ਆਈ ਤਾਜਾ ਵੱਡੀ ਖਬਰ 

ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜੀਓਣ ਵਾਸਤੇ ਇਨਸਾਨ ਕਈ ਤਰਾਂ ਦੇ ਕੰਮ ਕਰਦਾ ਹੈ। ਪੜ੍ਹਾਈ ਤੋਂ ਬਾਅਦ ਇਨਸਾਨ ਆਪਣਾ ਇੱਕ ਪੱਕਾ ਰੁਜ਼ਗਾਰ ਬਣਾ ਲੈਂਦਾ ਹੈ ਤਾਂ ਜੋ ਉਸ ਜ਼ਰੀਏ ਉਹ ਆਪਣੀ ਜ਼ਿੰਦਗੀ ਦੀਆਂ ਤਮਾਮ ਲੋੜਾਂ ਨੂੰ ਪੂਰਾ ਕਰ ਸਕੇ। ਸਬੰਧਤ ਵਿਭਾਗ ਵਿੱਚ ਕੰਮ ਕਰਦੇ ਸਮੇਂ ਉਸ ਨੂੰ ਕਈ ਉਮੀਦਾਂ ਵੀ ਹੁੰਦੀਆਂ ਹਨ। ਕੀਤੇ ਜਾਂਦੇ ਚੰਗੇ ਕੰਮ ਕਾਜ ਦੀ ਬਦੌਲਤ ਵਿਭਾਗ ਵੱਲੋਂ ਆਪਣੇ ਕਰਮਚਾਰੀਆਂ ਨੂੰ ਤਰੱਕੀਆਂ ਅਤੇ ਹੋਰ ਆਰਥਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਦੇਸ਼ ਅੰਦਰ ਲਗਭਗ ਦੋ ਤਰ੍ਹਾਂ ਦੇ ਕਰਮਚਾਰੀ ਹਨ ਇੱਕ ਉਹ ਜੋ ਆਪਣਾ ਕਾਰੋਬਾਰ ਖੁਦ ਕਰਦੇ ਹਨ ਤੇ ਦੂਜੇ ਉਹ ਜੋ ਸਰਕਾਰ ਵੱਲੋਂ ਬਣਾਏ ਗਏ ਅਦਾਰਿਆਂ ਦੇ ਵਿਚ ਬਤੌਰ ਇੱਕ ਮੁਲਾਜ਼ਮ ਵਜੋਂ ਕੰਮ ਕਰਦੇ ਹਨ। ਹੁਣ ਕੇਂਦਰ ਸਰਕਾਰ ਦੇ ਇਨ੍ਹਾਂ ਮੁਲਾਜ਼ਮਾਂ ਵਾਸਤੇ ਸਰਕਾਰ ਇਕ ਵੱਡੀ ਖੁਸ਼ਖਬਰੀ ਦਾ ਐਲਾਨ ਕਰਨ ਜਾ ਰਹੀ ਹੈ। ਇਸ ਐਲਾਨ ਦੇ ਨਾਲ 50 ਲੱਖ ਤੋਂ ਵੱਧ ਕੇਂਦਰੀ ਕਰਮਚਾਰੀਆਂ ਅਤੇ 60 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ। ਦਰਅਸਲ ਕੇਂਦਰੀ ਕਰਮਚਾਰੀ ਕਾਫੀ ਦੇਰ ਤੋਂ ਮਹਿੰਗਾਈ ਭੱਤੇ ਦੀ ਘੋਸ਼ਣਾ ਦਾ ਇੰਤਜਾਰ ਕਰ ਰਹੇ ਸੀ

ਅਤੇ ਹੁਣ ਆਸ ਹੈ ਕਿ ਕੇਂਦਰ ਸਰਕਾਰ ਇਹ ਘੋਸ਼ਣਾ ਇਸੇ ਮਹੀਨੇ ਹੀ ਕਰ ਸਕਦੀ ਹੈ। ਜਿਸ ਵਿੱਚ ਆਪਣੇ ਕਰਮਚਾਰੀਆਂ ਲਈ ਸਰਕਾਰ ਵੱਲੋਂ ਮਹਿੰਗਾਈ ਭੱਤੇ ਵਿੱਚ 4% ਦਾ ਵਾਧਾ ਕੀਤਾ ਜਾ ਸਕਦਾ ਹੈ। ਇਸ ਖੁਸ਼ਖਬਰੀ ਦੇ ਨਾਲ ਹੀ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਦੇ ਵਿੱਚ ਸਿੱਧੇ ਤੌਰ ਵਾਧਾ ਹੋਵੇਗਾ। ਦੱਸਣਯੋਗ ਹੈ ਕਿ ਲੇਬਰ ਵਿਭਾਗ ਨੇ ਕੁਝ ਸਮਾਂ ਪਹਿਲਾਂ ਆਲ ਇੰਡੀਆ ਕੰਜ਼ਿਊਮਰਪ੍ਰਾਈਸ ਇੰਡੈਕਸ ਦਾ ਐਲਾਨ ਕੀਤਾ ਹੈ। ਮਹਿੰਗਾਈ ਭੱਤੇ ਦੀ ਇਹ ਦਰ ਕੇਂਦਰ ਸਰਕਾਰ ਦੀ ਏਆਈਸੀਪੀਆਈ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਹੈ।

ਇਸ ਮਹਿੰਗਾਈ ਭੱਤੇ ਦੇ ਵਧਣ ਦੇ ਨਾਲ ਯਾਤਰਾ ਭੱਤੇ ਵਿੱਚ ਵੀ 4 ਪ੍ਰਤੀਸ਼ਤ ਦਾ ਵਾਧਾ ਹੋਵੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਅਪ੍ਰੈਲ 2020 ਵਿੱਚ ਸਰਕਾਰ ਵਲੋਂ ਮਹਿੰਗਾਈ ਭੱਤੇ ਉੱਪਰ ਪਾਬੰਦੀ ਲਗਾ ਦਿੱਤੀ ਸੀ ਜਿਸ ਦੀ ਹੱਦ ਜੂਨ 2021 ਤੱਕ ਤੈਅ ਕੀਤੀ ਗਈ ਸੀ। ਡਿਅਰਨੇਸ ਅਲਾਉਂਨਸ ਦੇ ਵਿੱਚ ਇਸ 4% ਵਾਧੇ ਤੋਂ ਬਾਅਦ ਮਹਿੰਗਾਈ ਭੱਤਾ ਵੱਧ ਕੇ 21% ਹੋ ਜਾਵੇਗਾ ਜਿਸ ਦਾ ਸਭ ਤੋਂ ਵੱਧ ਫਾਇਦਾ ਸਿੱਧੇ ਤੌਰ ਉਪਰ ਕੇਂਦਰੀ ਕਰਮਚਾਰੀਆਂ ਨੂੰ ਹੋਵੇਗਾ।


                                       
                            
                                                                   
                                    Previous Postਪੰਜਾਬ : ਨੌਜਵਾਨ ਕੁੜੀ ਨੇ ਇਸ ਤਰਾਂ ਖੁਦ ਚੁਣੀ ਆਪਣੀ ਮੌਤ-ਛਾਈ ਸੋਗ ਦੀ ਲਹਿਰ
                                                                
                                
                                                                    
                                    Next Postਪੰਜਾਬ : ਔਰਤਾਂ ਲਈ ਆਈ ਇਹ ਇਕ ਚੰਗੀ ਖਬਰ 5 ਰੁਪਏ ਚ ਮਿਲੇਗੀ ਇਹ ਚੀਜ
                                                                
                            
               
                            
                                                                            
                                                                                                                                            
                                    
                                    
                                    



