ਕਿਸਾਨ ਦੀ ਧੀ ਨੇ ਚਮਕਾਇਆ ਮਾਪਿਆਂ ਦਾ ਨਾਮ , 9 ਸਾਲਾਂ ਧੀ ਨੇ ਇਹ ਉਪਲੱਭਧੀ ਹਾਸਿਲ ਕਰ ਵਰਲਡ ਰਿਕਾਰਡ ਚ ਦਰਜ ਕਰਾਇਆ ਨਾਮ

ਆਈ ਤਾਜਾ ਵੱਡੀ ਖਬਰ 

ਪੁਰਾਣੇ ਸਮਿਆਂ ਵਿੱਚ ਲੋਕ ਧੀਆਂ ਜੰਮਣ ਤੋਂ ਡਰਦੇ ਸਨ, ਕਿਉਂਕਿ ਲੋਕ ਉਸ ਵੇਲੇ ਧੀਆਂ ਨੂੰ ਬੋਝ ਸਮਝਦੇ ਸਨ। ਅੱਜ ਕੱਲ ਦੇ ਸਮੇਂ ਵਿੱਚ ਧੀਆਂ ਵੱਡੇ ਵੱਡੇ ਮੁਕਾਮਾਂ ਤੇ ਪਹੁੰਚ ਚੁੱਕੀਆਂ ਹਨ। ਛੋਟੀਆਂ ਛੋਟੀਆਂ ਧੀਆਂ ਮਾਪਿਆਂ ਦਾ ਨਾਮ ਦੁਨੀਆਂ ਭਰ ਵਿੱਚ ਚਮਕਾਉਂਦੀਆਂ ਪਈਆਂ ਹਨ ਅਜਿਹਾ ਹੀ ਹੁਣ ਇੱਕ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਨੌ ਸਾਲਾਂ ਦੀ ਧੀ ਨੇ ਮਾਪਿਆਂ ਦਾ ਨਾਮ ਰੋਸ਼ਨ ਕਰ ਦਿੱਤਾ ਤੇ ਉਸ ਵੱਲੋਂ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਪੂਰੇ ਇਲਾਕੇ ਦਾ ਮਾਣ ਵਧਾਇਆ ਗਿਆ । ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ, ਜਿੱਥੇ ਹਰਿਆਣਾ ਦੇ ਦਾਦਰੀ ਦੀ ਰਹਿਣ ਵਾਲੀ 9 ਸਾਲ ਦੀ ਦ੍ਰਿਸ਼ਟੀ ਫੋਗਾਟ ਨਾਮ ਦੀ ਇੱਕ ਬੱਚੀ ਨੇ ਇੱਕ ਮਿੰਟ ‘ਚ 54 ਖੂਬਸੂਰਤ ਤੇ ਆਕਰਸ਼ਕ ਸ਼ਬਦ ਲਿਖ ਕੇ ਵਿਸ਼ਵ ਰਿਕਾਰਡ ਬਣਾਇਆ

ਜਿਸ ਕਾਰਨ ਇਲਾਕੇ ਭਰ ਦੇ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਤੇ ਪਰਿਵਾਰਿਕ ਮੈਂਬਰ ਨੱਚ ਟੱਪ ਕੇ ਖੁਸ਼ੀਆਂ ਮਨਾ ਰਹੇ ਹਨ । ਦੱਸਦਿਆ ਕਿ ਲੰਡਨ ਦੀ ਸੰਸਥਾ ਨੇ ਇੰਦੌਰ ਵਿੱਚ ਦ੍ਰਿਸ਼ਟੀ ਨੂੰ ਸਨਮਾਨਿਤ ਕੀਤਾ । ਪੰਜਵੀਂ ਜਮਾਤ ਦੀ ਵਿਦਿਆਰਥਣ ਦ੍ਰਿਸ਼ਟੀ ਨੇ ਪਿਛਲੇ ਸਾਲ ਵੀ ਇੱਕ ਮਿੰਟ ਵਿੱਚ ਵੱਧ ਤੋਂ ਵੱਧ ਸ਼ਬਦ ਲਿਖ ਕੇ ਕੌਮੀ ਪੱਧਰ ’ਤੇ ਰਿਕਾਰਡ ਬਣਾਇਆ ਸੀ।

ਪਰਿਵਾਰ ਨੂੰ ਆਪਣੀ ਧੀ ਦੀ ਪ੍ਰਾਪਤੀ ‘ਤੇ ਮਾਣ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਹਰਿਆਣਾ ਦੇ ਪਿੰਡ ਖਾਟੀਵਾਸ ਦੇ ਰਹਿਣ ਵਾਲੇ ਕਿਸਾਨ ਧੀਰਪਾਲ ਦੀ 6 ਸਾਲਾਂ ਧੀ ਦ੍ਰਿਸ਼ਟੀ ਫੋਗਾਟ ਤੇ ਘਰੇਲੂ ਮਹਿਲਾ ਨਿਰਮਲਾ ਨੂੰ ਕੁਝ ਨਵਾਂ ਕਰਨ ਦਾ ਜਨੂੰਨ ਸੀ। ਮਾਪੇ ਧੀ ਦੀ ਕਾਬਲੀਅਤ ਨੂੰ ਸਮਝ ਗਏ ਤੇ ਉਨ੍ਹਾਂ ਨੇ ਆਪਣੀ ਧੀ ਦੀ ਲਿਖਾਈ ਵੱਲ ਧਿਆਨ ਦਿੱਤਾ ।

ਜਿਸ ਤੋਂ ਬਾਅਦ ਧੀ ਨੂੰ ਵਿਸ਼ਵ ਪੱਧਰ ‘ਤੇ ਪਛਾਣ ਬਣਾ ਲਈ । ਜਿਸ ਤੋਂ ਬਾਅਦ ਇਸ ਬੱਚੀ ਵੱਲੋਂ ਆਪਣੇ ਮਾਪਿਆਂ ਦੇ ਸੁਪਨੇ ਨੂੰ ਸਾਕਾਰ ਕਰਦਿਆਂ ਹੋਇਆ ਇਹ ਵੱਖਰਾ ਰਿਕਾਰਡ ਕਾਇਮ ਕਰਦਿਆਂ ਹੋਇਆ ਆਪਣਾ ਨਾਮ ਵਰਲਡ ਰਿਕਾਰਡ ਵਿੱਚ ਦਰਜ ਕਰਵਾਇਆ ਗਿਆ ਹੈ। ਉਥੇ ਹੀ ਦ੍ਰਿਸ਼ਟੀ ਦੀ ਮਾਂ ਨਿਰਮਲਾ ਨੇ ਦੱਸਿਆ ਕਿ 2022 ਵਿੱਚ ਹੀ ਦ੍ਰਿਸ਼ਟੀ ਨੇ ਇੱਕ ਮਿੰਟ ਵਿੱਚ ਵੱਧ ਤੋਂ ਵੱਧ ਸ਼ਬਦ ਲਿਖ ਕੇ ਰਾਸ਼ਟਰੀ ਪੱਧਰ ‘ਤੇ ਰਿਕਾਰਡ ਬਣਾਇਆ ਸੀ। ਜਿਸ ਕਾਰਨ ਪਰਿਵਾਰਿਕ ਮੈਂਬਰ ਲੱਡੂਆਂ ਦੇ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਹਨ l