ਤਾਜਾ ਵੱਡੀ ਖਬਰ

ਇਨਸਾਨ ਆਪਣੀ ਹਿੰਮਤ ਅਤੇ ਜਜ਼ਬੇ ਦੇ ਸਦਕਾ ਦੁਨੀਆਂ ਦੀ ਹਰ ਇੱਕ ਮੰਜ਼ਿਲ ਨੂੰ ਹਾਸਲ ਕਰ ਲੈਂਦਾ ਹੈ। ਦਿਲੀਂ ਇੱਛਾ ਅਤੇ ਉਸ ਨੂੰ ਸੰਪੂਰਨ ਕਰਨ ਪ੍ਰਤੀ ਸ-ਮ-ਰ-ਪ- ਣ ਭਾਵਨਾ ਕਿਸੇ ਵੀ ਇਨਸਾਨ ਨੂੰ ਦੁਨੀਆਂ ਦੀ ਵੱਡੀ ਤੋਂ ਵੱਡੀ ਚੀਜ਼ ਦੀ ਪ੍ਰਾਪਤੀ ਕਰਵਾ ਸਕਦੀ ਹੈ। ਇਸ ਦੁਨੀਆਂ ਵਿਚ ਉਨ੍ਹਾਂ ਲੋਕਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਜੋ ਰਸਤੇ ਵਿੱਚ ਆਉਣ ਵਾਲੀ ਤਮਾਮ ਮੁ-ਸ਼-ਕਿ-ਲਾਂ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਨੂੰ ਸਰ ਕਰ ਲੈਂਦੇ ਹਨ। ਕੁਝ ਅਜਿਹੀ ਹੀ ਹਿੰਮਤ, ਕੰਮ ਪ੍ਰਤੀ ਜਜ਼ਬੇ ਅਤੇ ਜਨੂੰਨ ਸਦਾ ਇਕ ਨੌਜਵਾਨ ਮੁਟਿਆਰ ਨੇ ਆਪਣੇ ਸੁਪਨਿਆਂ ਦੀ ਉਡਾਣ ਭਰਦੇ ਹੋਏ ਆਪਣੇ ਲਕਸ਼ ਨੂੰ ਪ੍ਰਾਪਤ ਕਰ ਲਿਆ ਹੈ।

ਕਾਮਯਾਬੀ ਦੀ ਇਹ ਮਿਸਾਲ ਬਣੀ ਹੈ ਪੰਜਾਬ ਸੂਬੇ ਦੇ ਗਿੱਦੜ ਬਾਹਾ ਇਲਾਕੇ ਦੇ ਪਿੰਡ ਰੂਖਾਲਾ ਦੀ ਰਹਿਣ ਵਾਲੀ ਵਿਨਰਜੀਤ ਕੌਰ। ਇਸ ਲੜਕੀ ਨੇ ਦਿੱਲੀ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਦਿੱਲੀ ਕੋਰਟ ਦੀ ਜੱਜ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਕਾਮਯਾਬੀ ਦੇ ਨਾਲ ਉਸ ਦੇ ਮਾਤਾ-ਪਿਤਾ, ਪਿੰਡ ਅਤੇ ਗਿੱਦੜ ਬਾਹਾ ਦੇ ਇਲਾਕੇ ਦੇ ਲੋਕਾਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਵਿਨਰਜੀਤ ਕੌਰ ਦੇ ਮਨ ਵਿੱਚ ਬਚਪਨ ਤੋਂ ਹੀ ਕੋਰਟ ਪ੍ਰਤੀ ਖਿੱਚ ਸੀ ਕਿ ਆਖਰ ਇੱਥੇ ਹੁੰਦਾ ਕੀ ਹੈ?

ਕਈ ਵਾਰੀ ਉਹ ਆਪਣੇ ਪਿਤਾ ਨੂੰ ਬਚਪਨ ਵਿੱਚ ਜ਼ਿੱਦ ਕਰਦੇ ਹੋਏ ਕੋਰਟ ਨੂੰ ਦੇਖਣ ਦੀ ਗੱਲ ਆਖਦੀ ਸੀ। ਪਰ ਅੱਗੋਂ ਉਸ ਦਾ ਪਿਤਾ ਕਹਿੰਦਾ ਸੀ ਕਿ ਰੱਬ ਕਿਸੇ ਨੂੰ ਵੀ ਕੋਰਟ, ਕਚਹਿਰੀ ਅਤੇ ਡਾਕਟਰ ਕੋਲ ਨਾ ਭੇਜੇ। ਪਰ ਵਿਨਰਜੀਤ ਕੌਰ ਨੇ ਆਪਣੀ ਮੰਜ਼ਿਲ ਤੈਅ ਕਰ ਲਈ ਸੀ। ਮੁੱਢਲੀ ਵਿਦਿਆ ਸ਼ਿਮਲਾ ਅਤੇ ਹਿਸਾਰ ਤੋਂ ਅਤੇ ਆਲ ਇੰਡੀਆ ਡੀਏਵੀ ਸਕੂਲ ਵਿੱਚੋਂ ਬਾਰ੍ਹਵੀਂ ਜਮਾਤ ਵਿੱਚ ਇਤਿਹਾਸ ਵਿੱਚੋਂ ਟਾਪ ਕੀਤਾ। ਇਸ ਉਪਰੰਤ ਉਸ ਨੇ ਬੀਏ ਐੱਮਸੀਐੱਮ ਕਰਨ ਤੋਂ ਬਾਅਦ ਪੰਜਾਬ ਅਤੇ ਦਿੱਲੀ ਦੇ ਵਿਚ ਕਈ ਵਾਰ ਪ੍ਰੀਖਿਆਵਾਂ ਦਿੱਤੀਆਂ ਜਿਨ੍ਹਾਂ ਵਿੱਚ ਉਸ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ।

ਪਰ ਇਹਨਾਂ ਹੀ ਅਸਫਲਤਾਵਾਂ ਅਤੇ ਰੋਜ਼ਾਨਾ 14 ਤੋਂ 15 ਘੰਟੇ ਕੀਤੀ ਗਈ ਪੜ੍ਹਾਈ ਸਦਕਾ ਹੀ ਉਸ ਨੇ ਦਿੱਲੀ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰ ਲਈ। ਵਿਨਰਜੀਤ ਕੌਰ ਦਾ ਪੂਰਾ ਪਰਿਵਾਰ ਗ੍ਰੈਜੂਏਟ ਹੈ ਜਿਸ ਨੇ ਉਸ ਨੂੰ ਇਹ ਮੁਕਾਮ ਪ੍ਰਾਪਤ ਕਰਨ ਵਿੱਚ ਬਹੁਤ ਮਦਦ ਕੀਤੀ। ਵਿਨਰਜੀਤ ਕੌਰ ਸੱਚਮੁੱਚ ਵਿੱਚ ਇੱਕ ਵਿਨਰ ਹੈ ਜਿਸ ਨੇ ਕਈ ਮੁਸ਼ਕਿਲਾਂ ਦੇ ਬਾਵਜੂਦ ਆਪਣੀ ਮੰਜ਼ਿਲ ਨੂੰ ਵਿਨ ਕੀਤਾ ਹੈ।


                                       
                            
                                                                   
                                    Previous Postਅੰਤਰਾਸ਼ਟਰੀ ਫਲਾਈਟਾਂ ਬਾਰੇ ਹੁਣ ਆ ਗਈ ਇਹ ਵੱਡੀ ਖਬਰ – ਹੋਇਆ ਇਹ ਐਲਾਨ
                                                                
                                
                                                                    
                                    Next Postਅੱਜ ਪੰਜਾਬ ਚ ਆਏ ਏਨੇ ਕੋਰੋਨਾ ਦੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ
                                                                
                            
               
                            
                                                                            
                                                                                                                                            
                                    
                                    
                                    



