ਕੁੱਲ੍ਹੜ ਪਿੱਜ਼ਾ ਕੱਪਲ ਨੇ ਹੁਣ ਪੋਸਟ ਕਰਤੀ ਅਜਿਹੀ ਅਜਿਹੀ ਵੀਡੀਓ ਘਿਰਿਆ ਨਵੇਂ ਵਿਵਾਦਾਂ ਚ

ਜਲੰਧਰ ਤੋਂ ਯੂਕੇ ਜਾਂ ਚੁੱਕੇ ਕੁੱਲ੍ਹੜ ਪਿੱਜ਼ਾ ਜੋੜਾ, ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ, ਇੱਕ ਵਾਰ ਫਿਰ ਨਵੀਂ ਵਿਵਾਦੀਤ ਵੀਡੀਓ ਕਰਕੇ ਲੋਕਾਂ ਦੀ ਨਿਸ਼ਾਨੇਬਾਜ਼ੀ ’ਚ ਆ ਗਏ ਹਨ।

ਇਹ ਜੋੜਾ, ਜੋ ਆਮ ਤੌਰ ‘ਤੇ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦਾ ਹੈ, ਨੇ ਹਾਲ ਹੀ ’ਚ ਇਕ ਵੀਡੀਓ ਇੰਸਟਾਗ੍ਰਾਮ ’ਤੇ ਪੋਸਟ ਕੀਤੀ ਹੈ, ਜਿਸ ਵਿੱਚ ਗੁਰਪ੍ਰੀਤ ਕੌਰ ਪਗੜੀ ਪਾਈ ਹੋਈ ਦਿੱਖ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਲੋਕ ਕਾਫੀ ਗੁੱਸੇ ’ਚ ਹਨ ਅਤੇ ਜੋੜੇ ਨੂੰ ਸੋਸ਼ਲ ਮੀਡੀਆ ’ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਯਾਦ ਕਰਵਾਉਣਾ ਲਾਜ਼ਮੀ ਹੈ ਕਿ ਇਹ ਜੋੜਾ ਪਹਿਲਾਂ ਵੀ ਆਪਣੀਆਂ ਕੁਝ ਅਸੰਵੈਧਿਕ ਅਤੇ ਵਿਵਾਦੀਤ ਵੀਡੀਓਜ਼ ਕਰਕੇ ਚਰਚਾ ’ਚ ਰਹਿ ਚੁੱਕਾ ਹੈ। ਸਹਿਜ ਅਰੋੜਾ ਦੀ ਪੱਗ ਬੰਨ੍ਹਣ ਵਾਲੀ ਵੀਡੀਓ ਨੇ ਵੀ ਕਾਫੀ ਹੰਗਾਮਾ ਖੜ੍ਹਾ ਕੀਤਾ ਸੀ, ਜਿਸ ’ਚ ਨਿਹੰਗ ਸਿੰਘਾਂ ਵੱਲੋਂ ਉਨ੍ਹਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਜਾਂ ਤਾਂ ਉਹ ਅਜਿਹੀ ਵੀਡੀਓ ਬਣਾਉਣ ਬੰਦ ਕਰਨ ਜਾਂ ਪੱਗ ਬੰਨ੍ਹਣ ਤੋਂ ਪਰਹੇਜ਼ ਕਰਨ।

ਕਈ ਵਾਰ ਦੀ ਟ੍ਰੋਲਿੰਗ ਅਤੇ ਵਿਰੋਧ ਦੇ ਮੱਦੇਨਜ਼ਰ, ਇਸ ਜੋੜੇ ਨੇ ਜਨਵਰੀ ਵਿੱਚ ਯੂਨਾਈਟਡ ਕਿੰਗਡਮ ਸ਼ਿਫ਼ਟ ਹੋਣ ਦਾ ਫ਼ੈਸਲਾ ਕੀਤਾ।