ਕੁੜੀ ਨੇ ਸਿਰਫ 11 ਸਾਲ ਦੀ ਉਮਰ ਚ ਕੀਤੀ ਗ੍ਰੈਜੂਏਸ਼ਨ, ਆਪਣੇ ਹੀ ਭਰਾ ਦਾ ਰਿਕਾਰਡ ਤੋੜ ਛੱਡਿਆ ਪਿੱਛੇ

1109

ਆਈ ਤਾਜਾ ਵੱਡੀ ਖਬਰ 

ਹਰੇਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਆਪਣੀ ਉਮਰ ਦੇ ਹਿਸਾਬ ਦੇ ਨਾਲ ਕੰਮ ਕਰਦਾ ਹੈ l ਕੁਝ ਕੰਮ ਜ਼ਿੰਦਗੀ ਵਿੱਚ ਉਮਰ ਦੇ ਹਿਸਾਬ ਦੇ ਨਾਲ ਹੀ ਚੰਗੇ ਲੱਗਦੇ ਹਨ। ਪਰ ਕਈ ਲੋਕ ਅਜਿਹੇ ਹੁੰਦੇ ਹਨ ਜੋ ਛੋਟੀ ਉਮਰ ਦੇ ਵਿੱਚ ਹੀ ਵੱਡੇ ਵੱਡੇ ਕੰਮ ਕਰਕੇ ਵਿਖਾ ਦਿੰਦੇ ਹਨ l ਹੁਣ ਇੱਕ ਅਜਿਹੀ ਹੀ ਕੁੜੀ ਬਾਰੇ ਦੱਸਾਂਗੇ, ਜਿਸ ਨੇ ਸਿਰਫ 11 ਸਾਲਾਂ ਦੀ ਉਮਰ ਦੇ ਵਿੱਚ ਅਜਿਹਾ ਕੰਮ ਕਰਕੇ ਵਿਖਾ ਦਿੱਤਾ ਕਿ ਹੁਣ ਇਸ ਕੁੜੀ ਦੀਆਂ ਚਰਚਾਵਾਂ ਚਾਰੇ ਪਾਸੇ ਛਿੜੀਆਂ ਹੋਈਆਂ ਹਨ l ਦੱਸ ਦਈਏ ਕਿ ਇਸ 11 ਸਾਲਾਂ ਬੱਚੀ ਨੇ ਇਸ ਛੋਟੀ ਉਮਰ ਵਿੱਚ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕੀਤੀ, ਇਹੀ ਕਾਰਨ ਹੈ ਕਿ ਇਹ ਬੱਚੇ ਕਾਫੀ ਸੁਰਖੀਆਂ ਦੇ ਵਿੱਚ ਹੈ ਕਿ, ਇਸ ਬੱਚੀ ਨੇ ਇੰਨੀ ਛੋਟੀ ਉਮਰ ਦੇ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਕਿਵੇਂ ਹਾਸਲ ਕਰ ਲਈ । ਉਸਦੀ ਗ੍ਰੈਜੂਏਸ਼ਨ ਕੈਪ ਅਤੇ ਗਾਊਨ ਦਾ ਆਕਾਰ ਉਸਦੇ ਸਹਿਪਾਠੀਆਂ ਨਾਲੋਂ ਛੋਟਾ ਹੋ ਸਕਦਾ ਹੈ, ਪਰ ਉਸਦੇ ਸੁਪਨੇ ਉਹਨਾਂ ਨਾਲੋਂ ਬਹੁਤ ਵੱਡੇ ਹਨ।

ਅਸੀਂ ਗੱਲ ਕਰ ਰਹੇ ਹਾਂ ਐਥੇਨਾ ਏਲਿੰਗ ਦੀ। ਐਥੀਨਾ ਨੇ ਦੱਖਣੀ ਕੈਲੀਫੋਰਨੀਆ ਵਿੱਚ ਸਥਿਤ ਇਰਵਿਨ ਵੈਲੀ ਕਾਲਜ ਤੋਂ ਐਸੋਸੀਏਟ ਦੀ ਡਿਗਰੀ ਪ੍ਰਾਪਤ ਕੀਤੀ ਹੈ। ਸਿਰਫ਼ 11 ਸਾਲ ਦੀ ਉਮਰ ਵਿੱਚ ਉਹ ਇਸ ਕਾਲਜ ਤੋਂ ਐਸੋਸੀਏਟ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਸਭ ਤੋਂ ਛੋਟੀ ਵਿਦਿਆਰਥਣ ਹੈ ਤੇ ਇਸ ਮਾਮਲੇ ‘ਚ ਉਸ ਨੇ ਆਪਣਾ ਰਿਕਾਰਡ ਤੋੜ ਕੇ ਆਪਣੇ ਹੀ ਭਰਾ ਟਾਈਕੋ ਐਲਿੰਗ ਨੂੰ ਪਿੱਛੇ ਛੱਡ ਦਿੱਤਾ । ਜਿੱਥੇ ਇਸ ਕੁੜੀ ਦੀਆਂ ਗੱਲਾਂ ਤੇ ਇਸ ਕੁੜੀ ਦੀ ਬਹਾਦਰੀ ਨੂੰ ਲੈ ਕੇ ਹਰ ਕੋਈ ਇਸ ਨੂੰ ਸਲਾਮ ਕਰਦਾ ਪਿਆ ਹੈ l ਉਥੇ ਹੀ ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ,ਜ਼ਿਆਦਾਤਰ ਵਿਦਿਆਰਥੀ 19-25 ਸਾਲ ਦੀ ਉਮਰ ਵਿੱਚ ਗ੍ਰੈਜੂਏਸ਼ਨ ਪੂਰੀ ਕਰਨ ਪਾਉਂਦੇ ਹਨ। ਪਰ ਏਲਿੰਗ ਪਰਿਵਾਰ ਦੇ ਇਨ੍ਹਾਂ ਦੋ ਬੱਚਿਆਂ ਨੇ ਸਿਰਫ 11 ਸਾਲ ਦੀ ਉਮਰ ਵਿੱਚ ਸਭ ਤੋਂ ਘੱਟ ਉਮਰ ਦੇ ਗ੍ਰੈਜੂਏਟ ਹੋਣ ਦਾ ਰਿਕਾਰਡ ਬਣਾਇਆ ਹੈ।

ਉਹਨਾਂ ਵਲੋਂ ਇਹ ਡਿਗਰੀ ਕਿਸ ਤਰੀਕੇ ਦੇ ਨਾਲ ਹਾਸਿਲ ਕੀਤੀ ਗਈ ਹੈ ਇਸ ਦੀ ਜਾਣਕਾਰੀ ਵੀ ਹੁਣ ਤੁਹਾਡੇ ਨਾਲ ਸਾਂਝੀ ਕਰ ਲੈਦੇ ਆਂ, ਇਹਨਾਂ ਬੱਚਿਆਂ ਦੇ ਵੱਲੋਂ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਐਥੀਨਾ ਏਲਿੰਗ ਨੇ 11 ਸਾਲ ਦੀ ਉਮਰ ਵਿੱਚ ਲਿਬਰਲ ਆਰਟਸ ਵਿੱਚ ਐਸੋਸੀਏਟ ਦੀ ਡਿਗਰੀ ਹਾਸਲ ਕੀਤੀ ਹੈ। ਇਸ ਮਾਮਲੇ ਵਿੱਚ ਕਮਿਊਨਿਟੀ ਕਾਲਜ ਨੇ ਬਹੁਤ ਮਦਦ ਕੀਤੀ। ਕਾਲਜ ਨੇ ਉਸ ਦੀ ਧੀ ਨੂੰ ਵੱਖ-ਵੱਖ ਫੀਲਡਸ ਨੂੰ ਐਕਸਪਲੋਰ ਕਰਨ ਦਾ ਮੌਕਾ ਦਿੱਤਾ। ਹਾਲਾਂਕਿ ਇਹ ਰਿਕਾਰਡ ਬਣਾਉਣ ਲਈ ਉਸ ਨੂੰ ਆਪਣੇ ਹੀ ਭਰਾ ਦਾ ਰਿਕਾਰਡ ਤੋੜਨਾ ਪਿਆ।

ਐਥੀਨਾ ਇਸ ਸਾਲ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਸਲਾਹ ਦਿੰਦੀ ਹੈ ਕਿ ਉਹ ਕਿਸੇ ਵੀ ਸਥਿਤੀ ਵਿੱਚ ਕਦੇ ਵੀ ਹਾਰ ਨਾ ਮੰਨਣ। ਹਰ ਚੀਜ਼ ਵਿੱਚ ਆਪਣੇ ਪੱਖ ਤੋਂ 100 ਪ੍ਰਤੀਸ਼ਤ ਦੇਣ ਨਾਲ ਯਕੀਨੀ ਤੌਰ ‘ਤੇ ਸਫਲਤਾ ਮਿਲਦੀ ਹੈ। ਸੋ ਇਸ ਬੱਚੀ ਨੇ ਤਾਂ ਆਪਣੇ ਬੁਲੰਦ ਹੌਸਲੇ ਦੇ ਨਾਲ ਇਹ ਪ੍ਰਾਪਤੀ ਹਾਸਲ ਕਰ ਲਈ ਦੂਜੇ ਪਾਸੇ ਬਹੁਤ ਸਾਰੇ ਬੱਚੇ ਇਸ ਬੱਚੀ ਨੂੰ ਆਪਣਾ ਆਈਡਲ ਵੀ ਮੰਨਦੇ ਹੋਏ ਹਨ।