ਕੇਂਦਰ ਤੋਂ ਪੰਜਾਬ ਲਈ ਆਈ ਮਾੜੀ ਖਬਰ – ਰੇਲਾਂ ਚਲਣ ਬਾਰੇ ਹੋਈ ਕੋਰੀ ਨਾਂਹ ਇਸ ਕਾਰਨ

ਰੇਲਾਂ ਚਲਣ ਬਾਰੇ ਹੋਈ ਕੋਰੀ ਨਾਂਹ ਇਸ ਕਾਰਨ

ਪੰਜਾਬ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸੰਕਟ ਗਹਿਰਾਉਂਦੇ ਹੋਏ ਨਜ਼ਰ ਆ ਰਹੇ ਹਨ। ਜਿੱਥੇ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਵੱਖ ਵੱਖ ਥਾਵਾਂ ‘ਤੇ ਧਰਨੇ ਪ੍ਰਦਰਸ਼ਨ ਲਗਾਏ ਗਏ ਹਨ ਉੱਥੇ ਦੂਜੇ ਪਾਸੇ ਕੋਰੋਨਾ ਕਾਰਨ ਪੰਜਾਬ ਵਿੱਚ ਰੁਜ਼ਗਾਰ ਕਮਾਉਣ ਵਿੱਚ ਲੋਕਾਂ ਨੂੰ ਔਖ ਆ ਰਹੀ ਹੈ। ਕੋਲੇ ਦੇ ਖ਼ਤਮ ਹੋਣ ਨਾਲ ਪੰਜਾਬ ਵਿਚ ਬਿਜਲੀ ਸੰਕਟ ਗਹਿਰਾ ਹੁੰਦਾ ਜਾ ਰਿਹਾ ਹੈ।

ਅਜਿਹੇ ਵਿੱਚ ਕਿਸਾਨਾਂ ਵੱਲੋਂ ਰੇਲਵੇ ਟਰੈਕ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਅਧੀਨ ਸਿਰਫ ਮਾਲ ਗੱਡੀਆਂ ਨੂੰ ਚੱਲਣ ਲਈ ਇਜਾਜ਼ਤ ਦਿੱਤੀ ਗਈ ਸੀ। ਪਰ ਭਾਰਤੀ ਰੇਲਵੇ ਵੱਲੋਂ ਇੱਕ ਅਜਿਹਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਪੰਜਾਬ ਲਈ ਮੁਸੀਬਤਾਂ ਹੋਰ ਵੀ ਵੱਧ ਗਈਆਂ ਹਨ। ਰੇਲਵੇ ਦੇ ਚੇਅਰਮੈਨ ਅਤੇ ਸੀਈਓ ਵਿਨੋਦ ਕੁਮਾਰ ਯਾਦਵ ਨੇ ਕਿਹਾ ਹੈ ਕਿ ਇਹ ਸਮਾਂ ਪੰਜਾਬ ਦੇ ਵਿੱਚ ਰੇਲਾਂ ਚਲਾਉਣ ਦੇ ਅਨੁਕੂਲ ਨਹੀਂ ਹੈ।

ਪੰਜਾਬ ਦੀ ਸੂਬਾ ਸਰਕਾਰ ਸੁਰੱਖਿਆ ਨੂੰ ਯਕੀਨੀ ਬਣਾਵੇ ਅਤੇ ਇਸ ਦਾ ਸਬੂਤ ਪੇਸ਼ ਕੀਤੇ ਜਾਣ ਤੋਂ ਬਾਅਦ ਹੀ ਰੇਲ ਸੇਵਾ ਬਹਾਲ ਹੋ ਸਕਦੀ ਹੈ। ਇੰਡੀਅਨ ਰੇਲਵੇ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਆਖਣ ਅਨੁਸਾਰ ਬੇਸ਼ੱਕ ਮਾਲ ਗੱਡੀਆਂ ਦੇ ਚੱਲਣ ਵਾਸਤੇ ਟਰੈਕ ਖੁੱਲ੍ਹੇ ਹਨ ਪਰ ਯਾਤਰੀ ਰੇਲਾਂ ਨਹੀਂ। ਅਜਿਹੇ ਵਿਚ ਭਾਰਤੀ ਰੇਲਵੇ ਦਾ ਕੋਈ ਵੀ ਓਪਰੇਸ਼ਨ ਸੰਭਵ ਨਹੀਂ ਹੈ ਅਤੇ ਭਾਰਤੀ ਰੇਲਵੇ ਨੂੰ ਕੋਈ ਵੀ ਗਾਈਡ ਨਹੀਂ ਕਰ ਸਕਦਾ ਕਿ ਰੇਲ ਅਪਰੇਸ਼ਨ ਕਿਸ ਤਰੀਕੇ ਨਾਲ ਕੀਤਾ ਜਾਵੇ। ਰੇਲਵੇ ਦੀ ਆਪਣੀ ਇੱਕ ਸੁਲਝਾਈ ਗਈ ਵਿਵਸਥਾ ਹੈ

ਜਿਸ ਅਨੁਸਾਰ ਪੂਰੇ ਭਾਰਤ ਵਿੱਚ ਰੇਲ ਆਪ੍ਰੇਸ਼ਨ ਚਲਾਇਆ ਜਾਂਦਾ ਹੈ ਪਰ ਪੰਜਾਬ ਸੂਬੇ ਵਿੱਚ ਰੇਲ ਆਪ੍ਰੇਸ਼ਨ ਫਿਲਹਾਲ ਸੰਭਵ ਨਹੀਂ ਹੈ। ਪੰਜਾਬ ਦੇ ਸਾਰੇ ਸਟੇਸ਼ਨ ਮਾਸਟਰਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਸ ਟ੍ਰੈਕ ਉਪਰ ਸਿਰਫ ਮਾਲਗੱਡੀਆਂ ਹੀ ਚੱਲ ਸਕਦੀਆਂ ਹਨ ਯਾਤਰੀ ਰੇਲਾਂ ਨਹੀਂ, ਤਾਂ ਅਜਿਹੇ ਹਾਲਾਤ ਵਿੱਚ ਟਰੇਨਾਂ ਨੂੰ ਚਲਾਉਣਾ ਸੰਭਵ ਨਹੀਂ ਹੈ। ਪੰਜਾਬ ਵਿੱਚ ਜਗ੍ਹਾ-ਜਗ੍ਹਾ ਤੇ ਰੇਲ ਗੱਡੀਆਂ ਨੂੰ ਰੋਕ ਕੇ ਇਹ ਚੈੱਕ ਕੀਤਾ ਜਾ ਰਿਹਾ ਹੈ ਕਿ ਇਸ ਵਿੱਚ ਕੀ ਕੀ ਸਮਾਨ ਲੋਡ ਕੀਤਾ ਹੋਇਆ ਹੈ। ਇਸ ਸਥਿਤੀ ਦੇ ਵਿੱਚ ਭਾਰਤੀ ਰੇਲਵੇ ਕਦੇ ਵੀ ਰੇਲ ਅਪਰੇਸ਼ਨ ਨਹੀਂ ਕਰ ਸਕਦਾ‌।