ਕੀ ਇੰਡੀਆ ਚ ਫਿਰ ਲੱਗਣ ਜਾ ਰਿਹਾ ਲੌਕਡਾਊਨ – ਕੇਂਦਰ ਸਰਕਾਰ ਨੇ ਕੀਤਾ ਸਪਸ਼ਟ

2134

ਆਈ ਤਾਜਾ ਵੱਡੀ ਖਬਰ

ਦੁਨੀਆਂ ਭਰ ਦੇ ਦੇਸ਼ਾਂ ਦੇ ਨਾਲ ਭਾਰਤ ਦੇਸ਼ ਦੇ ਵਿੱਚ ਵੀ ਕੋਰੋਨਾ ਵਾਇਰਸ ਦੀ ਦੂਸਰੀ ਵੱਡੀ ਲਹਿਰ ਸ਼ੁਰੂ ਹੋ ਚੁੱਕੀ ਹੈ ਜਿਸ ਨਾਲ ਰੋਜ਼ਾਨਾ ਆ ਰਹੇ ਮਾਮਲਿਆਂ ਵਿੱਚ ਵਾਧੇ ਨੂੰ ਦੇਖਿਆ ਜਾ ਰਿਹਾ ਹੈ। ਨਿੱਤ ਨਵੇਂ ਦਿਨ ਆ ਰਹੇ ਵੱਡੀ ਗਿਣਤੀ ਵਿੱਚ ਇਨ੍ਹਾਂ ਅੰਕੜਿਆਂ ਕਾਰਨ ਲੋਕਾਂ ਦੇ ਵਿੱਚ ਸ-ਹਿ- ਮ ਦਾ ਮਾਹੌਲ ਵੱਧ ਚੁੱਕਾ ਹੈ। ਸਰਕਾਰ ਵੱਲੋਂ ਇਸ ਦੇ ਪਸਾਰ ਨੂੰ ਰੋਕਣ ਵਾਸਤੇ ਵੱਖ ਵੱਖ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ।

ਕਈ ਥਾਵਾਂ ਉਪਰ ਬਣੇ ਹੋਏ ਕੰਟੇਨਮੈਂਟ ਅੰਦਰ ਕੇਂਦਰ ਸਰਕਾਰ ਵੱਲੋਂ ਸਖ਼ਤ ਪਾਬੰਦੀਆਂ ਨੂੰ ਲਗਾਉਣ ਅਤੇ ਪਾਲਣਾ ਕਰਵਾਉਣ ਦੇ ਲਈ ਸਥਾਨਕ ਸਰਕਾਰਾਂ, ਪ੍ਰਸ਼ਾਸਨ, ਪੁਲਿਸ ਅਤੇ ਨਿਗਮ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਜਾ ਚੁੱਕੇ ਹਨ। ਜਿਸ ਨਾਲ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਸਰਗਰਮ ਹੋ ਗਈਆਂ ਹਨ। ਬਹੁਤ ਸਾਰੇ ਲੋਕਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਵਧਦੇ ਹੋਏ ਮਰੀਜ਼ਾਂ ਨੂੰ ਦੇਖਦੇ ਹੋਏ ਲਾਕ ਡਾਊਨ ਲਗਾਇਆ ਜਾਵੇਗਾ।

ਪਰ ਇਨ੍ਹਾਂ ਸਾਰੀਆਂ ਅਫ਼ਵਾਹਾਂ ਦਾ ਖੰਡਨ ਕਰਦੇ ਹੋਏ ਕੇਂਦਰ ਸਰਕਾਰ ਨੇ ਇਹ ਬਿਆਨ ਦਿੱਤਾ ਹੈ ਕਿ ਦੇਸ਼ ਅੰਦਰ ਫਿਲਹਾਲ ਤਾਲਾਬੰਦੀ ਨਹੀਂ ਕੀਤੀ ਜਾ ਰਹੀ। ਪਰ ਇਹਨਾਂ ਵਧਦੇ ਹੋਏ ਮਾਮਲਿਆਂ ਨੂੰ ਕੰਟਰੋਲ ਵਿੱਚ ਕਰਨ ਅਤੇ ਇਸ ਦੇ ਫੈਲਾਅ ਨੂੰ ਰੋਕਣ ਵਾਸਤੇ ਕੁਝ ਸਖਤ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਪਾਬੰਦੀਆਂ ਨੂੰ ਹੀ ਕੁਝ ਲੋਕ ਅਫਵਾ- ਹਾਂ ਦਾ ਰੂਪ ਦੇ ਕੇ ਲਾਕ ਡਾਊਨ ਨਾਲ ਜੋੜ ਰਹੇ ਹਨ। ਦੇਸ਼ ਦੇ ਲੋਕਾਂ ਨੂੰ ਇਸ ਵਾਇਰਸ ਨਾਲ ਸੰ-ਕ੍ਰ-ਮਿ-ਤ ਹੋਣ ਤੋਂ ਬਚਾਉਣ ਵਾਸਤੇ ਕੇਂਦਰ ਸਰਕਾਰ ਕੁੱਝ ਸਖ਼ਤ ਕਦਮ ਉਠਾ ਰਹੀ ਹੈ ਜਿਸ ਵਿੱਚ ਰਾਤ ਦਾ ਕਰਫਿਊ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ।

ਸਰਕਾਰ ਵੱਲੋਂ ਦੇਸ਼ ਵਾਸੀਆਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਤਾਲਾਬੰਦੀ ਨਾਲ ਜੁੜੀਆਂ ਹੋਈਆਂ ਕਿਸੇ ਕਿਸਮ ਦੀਆਂ ਅਫਵਾਹਾਂ ਉਪਰ ਧਿਆਨ ਨਾ ਦੇਣ। ਇਸ ਸਮੇਂ ਭਾਰਤ ਦੇ ਵਿੱਚ ਹੁਣ ਤੱਕ 9,266,705 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 8,679,138 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ ਪਰ 135,261 ਕੋਰੋਨਾ ਦੇ ਸ਼ਿਕਾਰ ਹੋਏ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ।