ਕੁਦਰਤ ਦੇ ਰੰਗ : ਸੇਬ ਜਿਨਾਂ ਸੀ ਜਨਮ ਸਮੇਂ ਇਸ ਬੱਚੀ ਦਾ ਭਾਰ ਅਤੇ ਏਨੀ ਸੀ ਲੰਬਾਈ 13 ਮਹੀਨਿਆਂ ਬਾਅਦ ਹੁਣ ਹੋਇਆ ਇਹ

4781

ਆਈ ਤਾਜਾ ਵੱਡੀ ਖਬਰ

ਦੁਨੀਆਂ ਵਿੱਚ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਜਿਸ ਨੂੰ ਵੇਖ ਕੇ ਇਨਸਾਨ ਨੂੰ ਪਤਾ ਚਲ ਜਾਂਦਾ ਹੈ ਕਿ ਕੁਦਰਤ ਦੇ ਰੰਗ ਨਿਆਰੇ ਹਨ। ਉਸ ਤੋਂ ਉਪਰ ਕੋਈ ਨਹੀਂ ਹੈ। ਅੱਜ ਦੇ ਵਿਗਿਆਨਕ ਯੁੱਗ ਵਿਚ ਜਿੱਥੇ ਵਿਗਿਆਨ ਨੇ ਬਹੁਤ ਕੁਝ ਤਬਦੀਲ ਕਰ ਲਿਆ ਹੈ। ਉਥੇ ਹੀ ਕੁਝ ਅਜਿਹੇ ਮਾਮਲਿਆਂ ਨੂੰ ਵਿਗਿਆਨੀ ਵੀ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਵੱਖ-ਵੱਖ ਮਾਮਲਿਆਂ ਦੇ ਜਰੀਏ ਕਈ ਰਿਕਾਰਡ ਵੀ ਪੈਦਾ ਕੀਤੇ ਜਾਂਦੇ ਹਨ। ਜਿੱਥੇ ਦੁਨੀਆਂ ਵਿੱਚ ਹਰ ਮਾਂ-ਬਾਪ ਵੱਲੋਂ ਆਪਣੇ ਬੱਚੇ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਪਨੇ ਵੇਖੇ ਜਾਂਦੇ ਹਨ।

ਉੱਥੇ ਹੀ ਕਈ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਸ ਨਾਲ ਮਾਂ ਬਾਪ ਤੋਂ ਇਲਾਵਾ, ਹਸਪਤਾਲ ਦਾ ਸਟਾਫ ਵੀ ਅਜਿਹੇ ਮਾਮਲਿਆਂ ਨੂੰ ਵੇਖ ਕੇ ਹੈਰਾਨ ਰਹਿ ਜਾਂਦਾ ਹੈ। ਹੁਣ ਇਕ ਬੱਚੀ ਦਾ ਜਨਮ ਹੋਣ ਤੇ ਉਸ ਦਾ ਭਾਰ ਸੇਬ ਦੇ ਭਾਰ ਜਿੰਨਾ ਸੀ ਤੇ ਜਿਸ ਨੂੰ ਹੁਣ 13 ਮਹੀਨਿਆਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਅਜਿਹਾ ਮਾਮਲਾ ਸਿੰਘਾਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਬੱਚੀ ਨੂੰ 13 ਮਹੀਨਿਆਂ ਬਾਅਦ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।

ਇਸ ਬੱਚੀ ਦਾ ਭਾਰ ਜਨਮ ਦੇ ਸਮੇਂ ਇੱਕ ਸੇਬ ਦੇ ਭਾਰ ਦੇ ਬਰਾਬਰ ਸੀ। ਜਿਸ ਨੂੰ ਦੇਖ ਕੇ ਡਾਕਟਰ ਅਤੇ ਨਰਸਾਂ ਵੀ ਹੈਰਾਨ ਰਹਿ ਗਈਆਂ ਸਨ। ਇਸ ਬਾਰੇ ਗੱਲ ਕਰਦੇ ਹੋਏ ਡਾਕਟਰ ਨੇ ਆਖਿਆ ਕਿ ਮੇਰੇ 22 ਸਾਲਾਂ ਦੇ ਕੈਰੀਅਰ ਵਿੱਚ ਅਜਿਹਾ ਮਾਮਲਾ ਕਦੇ ਵੀ ਸਾਹਮਣੇ ਨਹੀਂ ਆਇਆ।

ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਆਪਣੀਆਂ ਅੱਖਾਂ ਉਪਰ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਇੰਨੇ ਘੱਟ ਭਾਰ ਵਾਲਾ ਛੋਟਾ ਬੱਚਾ ਹੋ ਸਕਦਾ ਹੈ। ਇਸ ਬੱਚੀ ਨੂੰ ਇੰਟੈਸਿਵ ਕੇਅਰ ਯੂਨਿਟ ਵਿੱਚ ਰੱਖਿਆ ਗਿਆ, ਜਨਮ ਸਮੇਂ ,ਬੱਚੇ ਦਾ ਭਾਰ 212 ਗ੍ਰਾਮ ਸੀ ,ਲੰਬਾਈ ਸਿਰਫ 24 ਸੇਟੀਮੀਟਰ ਮਾਪੀ ਗਈ ਸੀ। ਬੱਚੀ ਨੂੰ 13 ਮਹੀਨੇ ਦੇ ਇਲਾਜ਼ ਤੋਂ ਬਾਅਦ ਸਿੰਗਾਪੁਰ ਦੇ ਇਕ ਹਸਪਤਾਲ ਤੋਂ ਛੁੱਟੀ ਮਿਲੀ। ਇਸ ਮਾਮਲੇ ਨੂੰ ਲੈ ਕੇ ਸੱਭ ਹੈਰਾਨ ਹਨ।