BREAKING NEWS
Search

ਕੈਂਸਰ ਪੀਡਿਤ ਰਹੇ ਸੰਜੇ ਦੱਤ ਬਾਰੇ ਹੁਣ ਆਈ ਇਹ ਵੱਡੀ ਖਬਰ, ਇਹਨਾਂ ਕੰਮਾਂ ਤੋਂ ਹੁਣ ਬਣਾਉਣੀ ਪਵੇਗੀ ਦੂਰੀ

ਸੰਜੇ ਦੱਤ ਬਾਰੇ ਹੁਣ ਆਈ ਇਹ ਵੱਡੀ ਖਬਰ

ਫ਼ਿਲਮੀ ਅਦਾਕਾਰ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਇਸੇ ਤਰਾਂ ਹੀ ਫ਼ਿਲਮੀ ਅਦਾਕਾਰ ਸੰਜੇ ਦੱਤ ਪਿਛਲੇ ਕਾਫੀ ਸਮੇ ਤੋ ਸੁਰਖੀਆ ਵਿੱਚ ਹਨ । ਉਨ੍ਹਾਂ ਦੀ ਬੀਮਾਰੀ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਖ਼ਬਰਾਂ ਚਰਚਾ ਵਿਚ ਰਹੀਆਂ ਹਨ। ਸੰਜੇ ਦੱਤ ਦੇ ਪ੍ਰਸੰਸਕਾਂ ਵੱਲੋਂ ਹਰ ਪਲ ਉਨ੍ਹਾਂ ਦੇ ਠੀਕ ਹੋਣ ਲਈ ਦੁਆਵਾਂ ਕੀਤੀਆਂ ਗਈਆਂ। ਜਿਸ ਸਦਕਾ ਸੰਜੇ ਦੱਤ ਬਿਲਕੁਲ ਠੀਕ ਹਨ। ਹੁਣ ਉਨ੍ਹਾਂ ਬਾਰੇ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਕਰਕੇ ਉਨ੍ਹਾਂ ਨੂੰ ਕੁਝ ਕੰਮਾਂ ਤੋਂ ਦੂਰੀ ਬਣਾਉਣੀ ਪਵੇਗੀ।

ਪਿਛਲੇ ਦਿਨੀਂ ਹੀ ਅਦਾਕਾਰ ਸੰਜੇ ਦੱਤ ਬਾਰੇ ਕੈਂਸਰ ਨੂੰ ਹਰਾ ਕੇ ਜਿੱਤ ਪ੍ਰਾਪਤ ਕਰਨ ਦੀ ਖਬਰ ਸਾਹਮਣੇ ਆਈ ਸੀ। ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚਕਾਰ ਖੁਸ਼ੀ ਦੀ ਲਹਿਰ ਦੌੜ ਗਈ ਸੀ। ਹੁਣ ਸੰਜੇ ਦੱਤ ਬਾਰੇ ਖਬਰ ਸਾਹਮਣੇ ਆਈ ਹੈ, ਕਿ ਕੈਂਸਰ ਦੀ ਜੰਗ ਜਿੱਤਣ ਤੋਂ ਬਾਅਦ ਅਜੇ ਉਹ ਪੂਰੀ ਤਰਾਂ ਫ਼ਿਟ ਨਹੀ ਹਨ। ਇਸ ਲਈ ਉਨ੍ਹਾਂ ਨੂੰ ਕੁਝ ਕੰਮਾਂ ਤੋਂ ਦੂਰੀ ਬਣਾਉਣ ਦੀ ਜ਼ਰੂਰਤ ਹੈ। ਹੁਣ ਸੰਜੇ ਦੱਤ ਦੀਆਂ ਫਿਲਮਾਂ ਚ ਬਦਲਾਅ ਹੋਣਗੇ। ਉਨ੍ਹਾਂ ਦੀ ਆਉਣ ਵਾਲੀ ਫਿਲਮ ਪ੍ਰਿਥਵੀਰਾਜ ਅਤੇ ‘ਕੇ. ਐੱਫ. ਜੀ.2.’ ਵਿੱਚ ਬਦਲਾਅ ਕੀਤੇ ਜਾਣਗੇ।

ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਉਹਨਾਂ ਸੀਨਜ਼ ਨੂੰ ਕਰਨ ਲਈ ਉਹਨਾਂ ਦੀ ਫਿਟਨਸ ਦਾ ਹੋਣਾ ਜ਼ਰੂਰੀ ਸੀ। ਕਿਉਂਕਿ ਇਹ ਐਕਸ਼ਨ ਸੀਨਜ ਸਨ।ਦੱਸਿਆ ਜਾ ਰਿਹਾ ਹੈ ਕਿ ਯਸ਼ ਦੇ ਕਹਿਣ ਤੇ ਹੀ ਕੇ. ਐਫ. ਜੀ. 2 ਫਿਲਮ ਦੇ ਕੁਝ ਸੀਨ ਵਿੱਚ ਬਦਲਾਅ ਕਰ ਰਹੇ ਹਨ। ਸੰਜੇ ਦੱਤ ਨੇ ਕੈਂਸਰ ਨੂੰ ਜਰੂਰ ਹਰਾ ਦਿੱਤਾ ਹੈ ਪਰ ਉਨ੍ਹਾਂ ਦੀ ਫ਼ਿਟਨੈਸ ਅਜੇ ਬਿਹਤਰ ਨਹੀਂ ਹੋਈ ਹੈ। ਜੋ ਉਹ ਫ਼ਿਲਮ ਵਿੱਚ ਹਰ ਸੀਨ ਕਰ ਸਕਣ।ਪਿਛਲੇ ਦਿਨੀਂ ਹੀ ਸੰਜੈ ਦੱਤ ਨੇ ਇਕ ਖੁਸ਼ਖਬਰੀ ਦਿੱਤੀ ਸੀ ,ਕਿ ਕੈਂਸਰ ਤੇ ਉਨ੍ਹਾਂ ਨੇ ਜਿੱਤ ਹਾਸਲ ਕਰ ਲਈ ਹੈ ।

ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਪਿਛਲੇ ਕੁਝ ਹਫਤੇ ਮੇਰੇ ਅਤੇ ਮੇਰੇ ਪਰਿਵਾਰ ਲਈ ਮੁ-ਸ਼-ਕਿ- ਲਾਂ ਨਾਲ ਭਰੇ ਹੋਏ ਸਨ।ਅੱਜ ਮੇਰੇ ਬੱਚਿਆਂ ਦੇ ਜਨਮ ਦਿਨ ਤੇ ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਮੈਂ ਇਸ ਲੜਾਈ ਤੋਂ ਜਿੱਤ ਹਾਸਲ ਕੀਤੀ ਹੈ ਅਤੇ ਆਪਣੇ ਪਰਿਵਾਰ ਨੂੰ ਸਭ ਤੋਂ ਮਹੱਤਵਪੂਰਨ ਅਤੇ ਕੀਮਤੀ ਤੋਹਫ਼ਾ ਸਿਹਤ ਅਤੇ ਤੰਦਰੁਸਤੀ ਦੇ ਰਿਹਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਡਾਕਟਰਾਂ ਦੀ ਸਾਰੀ ਟੀਮ ਤੇ ਸਟਾਫ ਦਾ ਧੰਨਵਾਦ ਵੀ ਕੀਤਾ।

ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਵਿੱਚ ਘੋੜਸਵਾਰੀ ਤੋਂ ਲੈ ਕੇ ਤ-ਲ-ਵਾ-ਰ- ਬਾ-ਜੀ ਤੱਕ ਸਭ ਕੁਝ ਕਰਨਾ ਹੈ। ਪਰ ਹੁਣ ਉਨ੍ਹਾਂ ਦੀ ਸਿਹਤ ਨੂੰ ਵੇਖਦੇ ਹੋਏ ਫ਼ਿਲਮ ਵਿਚ ਬਦਲਾਅ ਕੀਤੇ ਗਏ ਹਨ । ਜਲਦੀ ਹੀ ਤੁਸੀ ਉਨਾਂ ਨੂੰ ਵੱਡੇ ਪਰਦੇ ਤੇ ਫਿਰ ਤੋਂ ਵੇਖ ਸਕੋਗੇ,ਪਰ ਸ਼ਾਇਦ ਅਜੇ ਉਹ ਐਕਸ਼ਨ ਸੀਨ ਨਾ ਕਰ ਸਕਣ।