ਕੁੜੀ ਦੇ ਹੱਥਾਂ ਤੇ ਮਹਿੰਦੀ ਲੱਗ ਚਲ ਰਹੀ ਸੀ ਵਿਆਹ ਦੀ ਤਿਆਰੀ , ਪਰ ਮੇਲ ਵਾਲੇ ਦਿਨ ਲਾੜੇ ਨੇ ਕਰਤੀ ਹੋਸ਼ ਉਡਾਉਣ ਵਾਲੀ ਕਰਤੂਤ

2480

ਆਈ ਤਾਜਾ ਵੱਡੀ ਖਬਰ 

ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ, ਉਸ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੁੰਦਾ ਹੈ। ਪਰ ਜਦੋਂ ਵਿਆਹ ਦੇ ਮਾਹੌਲ ਵਿੱਚ ਕੁਝ ਅਜੀਬ ਹਰਕਤ ਕਿਸੇ ਰਿਸ਼ਤੇਦਾਰ ਦੇ ਵੱਲੋਂ ਜਾਂ ਲਾੜਾ ਲਾੜੀ ਵੱਲੋਂ ਕੀਤੀ ਜਾਂਦੀ ਹੈ ਤਾਂ ਸਭ ਹੈਰਾਨ ਰਹਿ ਜਾਂਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਵਿਆਹ ਵਾਲੇ ਘਰ ਦੇ ਵਿੱਚ ਕੁੜੀ ਦੇ ਹੱਥਾਂ ਉੱਪਰ ਮਹਿੰਦੀ ਲੱਗਦੀ ਪਈ ਸੀ, ਪਰ ਦੂਜੇ ਪਾਸੇ ਮੇਲ ਵਾਲੇ ਦਿਨ ਲਾੜੇ ਨੇ ਅਜਿਹੀ ਮਾੜੀ ਕਰਤੂਤ ਕਰ ਦਿੱਤੀ, ਜਿਸ ਕਾਰਨ ਸਭ ਦੇ ਹੀ ਹੋਸ਼ ਉੱਡ ਗਏ l ਦੱਸਦਿਆ ਕਿ ਇਹ ਮਾਮਲਾ ਮੁੰਡੀ ਖਰੜ ਤੋਂ ਸਾਹਮਣੇ ਆਇਆ l ਜਿੱਥੇ ਇਕ ਕੁੜੀ ਦੇ ਹੱਥਾਂ ’ਤੇ ਮਹਿੰਦੀ ਲੱਗੀ ਹੀ ਰਹਿ ਗਈ, ਕਿਉਂਕਿ ਵਿਆਹ ਤੋਂ ਪਹਿਲਾਂ ਹੀ ਲਾੜੇ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਵਿਆਹ ਚ ਹਫੜਾ-ਦਫ਼ੜੀ ਦਾ ਮਾਹੌਲ ਬਣ ਗਿਆ l

ਜਿਸ ਤੋਂ ਬਾਅਦ ਕੁੜੀ ਦੇ ਮਾਤਾ-ਪਿਤਾ ਵਲੋਂ ਜਾਣਕਾਰੀ ਦੇਂਦਿਆ ਹੋਇਆ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਰਿਸ਼ਤਾ ਅਮਨ ਵਾਸੀ ਸ੍ਰੀ ਚਮਕੌਰ ਸਾਹਿਬ ਨਾਲ ਹੋਇਆ ਸੀ। ਦੋਹਾਂ ਪਰਿਵਾਰਾਂ ਨੇ ਸਹਿਮਤੀ ਨਾਲ ਵਿਆਹ ਲਈ 16 ਨਵੰਬਰ ਨੂੰ ਮੇਲ ਤੇ 17 ਨਵੰਬਰ ਨੂੰ ਬਰਾਤ ਨਿਸ਼ਚਿਤ ਕੀਤੀ ਸੀ, ਜਿਸ ਤੋਂ ਬਾਅਦ ਦੋਵਾਂ ਘਰਾਂ ਦੇ ਵਿੱਚ ਵਿਆਹ ਨੂੰ ਲੈ ਕੇ ਤਿਆਰੀਆਂ ਚਲਦੀਆਂ ਪਈਆਂ ਸਨ, ਦੋਵੇਂ ਘਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ,ਪਰ ਇਹ ਖੁਸ਼ੀ ਦਾ ਮਾਹੌਲ ਗਮੀ ਦੇ ਵਿੱਚ ਉਸ ਵੇਲੇ ਤਬਦੀਲ ਹੋਇਆ ਸੀ, ਜਦੋਂ ਲਾੜੇ ਵੱਲੋਂ ਵਿਆਹ ਤੋਂ ਮਨਾ ਕੀਤਾ ਗਿਆ l

ਉਸ ਵੇਲੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ। ਦੋਵਾਂ ਪਰਿਵਾਰਾਂ ਦੇ ਵੱਲੋਂ ਵਿਆਹ ਨੂੰ ਲੈ ਕੇ ਸਾਰੀ ਖਰੀਦੋ ਖਰੀਦੀ ਵੀ ਖਤਮ ਕਰ ਲਈ ਗਈ ਸੀ l ਕੁੜੀ ਦੇ ਹੱਥਾਂ ਉੱਪਰ ਮਹਿੰਦੀ ਵੀ ਸੱਜ ਗਈ ਸੀ, ਪਰ ਲਾੜੇ ਦੇ ਵੱਲੋਂ ਵਿਆਹ ਤੋਂ ਪਹਿਲਾਂ ਹੀ ਵਿਆਹ ਲਈ ਮਨਾ ਕਰਕੇ ਮਿੰਟਾਂ ‘ਚ ਹਫੜਾ ਦਫੜੀ ਦਾ ਮਾਹੌਲ ਬਣਾ ਦਿੱਤਾ ਗਿਆ l ਦੱਸਦਿਆ ਕਿ ਬੀਤੇ ਦਿਨ ਐਨ ਮੌਕੇ ਤੇ ਮੁੰਡੇ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾਤੇ ਮੌਕੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਮੁਤਾਬਕ ਦਾਜ ਨਹੀਂ ਦਿਓਗੇ, ਉਦੋਂ ਤਕ ਵਿਆਹ ਨਹੀਂ ਹੋਵੇਗਾ ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ‘ਚ ਮੇਲ ਆਇਆ ਹੋਇਆ ਸੀ ਤੇ ਵਿਆਹ ਨਾ ਹੋਣ ਦਾ ਜਦੋਂ ਸੁਨੇਹਾ ਮਿਲਿਆ ਤਾਂ, ਘਰ ‘ਚ ਸੁੰਨਸਾਨ ਛਾ ਗਈ। ਉਸ ਦੀ ਧੀ ਨੂੰ ਜਦੋਂ ਇਸ ਸਬੰਧੀ ਪਤਾ ਲੱਗਾ ਤਾਂ, ਉਹ ਮਾਨਸਿਕ ਤਣਾਅ ਵਿਚ ਆ ਗਈ, ਪੂਰੇ ਦੇ ਪੂਰੇ ਪਰਿਵਾਰ ਵਿੱਚ ਗਮੀ ਦਾ ਮਾਹੌਲ ਬਣ ਗਿਆ, ਜਿਸ ਤੋਂ ਬਾਅਦ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਹੁਣ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਪੀੜਿਤ ਪਰਿਵਾਰ ਦੇ ਵੱਲੋਂ ਹੁਣ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।