ਕਿਸਾਨਾਂ ਵਲੋਂ ਪਾਣੀ ਦੀਆਂ ਬੁਛਾੜਾਂ ਰੋਕਣ ਵਾਲੇ ਨੌਜਵਾਨ ਦੇ ਲਈ ਆਈ ਇਹ ਮਾੜੀ ਖਬਰ

ਬੁਛਾੜਾਂ ਰੋਕਣ ਵਾਲੇ ਨੌਜਵਾਨ ਦੇ ਲਈ ਆਈ ਇਹ ਮਾੜੀ ਖਬਰ

ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ ਕਿਸਾਨਾਂ ਨੇ ਦਿੱਲੀ ਕੂਚ ਕੀਤਾ ਸੀ। ਉਸ ਸਮੇਂ ਉਨ੍ਹਾਂ ਨੂੰ ਰੋਕਣ ਲਈ ਹਰਿਆਣਾ ਅਤੇ ਦਿੱਲੀ ਪੁਲਿਸ ਵੱਲੋਂ ਕਾਫੀ ਸਖਤ ਰੋਕਾ ਲਗਾਈਆਂ ਗਈਆਂ ਸਨ। ਜਿਸ ਨਾਲ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਇਸ ਲਈ ਹਰਿਆਣਾ ਅਤੇ ਦਿੱਲੀ ਪੁਲਿਸ ਵੱਲੋ ਪਾਣੀ ਦੀ ਬੁਛਾੜ ਕੀਤੀ ਗਈ, ਹੰਝੂ ਗੈਸ । ਜਿਸ ਦਾ ਸਾਹਮਣਾ ਕਰਦੇ ਹੋਏ ਕਿਸਾਨ ਦਿੱਲੀ ਕੂਚ ਕਰ ਗਏ।

ਇੱਕ ਕਿਸਾਨ ਨੌਜਵਾਨ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ। ਜਿਸ ਨੂੰ ਸਭ ਇਸ ਮੋਰਚੇ ਵਿਚ ਹੀਰੋ ਦੇ ਨਜ਼ਰੀਏ ਨਾਲ ਵੇਖ ਰਹੇ ਸਨ। ਇਸ ਨੌਜਵਾਨ ਵੱਲੋਂ ਪਾਣੀ ਵਾਲੇ ਟੈਂਕਰ ਤੇ ਚੜ੍ਹ ਕੇ ਪਾਣੀ ਦੀ ਸਪਲਾਈ ਨੂੰ ਬੰਦ ਕੀਤਾ ਗਿਆ ਸੀ । ਜਿਸ ਨਾਲ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀ ਬੌਛਾੜ ਕੀਤੀ ਜਾ ਰਹੀ ਸੀ। ਫਿਰ ਇਸ ਕਿਸਾਨ ਨੌਜਵਾਨ ਵੱਲੋਂ ਉਸ ਪਾਣੀ ਦੇ ਟੈਂਕਰ ਤੋਂ ਆਪਣੀ ਟਰਾਲੀ ਵਿੱਚ ਛਾਲ ਲਗਾ ਦਿੱਤੀ ਗਈ ਸੀ। ਇਸ ਘਟਨਾ ਦੇ ਇਹ ਪਲ ਲੋਕਾਂ ਵੱਲੋਂ ਕੈਮਰੇ ਵਿੱਚ ਕੈਦ ਕਰ ਕੇ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਗਏ ਸਨ।

ਹੁਣ ਉਸ ਨੌਜਵਾਨ ਬਾਰੇ ਇਕ ਮਾੜੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਕਿਸਾਨਾਂ ਵੱਲੋਂ ਦਿੱਲੀ ਨੂੰ ਜਾਂਦੇ ਸਮੇਂ ਵਾਪਰੀ ਜਦੋਂ ਅੰਬਾਲਾ ਤੋਂ ਚੰਡੀਗੜ੍ਹ ਹਾਈਵੇ ਉੱਤੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀ ਬੁਛਾੜ ਕੀਤੀ ਗਈ। ਜਿੱਥੇ ਠੰਡ ਵਿੱਚ 26 ਸਾਲਾ ਨੌਜਵਾਨ ਨਵਦੀਪ ਸਿੰਘ ਵੱਲੋਂ ਆਪਣੇ ਸਾਥੀਆਂ ਨੂੰ ਪਾਣੀ ਤੋਂ ਬਚਾਉਣ ਲਈ ਤੋਂ ਜਲ ਤੋਪ ਦਾ ਮੂੰਹ ਮੋੜਨ ਵਾਲੇ ਕਿਸਾਨਾਂ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਕਿਸਾਨ ਤੇ ਵੱਧ ਤੋਂ ਵੱਧ ਉਮਰ ਕੈਦ ਦੀ ਸ- ਜ਼ਾ ਅਤੇ covid 19 ਦੇ ਦਿਸ਼ਾ-ਨਿਰਦੇਸ਼ਾਂ ਦੀ ਉ-ਲੰ-ਘ-ਣਾ ਤਹਿਤ ਜੁਰਮਾਨਾ ਲਾਇਆ ਜਾ ਸਕਦਾ ਹੈ।

ਨਵਦੀਪ ਸਿੰਘ ਵੱਲੋਂ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਗਿਆ ਹੈ ਕਿ ਪੜ੍ਹਾਈ ਤੋਂ ਬਾਅਦ ਉਹ ਆਪਣੇ ਪਿਤਾ ਜੀ ਨਾਲ ਖੇਤੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਗੈਰ ਕਾਨੂੰਨੀ ਗਤੀ ਵਿਧੀਆਂ ਵਿੱਚ ਅੱਜ ਤੱਕ ਕਦੇ ਸ਼ਾਮਲ ਨਹੀਂ ਹੋਇਆ। ਪਰ ਜਦ ਹੁਣ ਗਲ ਕਿਸਾਨ ਦੇ ਹੱਕਾਂ ਦੀ ਹੈ ਤਾਂ ਉਹ ਆਪਣੇ ਕਿਸਾਨ ਭਰਾਵਾਂ ਦੇ ਨਾਲ ਆਇਆ ਹੈ। ਪਰ ਠੰਢ ਦੇ ਮੌਸਮ ਵਿੱਚ ਕਿਸਾਨਾਂ ਤੇ ਪਾਣੀ ਕਰਨ ਵਾਲੇ ਟੈਂਕਰ ਤੋਂ ਪਾਣੀ ਦੀ ਸਪਲਾਈ ਨੂੰ ਬੰਦ ਕੀਤਾ ਸੀ।

ਮੇਰੇ ਕੋਲੋਂ ਉਸ ਸਮੇਂ ਕਿਸਾਨਾਂ ਤੇ ਸੁੱਟੇ ਜਾ ਰਹੇ ਠੰਢੇ ਪਾਣੀ ਨੂੰ ਵੇਖਿਆ ਨਹੀਂ ਗਿਆ। ਉਸ ਨੇ ਦੱਸਿਆ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਸੀ । ਪਰ ਪੁਲਿਸ ਵੱਲੋ ਸਾਨੂੰ ਰੋਕਿਆ ਗਿਆ। ਨਵਦੀਪ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਨਾਗਰਿਕਾਂ ਨੂੰ ਲੋਕ ਵਿਰੋਧੀ ਕਾਨੂੰਨਾਂ ਖਿਲਾਫ ਵਿਰੋਧ ਕਰਨ ਦੇ ਸਾਰੇ ਅਧਿਕਾਰ ਹਨ।