦਸੇ ਵਿਚ ਹੋਈ ਮੌਤ ਦੀ ਖਬਰ ਮਿਲਦੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।